ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

 ਫਾਜ਼ਿਲਕਾ 19 ਅਕਤੂਬਰ

ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਵਿੱਚ ਅਤੇ  ਭਾਸ਼ਾ ਵਿਭਾਗ, ਪੰਜਾਬ ਦੇ  ਡਾਇਰੈਕਟਰ ਸ. ਜਸਵੰਤ  ਸਿੰਘ  ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਮਿਤੀ 18 ਅਕਤੂਬਰ (ਦਿਨ ਸ਼ੁੱਕਰਵਾਰ) 2024 ਨੂੰ 10:00 ਵਜੇ ਸਵੇਰੇ ਸਰਕਾਰੀ ਐਮ.ਆਰ.ਕਾਲਜ, ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ । ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ, ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ./ਬੀ.ਕਾਮ./ਬੀ.ਐੱਸ.ਸੀ. ਅਤੇ ਬੀ.ਸੀ.ਏ. (ਗ੍ਰੈਜੂਏਸ਼ਨ ਤੱਕ) ਨੇ ਭਾਗ ਲਿਆ ।  ਜ਼ਿਲ੍ਹਾ  ਭਾਸ਼ਾ ਅਫ਼ਸਰ  ਫ਼ਾਜ਼ਿਲਕਾ ਭੁਪਿੰਦਰ ਉਤਰੇਜਾ  ਨੇ ਸਨਮਾਨ ਸਮਾਰੋਹ   ਵਿੱਚ ਪਹੁੰਚਣ ਤੇ  ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ  ਜੇਤੂ  ਵਿਦਿਆਰਥੀਆਂ  ਨੂੰ  ਮੁਬਾਰਕਬਾਦ ਦਿੱਤੀ । ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਸੁਨੀਤਾ ਬੁਲੰਦੀ (ਸ.ਸ.ਸ. ਗਰਲਜ਼ ਸਕੂਲ, ਅਬੋਹਰ) ਅਤੇ   ਸ਼੍ਰੀ ਵਿਜੈ ਪਾਲ (ਨੋਡਲ ਅਫ਼ਸਰ, ਫ਼ਾਜ਼ਿਲਕਾ) ਅਤੇ ਸ਼੍ਰੀ ਮਤੀ ਅੰਸ਼ੂ ਸ਼ਰਮਾ (ਕਾਰਜਕਾਰੀ ਪ੍ਰਿੰਸੀਪਲ) ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ।  ਸ. ਮਲਕੀਤ ਸਿੰਘ (ਪੰਜਾਬੀ ਮਾਸਟਰ), ਸ਼੍ਰੀਮਤੀ ਵਨੀਤਾ ਕਟਾਰੀਆ (ਹਿੰਦੀ ਮਿਸਟ੍ਰੈਸ), ਸ. ਰਵਿੰਦਰ ਸਿੰਘ (ਪੰਜਾਬੀ ਮਾਸਟਰ), ਸ਼੍ਰੀਮਤੀ ਜਤਿੰਦਰ ਕੌਰ (ਪੰਜਾਬੀ ਮਿਸਟ੍ਰੈਸ), ਸ਼੍ਰੀਮਤੀ ਗਗਨਜੋਤ ਕੌਰ(ਪੰਜਾਬੀ ਮਿਸਟ੍ਰੈਸ), ਸ਼੍ਰੀਮਤੀ ਕਵਿਤਾ ਰਾਣੀ(ਪੰਜਾਬੀ ਮਿਸਟ੍ਰੈਸ), ਸ਼੍ਰੀਮਤੀ ਰਾਖੀ (ਪੰਜਾਬੀ ਮਿਸਟ੍ਰੈਸ), ਸ਼੍ਰੀਮਤੀ ਇੰਦਰਜੀਤ ਕੌਰ (ਪ੍ਰੋਫ਼ੈਸਰ ਐਮ.ਆਰ.ਸਰਕਾਰੀ ਕਾਲਜ), ਸ. ਅਮਰਜੀਤ ਸਿੰਘ (ਪੰਜਾਬੀ ਮਾਸਟਰ), ਸ. ਦਲਜੀਤ ਸਭਰਵਾਲ, ਸ. ਗੁਰਬੀਰ ਸਿੰਘ ਦਾਰਾ, ਪ੍ਰੋ. ਸ਼ੇਰ ਸਿੰਘ, ਸ਼੍ਰੀ ਸੁਰਿੰਦਰ ਕੰਬੋਜ (ਸਵਾਹ ਵਾਲਾ), ਸ. ਗੁਰਛਿੰਦਰ ਸਿੰਘ, ਪ੍ਰੋ. ਗੁਰਜਿੰਦਰ ਕੌਰ ਅਤੇ ਸ਼੍ਰੀ ਸੁਰਿੰਦਰ ਕੁਮਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਪਰਮਿੰਦਰ ਸਿੰਘ  ਖੋਜ ਅਫ਼ਸਰ ਨੇ ਜੇਤੂ  ਵਿਦਿਆਰਥੀਆਂ  ਦੇ ਨਾਵਾਂ ਦੀ ਘੋਸ਼ਣਾ  ਕੀਤੀ । ਉਹਨਾਂ ਨੇ ਦੱਸਿਆ  ਕਿ  ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਕ੍ਰਮਵਾਰ ਇਸ ਤਰ੍ਹਾਂ ਹਨ । ਵਰਗ (ੳ)- ਏਕਮਜੋਤ ਕੌਰ (ਸ.ਮਿ.ਸਕੂਲ ਹੌਜ ਖਾਸ), ਹੁਸਨਦੀਪ ਕੌਰ (ਸ.ਹਾ.ਸਕੂਲ ਨੂਰਸ਼ਾਹ), ਜੈਸਮੀਨ ਕੌਰ (ਸ.ਮਿ.ਸਕੂਲ ਹੌਜ ਖਾਸ), ਵਰਗ (ਅ)- ਰੇਣੁਕਾ (ਸ.ਸ.ਸ.ਸ. ਕਿੜਿਆਂ ਵਾਲਾ, ), ਐਸ਼ਮੀਤ ਕੌਰ (ਡੀ.ਏ.ਵੀ ਸਕੂਲ ਹਰੀਪੁਰਾ), ਜੈਸਮੀਨ ਕੌਰ (ਮਾਇਆ ਦੇਵੀ ਸਕੂਲ ਕੇਰਾ ਖੇੜਾ), ਵਰਗ (ੲ)- ਨਿਸ਼ੂ ਰਾਣੀ (ਗੋਪੀ ਚੰਦ ਆਰੀਆ ਮਹਿਲਾ ਕਾਲਜ, ਅਬੋਹਰ), ਸਿਮਰਨ (ਸਰਕਾਰੀ ਕਾਲਜ, ਅਬੋਹਰ), ਰਜਣਪ੍ਰੀਤ ਕੌਰ (ਗੋਪੀ ਚੰਦ ਆਰੀਆਮਹਿਲਾ ਕਾਲਜ, ਅਬੋਹਰ)।

[wpadcenter_ad id='4448' align='none']