Pollywood Queen Neeru Bajwa
ਪੰਜਾਬੀ ਸਿਨੇਮਾ ਦੀ ਸ਼ਾਨ ਤੇ ਪੋਲੀਵੁਡ ਦੀ ਕੁਈਨ ਕਹੇ ਜਾਣ ਵਾਲੀ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ , ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਨਵੀਂ ਦਿਸ਼ਾ ਦੇਣ ਤੇ ਉਚਾਈਆਂ ਤੱਕ ਲੈ ਕੇ ਜਾਣ ਵਾਲੀ ਨੀਰੂ ਬਾਜਵਾ ਅੱਜ 44 ਸਾਲ ਦੀ ਉਮਰ ਚ ਵੀ ਓਹਨੀ ਹੀ ਖੂਬਸੂਰਤ ਦਿਖਾਈ ਦਿੰਦੀ ਹੈ , ਜਿੰਨੀ ਕਿ 20 ਸਾਲ ਪਹਿਲਾ |
ਨੀਰੂ ਬਾਜਵਾ ਦੀਆ ਸੋਸ਼ਲ ਮੀਡੀਆ ਤੇ ਖੂਬਸੂਰਤ ਤਸਵੀਰਾਂ ਆਏ ਦਿਨ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ , ਤਾਂ ਇਕ ਵਾਰ ਫ਼ਿਰ ਪੋਲੀਵੁਡ ਦੀ ਕੁਈਨ ਦੀਆ ਤਸਵੀਰਾਂ ਨੇ ਫੈਨਸ ਦਾ ਦਿਲ ਲੁੱਟ ਲਿਆ , ਜੀ ਹਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਵੀ ਅਦਾਕਾਰਾ ਨੀਰੂ ਬਾਜਵਾ ਦੇ ਦਿਵਾਨੇ ਹੋ ਗਏ
ਦੱਸ ਦੇਈਏ ਕਿ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਚ ਅਦਾਕਾਰਾ ਨੇ ਵ੍ਹਾਈਟ ਰੰਗ ਦਾ ਟੌਪ ਤੇ ਬਲੂ ਕਲਰ ਦੀ ਜੀਨਸ ਪਾਈ ਹੋਈ ਹੈ , ਤੇ ਇਹਨਾਂ ਤਸਵੀਰਾਂ ਚ ਅਦਾਕਾਰਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ
ਓਥੇ ਹੀ ਦੱਸ ਦੇਈਏ ਕਿ ਅਦਾਕਾਰਾ ਨੀਰੂ ਬਾਜਵਾ ਹਾਲ ਹੀ ਦੇ ਵਿਚ ਮਾਸੀ ਬਣੀ ਹੈ , ਜੀ ਹਾਂ ਕੁਝ ਦਿਨ ਪਹਿਲਾ ਨੀਰੂ ਬਾਜਵਾ ਦੀ ਭੈਣ , ਰੁਬੀਨਾ ਬਾਜਵਾ ਨੇ ਬੱਚੀ ਨੂੰ ਜਨਮ ਦਿੱਤਾ ਹੈ , ਅਦਾਕਾਰਾ ਰੁਬੀਨਾ ਬਾਜਵਾ ਅਤੇ ਉਸ ਨੇ ਪਤੀ ਨੇ ਲਿਖਿਆ ਹੈ, ‘ਅੱਜ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ। 15 ਨਵੰਬਰ 2024 ਨੂੰ ਰੁਬੀਨਾ ਅਤੇ ਮੈਂ ਆਪਣੇ ਬੱਚੇ ਗੁਰਬਖਸ਼ “ਵੀਰ” ਸਿੰਘ ਚਾਹਲ ਜੂਨੀਅਰ ਦਾ ਇਸ ਸੰਸਾਰ ਵਿੱਚ ਸਵਾਗਤ ਕੀਤਾ। ਸ਼ਬਦ ਉਹਨਾਂ ਭਾਵਨਾਵਾਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਅਸੀਂ ਅਨੁਭਵ ਕਰ ਰਹੇ ਹਾਂ, ਪਰ ਇਹ ਪਲ ਸਭ ਤੋਂ ਸੁੰਦਰ ਤੋਹਫ਼ਾ ਅਤੇ ਬਰਕਤ ਨਾਲ ਭਰਿਆ ਹੋਇਆ ਹੈ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ। ਅਸੀਂ ਹਰ ਪਲ ਦੀ ਕਦਰ ਕਰਦੇ ਹੋਏ ਪਹਿਲੀ ਵਾਰ ਮਾਤਾ-ਪਿਤਾ ਵਜੋਂ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’
Read Also : ਦਿੱਲੀ ਦੇ EX. CM ਕੇਜਰੀਵਾਲ ਨੂੰ ਮਿਲੇ AAP ਪੰਜਾਬ ਦੇ ਸੂਬਾ ਪ੍ਰਧਾਨ , ਦਿੱਲੀ ਵਿਧਾਨਸਭਾ ਚੋਣਾਂ ਲਈ ਬਣਾਈ ਰਣਨੀਤੀ
Pollywood Queen Neeru Bajwa