ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤਾ ਆਪਣੀ ਕੈਬਨਿਟ ‘ਚ ਫੇਰਬਦਲ, ਕਿਸੇ ਦਾ ਵਧਾਇਆ ਅਹੁਦਾ ਤਾਂ ਕਿਸੇ ਨੂੰ ਕੀਤਾ ਬਰਖ਼ਾਸਤ

ਲੰਡਨ : PM Rishi Sunak ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਕੈਮਰੂਨ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ 10 ਨੰਬਰ ਡਾਊਨਿੰਗ ਸਟ੍ਰੀਟ ਦਫਤਰ ‘ਚ ਜਾਂਦੇ ਦੇਖਿਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਤਰੀਆਂ ਦੀ ਆਪਣੀ ਚੋਟੀ ਦੀ ਟੀਮ ‘ਚ ਫੇਰਬਦਲ ਕੀਤਾ ਸੀ, ਜਿਸ ਤਹਿਤ ਸੁਨਕ ਨੇ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਜੇਮਸ ਕਲੇਵਰਲੀ ਨੂੰ ਨਿਯੁਕਤ ਕੀਤਾ ਗਿਆ ਹੈ

2010 ਤੋਂ 2016 ਤਕ ਸਨ ਬ੍ਰਿਟਿਸ਼ PM

57 ਸਾਲਾ ਡੇਵਿਡ ਕੈਮਰੂਨ ਨੇ 2010 ਤੋਂ 2016 ਤਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਬ੍ਰੈਗਜ਼ਿਟ ਰਾਇਸ਼ੁਮਾਰੀ ਦੇ ਨਤੀਜੇ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਬ੍ਰਿਟਿਸ਼ ਰਾਜਨੀਤੀ ‘ਚ ਅਚਾਨਕ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਿਛਲੇ ਸੱਤ ਸਾਲਾਂ ‘ਚ ਆਪਣੀਆਂ ਯਾਦਾਂ ਲਿਖੀਆਂ। ਇਸ ਦੌਰਾਨ ਉਹ ਗ੍ਰੀਨਸਿਲ ਕੈਪੀਟਲ ਨਾਂ ਦੇ ਕਾਰੋਬਾਰ ‘ਚ ਵੀ ਸ਼ਾਮਲ ਹੋਏ। ਇਹ ਇਕ ਫਾਇਨਾਂਸ ਫਰਮ ਸੀ। PM Rishi Sunak

also read : ਪਾਕਿਸਤਾਨ ਨੇ 80 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

2010 ਤੋਂ 2016 ਤਕ ਸਨ ਬ੍ਰਿਟਿਸ਼ PM

57 ਸਾਲਾ ਡੇਵਿਡ ਕੈਮਰੂਨ ਨੇ 2010 ਤੋਂ 2016 ਤਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਬ੍ਰੈਗਜ਼ਿਟ ਰਾਇਸ਼ੁਮਾਰੀ ਦੇ ਨਤੀਜੇ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਬ੍ਰਿਟਿਸ਼ ਰਾਜਨੀਤੀ ‘ਚ ਅਚਾਨਕ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਿਛਲੇ ਸੱਤ ਸਾਲਾਂ ‘ਚ ਆਪਣੀਆਂ ਯਾਦਾਂ ਲਿਖੀਆਂ। ਇਸ ਦੌਰਾਨ ਉਹ ਗ੍ਰੀਨਸਿਲ ਕੈਪੀਟਲ ਨਾਂ ਦੇ ਕਾਰੋਬਾਰ ‘ਚ ਵੀ ਸ਼ਾਮਲ ਹੋਏ। ਇਹ ਇਕ ਫਾਇਨਾਂਸ ਫਰਮ ਸੀ। PM Rishi Sunak

ਡੇਵਿਡ ਕੈਮਰੂਨ ਦੀ ਨਿਯੁਕਤੀ ‘ਤੇ ਰਿਸ਼ੀ ਸੁਨਕ ਨੇ ਕੀ ਕਿਹਾ?

ਰਿਸ਼ੀ ਸੁਨਕ ਦੇ ਦਫਤਰ ਨੇ ਕਿਹਾ ਕਿ ਕਿੰਗ ਚਾਰਲਸ ਨੇ ਡੇਵਿਡ ਕੈਮਰੂਨ ਨੂੰ ਬ੍ਰਿਟੇਨ ਦੇ ਉਪਰਲੇ ਸਦਨ, ਹਾਊਸ ਆਫ ਲਾਰਡਜ਼ ‘ਚ ਸੀਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਉਨ੍ਹਾਂ ਨੂੰ ਮੰਤਰੀ ਵਜੋਂ ਸਰਕਾਰ ਵਿੱਚ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਡੇਵਿਡ ਕੈਮਰੂਨ ਯੂਕੇ ਦੀ ਸੰਸਦ ਦੇ ਚੁਣੇ ਹੋਏ ਮੈਂਬਰ ਨਹੀਂ ਹਨ।

[wpadcenter_ad id='4448' align='none']