Sunday, December 22, 2024

ਅਮਰੀਕਾ ਫੇਰੀ ਦੌਰਾਨ ਟੇਸਲਾ ਦੇ CEO ਮਸਕ ਸਣੇ ਇਨ੍ਹਾਂ ਹਸਤੀਆਂ ਨਾਲ ਮੁਲਾਕਾਤ ਕਰਨਗੇ PM ਮੋਦੀ

Date:

PM Modi will meet ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਨਿਊਯਾਰਕ ਦੇ ਆਪਣੇ ਦੌਰੇ ਦੌਰਾਨ ਟੇਸਲਾ ਅਤੇ ਟਵਿੱਟਰ ਦੇ ਮਾਲਕ ਏਲਨ ਮਸਕ, ਪੁਲਾੜ ਯਾਤਰੀ ਅਤੇ ਲੇਖਕ ਨੀਲ ਡੀਗ੍ਰੇਸੀ ਟਾਈਸਨ, ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪਾਲ ਰੋਮਰ, ਲੇਖਕ ਨਿਕੋਲਸ ਨਸੀਮ ਤਾਲਿਬ ਅਤੇ ਨਿਵੇਸ਼ਕ ਰੇ ਡਾਲੀਓ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਮੁਤਾਬਕ ਪੀ.ਐੱਮ. ਮੋਦੀ ਵੱਖ-ਵੱਖ ਖੇਤਰਾਂ ਦੇ ਲਗਭਗ 2 ਦਰਜਨ ਤੋਂ ਵੱਧ ਚਿੰਤਕਾਂ ਅਤੇ ਮਾਹਿਰਾਂ ਨਾਲ ਮੁਲਾਕਾਤ ਕਰਨਗੇ, ਜਿਸ ਵਿਚ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ, ਕਲਾਕਾਰ, ਵਿਗਿਆਨੀ, ਵਿਦਵਾਨ, ਉੱਦਮੀ, ਸਿੱਖਿਆ ਸ਼ਾਸਤਰੀ ਅਤੇ ਸਿਹਤ ਖੇਤਰ ਦੇ ਮਾਹਰ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਜਿਨ੍ਹਾਂ ਹੋਰ ਪ੍ਰਮੁੱਖ ਹਸਤੀਆਂ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਫਾਲੂ ਸ਼ਾਹ, ਜੈਫ ਸਮਿਥ, ਮਾਈਕਲ ਫਰੋਮਨ, ਡੇਨੀਅਲ ਰਸੇਲ, ਐਲਬ੍ਰਿਜ ਕੋਲਬੀ, ਪੀਟਰ ਐਗਰੇ, ਸਟੀਫਨ ਕਲਾਸਕੋ ਅਤੇ ਚੰਦਰਿਕਾ ਟੰਡਨ ਸ਼ਾਮਲ ਹਨ।PM Modi will meet

 ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਬਿਹਤਰ ਤਾਲਮੇਲ, ਅਮਰੀਕਾ ਦੇ ਵਿਕਾਸ ਨੂੰ ਸਮਝਣ ਅਤੇ ਏਜੰਡੇ ਵਿਚ ਸ਼ਾਮਲ ਹੋਰ ਮੁੱਦਿਆਂ ਦੇ ਇਲਾਵਾ ਲੋਕਾਂ ਨੂੰ ਭਾਰਤ ਨਾਲ ਸਹਿਯੋਗ ਕਰਨ ਲਈ ਸੱਦਾ ਦੇਣ ਵਰਗੇ ਮੁੱਦਿਆਂ ਦੇ ਬਾਰੇ ਵਿਚ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸੰਪਰਕ ਵਧਾਉਣ ਲਈ ਮੋਦੀ ਜਿਸ ਦੇਸ਼ ਦਾ ਦੌਰਾ ਕਰਦੇ ਹਨ, ਅਕਸਰ ਉਨ੍ਹਾਂ ਦੇਸ਼ਾਂ ਦੇ ਉੱਘੇ ਲੋਕਾਂ ਅਤੇ ਸ਼ਖਸੀਅਤਾਂ ਨੂੰ ਮਿਲਦੇ ਹਨ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਆਪਣੀ ਪਹਿਲੀ ਇਤਿਹਾਸਕ ਰਾਜ ਯਾਤਰਾ ਲਈ ਅਮਰੀਕਾ ਲਈ ਰਵਾਨਾ ਹੋਏ। ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ, ਪੀ.ਐੱਮ. ਮੋਦੀ ਨੇ ਟਵੀਟ ਕੀਤਾ, “ਅਮਰੀਕਾ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀਸੀ ਵਿੱਚ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਾਂਗਾ।’PM Modi will meet

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...