PM Modi reached Garbhagraha
ਅਯੁੱਧਿਆ ‘ਚ ਰਾਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਸਮਾਂ ਆ ਗਿਆ ਹੈ। 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਭਗਵਾਨ ਸ਼੍ਰੀਰਾਮ ਆਪਣੇ ਸ਼ਾਨਦਾਰ ਮੰਦਰ ‘ਚ ਵਿਰਾਜਮਾਨ ਹੋ ਰਹੇ ਹਨ। ਅਯੁੱਧਿਆ ‘ਚ ਸ਼੍ਰੀਰਾਮ ਜਨਮਭੂਮੀ ਮੰਦਰ ਕੰਪਲੈਕਸ ਦੇ ਉੱਪਰ ਹੈਲੀਕਾਪਟਰ ਤੋਂ ਵਰਖਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਕੰਪਲੈਕਸ ਪਹੁੰਚ ਚੁੱਕੇ ਹਨ। ਪੀ.ਐੱਮ. ਮੋਦੀ ਨੇ ਹੱਥਾਂ ‘ਚ ਚਾਂਦੀ ਦਾ ਛਤਰ ਲੈ ਕੇ ਰਾਮ ਮੰਦਰ ਦੇ ਗਰਭ ਗ੍ਰਹਿ ‘ਚ ਪ੍ਰਵੇਸ਼ ਕੀਤਾ। ਇਸ ਦੇ ਨਾਲ ਹੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵੀ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਮਹਿਮਾਨ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ ਬਣਨਗੇ।
also read :- ਭਾਜਪਾ ‘ਚ ਸ਼ਾਮਲ ਹੋਏ ਅਸ਼ੋਕ ਤੰਵਰ, ਇਕ ਦਿਨ ਪਹਿਲਾਂ AAP ਤੋਂ ਦਿੱਤਾ ਸੀ ਅਸਤੀਫ਼ਾ
ਦੱਸ ਦੇਈਏ ਕਿ ਕਰੋੜਾਂ ਰਾਮ ਭਗਤਾਂ ਦਾ 5 ਸਦੀਆਂ ਦਾ ਇੰਤਜ਼ਾਰ ਸੋਮਵਾਰ ਨੂੰ ਉਸ ਸਮੇਂ ਖ਼ਤਮ ਹੋ ਜਾਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਵਿਚ ਅਯੁੱਧਿਆ ‘ਚ ਸ਼੍ਰੀਰਾਮ ਜਨਮਭੂਮੀ ‘ਤੇ ਸ਼ਾਨਦਾਰ ਰਾਮ ਮੰਦਰ ‘ਚ ਸ਼ੰਖ ਦੀ ਆਵਾਜ਼ ਵਿਚਾਲੇ ਰਾਮਲੱਲਾ ਦੀ ਸ਼ਿਆਮਲ ਕਿਸ਼ੋਰਾਵਸਥਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਨਾਲ ਹੀ ਅਸਥਾਈ ਮੰਦਰ ‘ਚ ਸਾਲਾਂ ਤੱਕ ਵਿਰਾਜਮਾਨ ਰਹੇ ਰਾਮ, ਲਕਸ਼ਮਣ ਅਤੇ ਮਾਂ ਜਾਨਕੀ ਦੀਆਂ ਮੂਰਤੀਆਂ ਦੇ ਦਰਸ਼ਨ ਨਵੇਂ ਭਵਨ ‘ਚ ਹੋ ਸਕਣਗੇ। PM Modi reached Garbhagraha