ਮਾਨਸਾ, 27 ਸਤੰਬਰ:
ਸਹਾਇਕ ਡਾਇਰੈੱਕਟਰ ਸਪੋਰਟਸ ਪੰਜਾਬ ਵੱਲੋਂ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਖੇਡਾਂ 20 ਨਵੰਬਰ ਤੋਂ 25 ਨਵੰਬਰ, 2024 ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅਯੋਜਿਤ ਕਰਵਾਈਆਂ ਜਾਣੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਾ. ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਪੈਰਾ ਐਥਲੈੇਟਿਕਸ, ਪੈਰਾ ਬੈਡਮਿੰਟਨ ਅਤੇ ਪੈਰ੍ਹਾ ਪਾਵਰਲਿਫ਼ਟਿੰਗ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਹਰ ਇਕ ਚਾਹਵਾਨ ਦਿਵਿਆਂਗ ਜੋ ਕਿ ਅੰਡਰ 15 ਅਤੇ 15 ਤੋਂ ਵੱਧ ਸਾਲ ਦੀ ਉਮਰ ਦਾ ਹੈ, ਇੰਨ੍ਹਾਂ ਖੇਡਾਂ ਵਿਚ ਭਾਗ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਚਾਹਵਾਨ ਦਿਵਿਆਂਗਜਨ ਆਪਣਾ ਬਿਨੈ ਪੱਤਰ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਮਾਨਸਾ ਵਿਖੇ 30 ਸਤੰਬਰ ਤੱਕ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਆਫ਼ ਲਾਈਨ ਬਿਨੈ ਪੱਤਰ ਦੇ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਫ਼ਲਾਈਨ ਰਜਿਸਟ੍ਰੇਸ਼ਨ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਸ੍ਰੀ ਭੁਪਿੰਦਰ ਸਿੰਘ ਨੋਡਲ ਅਫ਼ਸਰ, ਦਫਤਰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਦੇ ਮੋਬਾਇਲ ਨੰਬਰ 82285—60085 ਅਤੇ ਈ.ਮੇਲ ਆਈ.ਡੀ. dsomansa@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਦੇ ਚਾਹਵਾਨ ਦਿਵਿਆਂਗਜਨ 30 ਸਤੰਬਰ ਤੱਕ ਦੇ ਸਕਦੇ ਨੇ ਅਰਜ਼ੀਆਂ
Date: