Thursday, January 23, 2025

ਦੇਸ਼ ਭਰ ਨਾਲੋ ਗੰਨੇ ਦਾ ਭਾਅ ਸੂਬੇ ਵਿੱਚ ਸਭ ਤੋਂ ਵੱਧ – ਧਾਲੀਵਾਲ

Date:

ਅੰਮ੍ਰਿਤਸਰ 1 ਦਸੰਬਰ 2023–

               ਦੇਸ਼ ਭਰ ਨਾਲੋਂ ਗੰਨੇ ਦਾ ਭਾਅ ਸੂਬੇ ਵਿੱਚ ਸਭ ਤੋਂ ਵੱਧ ਹੈ ਅਤੇ ਜਿਨਾਂ ਰਾਜਾਂ ਬੀ.ਜੇ.ਪੀ. ਦੀ ਸਰਕਾਰ ਹੈ ਅਤੇ ਉੱਥੇ ਕਮਾਦ ਵੀ ਜਿਆਦਾ ਹੁੰਦਾ ਹੈ ਪਰ ਸਭ ਤੋਂ ਵੱਧ 391 ਰੁਪਏ ਕਵਿੰਟਲ ਗੰਨੇ ਦਾ ਭਾਅ ਸਾਡੇ ਪੰਜਾਬ ਵਿੱਚ ਹੈ।

               ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਲ੍ਹਾ ਪਿੰਡ ਦੀ ਸ਼ੂਗਰ ਮਿੱਲ ਵਿਖੇ ਪਿੜਾਈ ਸੀਜਨ ਦੀਆਂ ਤਿਆਰੀਆਂ ਦਾ ਜਾਇਜਾ ਲੈਂਣ ਸਮੇਂ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਸਹਿਕਾਰੀ ਮਿੱਲਾਂ ਦੇ ਮੁਲਾਜ਼ਮਾਂ ਲਈ ਛੇਵਾਂ ਪੇ ਕਮਿਸ਼ਨ ਵੀ ਲਾਗੂ ਕਰ ਦਿੱਤਾ ਹੈ। ਜਿਸ ਨਾਲ ਉਨਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕਦੇ ਵੀ ਸਮੇਂ ਸਿਰ ਅਦਾਇਗੀ ਨਹੀਂ ਦਿੱਤੀ ਪਰ ਅਸੀਂ ਡੇਢ ਸਾਲ ਦੇ ਕਾਰਜਕਾਲ ਦੌਰਾਨ ਹੀ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਹੈ ਬਲਕਿ ਉਨਾਂ ਨੂੰ ਫਸਲਾਂ ਦੀ ਖ੍ਰੀਦ ਵਿੱਚ ਕੋਈ ਸਮੱਸਿਆ ਵੀ ਨਹੀਂ ਆਉਣ ਦਿੱਤੀ।  ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਅੱਜ ਗੰਨੇ ਦਾ ਭਾਅ ਵੀ ਵਧਾ ਦਿੱਤਾ ਹੈ ਅਤੇ ਮਿੱਲਾਂ ਚਲਣ ਦੀ ਮਿਤੀ ਵੀ ਘੋਸ਼ਿਤ ਕਰ ਦਿੱਤੀ ਹੈ।

ਉਨਾਂ ਕਿਹਾ ਕਿ ਭਲ੍ਹਾ ਸ਼ੂਗਰ ਮਿੱਲ ਵਿਖੇ 1 ਕਰੋੜ 42 ਲੱਖ ਰੁਪਏ ਦੀ ਲਾਗਤ ਨਾਲ ਵੱਡਾ ਯਾਰਡ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਯਾਰਡ ਦੇ ਬਣਨ ਨਾਲ ਕਿਸਾਨਾਂ ਨੂੰ ਬਾਰਿਸ਼ ਤੋਂ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿੱਲਾਂ ਤਿਆਰ ਹਨ। ਤੁਸੀਂ ਗੰਨਾ ਲੈ ਕੇ ਆਓ ਤਾਂ ਜੋ ਮਿੱਲਾਂ ਨੂੰ ਚਲਾਇਆ ਜਾ ਸਕੇ।

ਸ: ਧਾਲੀਵਾਲ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀਡ ਦੇ ਹੱਡੀ ਹਨ ਅਤੇ ਪੰਜਾਬ ਦੀ ਆਰਥਿਕਤਾ ਵਿੱਚ ਇਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸ: ਰਜਿੰਦਰ ਪ੍ਰਤਾਪ ਸਿੰਘ ਜਨਰਲ ਮੈਨੇਜਰ , ਸਤਿੰਦਰ ਸਿੰਘ ਮਜੀਠਾ ਜਨਰਲ ਸੈਕਟਰੀ, ਪਲਵਿੰਦਰ ਸਿੰਘ ਸੰਗਤਪੁਰਾ, ਗੁਰਨਾਮ ਸਿੰਘ ਐਕਸ ਚੇਅਰਮੈਨ, ਸ: ਪਰਮਜੀਤ ਸਿੰਘ ਸੋਹਲ, ਮੁਖਤਿਆਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਦੌਰਾਨ ਪਿੰਡ ਦੇ ਲੋਕਾਂ ਨੂੰ ਕੀਤਾ ਜਾਗਰੂਕ

ਫਾਜਿਲਕਾ 22 ਜਨਵਰੀਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ...

ਸੜ੍ਹਕ ਸੁਰੱਖਿਆ ਮਾਂਹ ਦੌਰਾਨ ਅਮਲੋਹ ਵਿਖੇ ਟਰੱਕ ਡਰਾਈਵਰਾਂ ਦੀਆਂ ਨਜ਼ਰ ਦੀ ਜਾਂਚ ਲਈ ਕੈਂਪ ਲਗਾਇਆ

ਅਮਲੋਹ/ਫ਼ਤਹਿਗੜ੍ਹ ਸਾਹਿਬ, 22 ਜਨਵਰੀ:           ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ...

ਬਸੰਤ ਮੇਲੇ ਦੇ ਨਾਕਆਊਟ ਮੁਕਾਬਿਲਾਂ ਦੀ ਹੋਈ ਸ਼ੁਰੂਆਤ

ਫਿਰੋਜ਼ਪੁਰ, 22 ਜਨਵਰੀ ( )              ਅੱਜ ਬਸੰਤ ਮੇਲੇ ਦੇ  ਪੰਤਗਬਾਜ਼ੀ   ਦੇ ਨਾਕਆਊਟ ਮੁਕਾਬਿਲਆਂ ਦੀ ਸ਼ੁਰੂਆਤ ਦੌਰਾਨ...

ਆਮਦਨ ਕਰ ਵਿਭਾਗ ਵੱਲੋਂ “ਵਿਵਾਦ ਤੇ ਵਿਸ਼ਵਾਸ ਸਕੀਮ ” ਸਬੰਧੀ ਪ੍ਰੋਗਰਾਮ ਕਰਵਾਇਆ

ਮਾਲੇਰਕੋਟਲਾ 22 ਜਨਵਰੀ :                    ਆਮਦਨ ਕਰ ਵਿਭਾਗ ਮਾਲੇਰਕੋਟਲਾ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਵਿਵਾਦ ਤੋਂ ਵਿਸਵਾਸ਼ ਸਕੀਮ 2024 ਤਹਿਤ ਪ੍ਰੋਗਰਾਮ ਚੀਫ ਕਮਿਸ਼ਨਰ ਇਨਕਮ ਟੈਕਸ ਅੰਮ੍ਰਿਤਸਰ ਲਾਲ ਚੰਦ ਆਈ.ਆਰ.ਐਸ ਤੇ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ-1 ਲੁਧਿਆਣਾ ਸ਼੍ਰੀ ਸੁਰਿੰਦਰ ਕੁਮਾਰ ਆਈ.ਆਰ.ਐਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਰਵਾਇਆ ਗਿਆ।                 ਸਮਾਗਮ ‘ਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਰੇਂਜ 4 ਲੁਧਿਆਣਾ ਰਿਸ਼ੀ ਕੁਮਾਰ ਆਈ.ਆਰ.ਐਸ, ਵਰਿੰਦਰਾ ਸਿੰਘ ਏ.ਸੀ.ਆਈ.ਟੀ ਸਰਕਲ-4 ਲੁਧਿਆਣਾ ਰੇਂਜ ਅਤੇ ਆਈ.ਟੀ.ਓ ਮਾਲੇਰਕੋਟਲਾ ਮਨਦੀਪ ਦੱਤ ਨੇ ਸ਼ਹਿਰ ਦੇ ਵਕੀਲਾਂ ਅਤੇ ਸੀ.ਏ ਨਾਲ ਸਾਂਝੀ ਮੀਟਿੰਗ ਕਰਦਿਆਂ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਕੀਮ ਸਬੰਧੀ ਦੱਸਿਆ ਕਿ ਜਿਹੜੇ ਲੋਕਾਂ ਵੱਲ ਇਨਕਮ ਟੈਕਸ ਵਿਭਾਗ ਦੇ ਟੈਕਸ ਬਕਾਇਆ ਹਨ ਉਨ੍ਹਾਂ ’ਤੇ ਕਿਸੇ ਕਿਸਮ ਦਾ ਜੁਰਮਾਨਾ ਜਾਂ ਵਿਆਜ਼ ਨਹੀਂ ਲਾਇਆ ਜਾਵੇਗਾ ਜੇਕਰ ਉਹ 31 ਜਨਵਰੀ ਤੱਕ ਟੈਕਸ ਜਮ੍ਹਾਂ ਕਰਵਾਉਂਦੇ ਹਨ।               ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਵੱਲ ਐਗਜ਼ੰਪਸ਼ਨ ਤੇ ਡਿਡਕਸ਼ਨਾਂ ਰਾਹੀਂ ਟੀਡੀਐੱਸ ਗਲਤ ਰਿਫ਼ੰਡ ਲਿਆ ਗਿਆ ਹੈ ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ, ਉਹ ਅਪਣੀ ਰਿਟਰਨਾ ਨੂੰ ਅਪਡੇਟ ਕਰਵਾ ਲੈਣ।ਰਿਸ਼ੀ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ‘ਚ ਭਾਰੀ ਜੁਰਮਾਨੇ ਅਤੇ ਵਿਆਜ਼ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਟੈਕਸ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਅਤੇ ਸੀ.ਏ ਐਸੋਸੀਏਸ਼ਨ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ।            ਇਸ ਮੌਕੇ ਮੁਹੰਮਦ ਜਾਵੇਦ ਫਾਰੂਕੀ, ਬਰਿਜ ਭੂਸ਼ਣ ਬਾਂਸਲ, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ, ਮਨਦੀਪ ਸਿੰਘ, ਹਿਤੇਸ਼ ਗੁਪਤਾ, ਬੂਟਾ ਖਾਂ, ਰਮਨ ਵਰਮਾ, ਮੁਹੰਮਦ ਰਮਜ਼ਾਨ (ਸਾਰੇ ਵਕੀਲ), ਵੀਪਨ ਜੈਨ, ਅਜੈ ਅੱਗਰਵਾਲ, ਅਕਸ਼ੇ ਕੁਮਾਰ (ਸਾਰੇ ਸੀ.ਏ) ਆਦਿ ਹਾਜ਼ਰ ਸਨ।