Thursday, January 16, 2025

‘ਮਨ ਕੀ ਬਾਤ’ ਤੋਂ ਪਹਿਲਾਂ PM ਮੋਦੀ ਦਾ ਤੋਹਫਾ, 91 FM ਰੇਡੀਓ ਟ੍ਰਾਂਸਮੀਟਰਾਂ ਦਾ ਉਦਘਾਟਨ

Date:

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi)  ਨੇ 18 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਰਚੂਅਲ ਤਰੀਕੇ ਨਾਲ 91 ਐਫਐਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਰਹੱਦੀ ਖੇਤਰਾਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਐਫਐਮ ਰੇਡੀਓ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ 84 ਜ਼ਿਲ੍ਹਿਆਂ ਵਿੱਚ ਫੈਲੇ 91 ਐਫਐਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ। ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਯਤਨ ਰੇਡੀਓ ਨੂੰ ਗਤੀ ਦੇਵੇਗਾ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਵੀ ਉਤਸ਼ਾਹਿਤ ਕਰੇਗਾ। ਐਫਐਮ ਰੇਡੀਓ ਦਾ ਇਹ ਵਿਸਤਾਰ ਪ੍ਰਧਾਨ ਮੰਤਰੀ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ (Mann Ki Baat) ਦੇ ਇਤਿਹਾਸਕ 100ਵੇਂ ਐਪੀਸੋਡ ਤੋਂ ਦੋ ਦਿਨ ਪਹਿਲਾਂ ਹੋਇਆ ਹੈ।PM Modi’s gift

91 ਐਫਐਮ ਟਰਾਂਸਮੀਟਰਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਜਾਣਕਾਰੀ ਦਾ ਸਮੇਂ ਸਿਰ ਪ੍ਰਸਾਰ, ਖੇਤੀਬਾੜੀ ਲਈ ਮੌਸਮ ਦੀ ਭਵਿੱਖਬਾਣੀ ਜਾਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਨਵੇਂ ਬਾਜ਼ਾਰਾਂ ਨਾਲ ਜੋੜਨਾ ਹੋਵੇ, ਇਹ ਐਫਐਮ ਟ੍ਰਾਂਸਮੀਟਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ’। ਐਫਐਮ ਦਾ ਇੰਫੋਟੇਨਮੈਂਟ ਬਹੁਤ ਮਹੱਤਵਪੂਰਨ ਹੈ। ਅੱਜ ਆਲ ਇੰਡੀਆ ਰੇਡੀਓ ਦੀ ਐਫਐਮ ਸੇਵਾ ਦਾ ਇਹ ਵਿਸਤਾਰ ਆਲ ਇੰਡੀਆ ਐਫਐਮ ਬਣਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਲ ਇੰਡੀਆ ਰੇਡੀਓ ਦੇ 91 ਐਫਐਮ ਪ੍ਰਸਾਰਣ ਦੀ ਇਹ ਸ਼ੁਰੂਆਤ ਦੇਸ਼ ਦੇ 85 ਜ਼ਿਲ੍ਹਿਆਂ ਦੇ 2 ਕਰੋੜ ਲੋਕਾਂ ਲਈ ਤੋਹਫੇ ਵਾਂਗ ਹੈ। ਕੁਝ ਹੀ ਦਿਨਾਂ ਬਾਅਦ ਮੈਂ ਰੇਡੀਓ ‘ਤੇ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਕਰਨ ਜਾ ਰਿਹਾ ਹਾਂ। ‘ਮਨ ਕੀ ਬਾਤ’ ਦਾ ਇਹ ਅਨੁਭਵ, ਦੇਸ਼ ਵਾਸੀਆਂ ਨਾਲ ਇਸ ਤਰ੍ਹਾਂ ਦਾ ਜਜ਼ਬਾਤੀ ਸਬੰਧ ਰੇਡੀਓ ਰਾਹੀਂ ਹੀ ਸੰਭਵ ਹੋਇਆ। ਇਸ ਰਾਹੀਂ ਮੈਂ ਦੇਸ਼ ਵਾਸੀਆਂ ਦੀ ਤਾਕਤ ਅਤੇ ਸਮੂਹਿਕ ਕਰਤੱਵ ਦੀ ਸ਼ਕਤੀ ਨਾਲ ਜੁੜਿਆ ਰਿਹਾ।PM Modi’s gift

also read :- ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ

ਪੀਐਮ ਮੋਦੀ ਨੇ ਕਿਹਾ ਕਿ ‘ਭਾਰਤ ਆਪਣੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨ ਦੇ ਯੋਗ ਹੋਣ ਲਈ ਜ਼ਰੂਰੀ ਹੈ ਕਿ ਕਿਸੇ ਵੀ ਭਾਰਤੀ ਕੋਲ ਮੌਕਿਆਂ ਦੀ ਕਮੀ ਨਾ ਰਹੇ। ਆਧੁਨਿਕ ਤਕਨਾਲੋਜੀ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣਾ ਇਸ ਲਈ ਇੱਕ ਵੱਡਾ ਮਾਧਿਅਮ ਹੈ। ਅੱਜ ਜਿਸ ਤਰ੍ਹਾਂ ਭਾਰਤ ਦੇ ਹਰ ਪਿੰਡ ਵਿੱਚ ਆਪਟੀਕਲ ਫਾਈਬਰ ਪਹੁੰਚਾਇਆ ਜਾ ਰਿਹਾ ਹੈ। ਮੋਬਾਈਲ ਅਤੇ ਮੋਬਾਈਲ ਡਾਟਾ ਦੋਵਾਂ ਦੀ ਕੀਮਤ ਇੰਨੀ ਘੱਟ ਗਈ ਹੈ ਕਿ ਇਸ ਨੇ ‘ਸੂਚਨਾ ਦੀ ਪਹੁੰਚ’ ਨੂੰ ਆਸਾਨ ਬਣਾ ਦਿੱਤਾ ਹੈ। ਪਿਛਲੇ ਸਾਲਾਂ ਵਿੱਚ ਦੇਸ਼ ਵਿੱਚ ਆਈ ਤਕਨੀਕੀ ਕ੍ਰਾਂਤੀ ਨੇ ਰੇਡੀਓ ਅਤੇ ਐਫਐਮ ਨੂੰ ਇੱਕ ਨਵੇਂ ਅਵਤਾਰ ਵਿੱਚ ਬਣਾਇਆ ਹੈ। ਇੰਟਰਨੈੱਟ ਦੀ ਬਦੌਲਤ ਰੇਡੀਓ ਪੱਛੜਿਆ ਨਹੀਂ ਹੈ, ਸਗੋਂ ਆਨਲਾਈਨ ਐੱਫ.ਐੱਮ. ਅਤੇ ਪੌਡਕਾਸਟਾਂ ਰਾਹੀਂ ਸਾਹਮਣੇ ਆਇਆ ਹੈ। ਯਾਨੀ ਕਿ ਡਿਜੀਟਲ ਇੰਡੀਆ ਨੇ ਰੇਡੀਓ ਨੂੰ ਨਵੇਂ ਸਰੋਤਿਆਂ ਦੇ ਨਾਲ-ਨਾਲ ਨਵੀਂ ਸੋਚ ਵੀ ਦਿੱਤੀ ਹੈ।ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਕਦਮ ਹੈ ਕਿ ਅੱਜ 91 ਐਫਐਮ ਟਰਾਂਸਮੀਟਰਾਂ ਦਾ ਉਦਘਾਟਨ ਕੀਤਾ ਗਿਆ। ਇਹ ਮਨੋਰੰਜਨ, ਖੇਡਾਂ ਅਤੇ ਖੇਤੀ ਨਾਲ ਸਬੰਧਤ ਜਾਣਕਾਰੀ ਸਥਾਨਕ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਮਦਦਗਾਰ ਹੋਵੇਗਾ। ਮਨ ਕੀ ਬਾਤ ਨੇ ਰੇਡੀਓ ਦੀ ਲੋਕਪ੍ਰਿਅਤਾ ਵਿੱਚ ਵਾਧਾ ਕੀਤਾ ਹੈ।PM Modi’s gift

Share post:

Subscribe

spot_imgspot_img

Popular

More like this
Related

ਰਾਤ ਦਾ ਖਾਣਾ ਛੱਡਣ ਨਾਲ਼ ਹੁੰਦੇ ਨੇ ਕਮਾਲ ਦੇ ਫ਼ਾਇਦੇ , ਜਾਣੋ

Dinner Skipping Benefits  ਜਿਸ ਤਰ੍ਹਾਂ ਸਵੇਰੇ ਨਾਸ਼ਤਾ ਨਾ ਕਰਨ ਦੀ...

ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ‘ਤੇ ਹੋਇਆ ਹਮਲਾ ! ਹਮਲੇ ‘ਚ ਲੱਗੀਆਂ ਗੰਭੀਰ ਸੱਟਾਂ

Saif Ali Khan Attack ਮਸ਼ਹੂਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ...