ਬਠਿੰਡਾ, 24 ਜਨਵਰੀ : ਜ਼ਿਲ੍ਹਾ ਮੈਜਸਿਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਧਾਰਾ 144 ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਡਰੋਨ ਕੈਮਰਾ ਚਲਾਉਣ/ਉਡਾਉਣ ਤੇ ਮੁਕੰਮਲ ਰੋਕ ਲਗਾਈ ਗਈ ਹੈ।
ਜ਼ਿਲ੍ਹਾ ਮੈਜਸਿਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਲਾਇਟ ਏਅਰਕਰਾਫ਼ਟ ਸਮੇਤ ਹੈਂਗ ਗਲਾਈਡਰ, ਮਾਈਕਰੋ ਲਾਇਟ ਏਅਰਕਰਾਫ਼ਟ, ਯੂਏਵੀਜ਼ ਆਦਿ ਡਰੋਨ ਕੈਮਰਾ ਚਲਾਉਣ/ਉਡਾਉਣ ਤੇ ਮੁਕੰਮਲ ਰੋਕ ਲਗਾਈ ਗਈ ਹੈ।ਇਹ ਹੁਕਮ ਅਨੁਸਾਰ 26 ਜਨਵਰੀ 2024 ਗਣਤੰਤਰਤਾ ਦਿਵਸ ਮੌਕੇ ਵੀਆਈਪੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਹਨ ਜੋ 25 ਜਨਵਰੀ ਸਵੇਰ ਤੋਂ 26 ਜਨਵਰੀ 2024 ਰਾਤ ਤੱਕ ਲਾਗੂ ਰਹਿਣਗੇ।