PSEB ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ; ਬੰਦ ਕੀਤੀ ਰੀਵੈਲੂਏਸ਼ਨ ਦੀ ਸੁਵਿਧਾ, ਪੜ੍ਹੋ ਪੂਰੀ ਜਾਣਕਾਰੀ

PSEB on Revaluation

PSEB on Revaluation

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁੜ ਮੁਲਾਂਕਣ ਨੂੰ ਬੰਦ ਕਰ ਦਿੱਤਾ ਹੈ। ਫੈਸਲੇ ਮੁਤਾਬਿਕ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਹੋਵੇਗਾ। ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕਰ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਿਕ ਮੁੜ ਮੁਲਾਂਕਣ ਨਤੀਜੇ ਵਿੱਚ ਦੇਰੀ ਹੋ ਜਾਂਦੀ ਹੈ। ਕਈ ਵਾਰ ਮੈਰਿਟ ਸੂਚੀ ਵਿੱਚ ਬਦਲਾਅ ਕਰਨੇ ਪੈਂਦੇ ਹਨ। ਹੁਣ ਵਿਦਿਆਰਥੀਆਂ ਨੂੰ ਸਿਰਫ਼ ਰੀ-ਚੈਕਿੰਗ ਦੀ ਸਹੂਲਤ ਮਿਲੇਗੀ।

ਦੱਸ ਦਈਏ ਕਿ ਬੋਰਡ ਦੀ ਚੇਅਰਪਰਸਨ ਸਤਿੰਦਰ ਬੇਦੀ ਨੇ ਕਿਹਾ ਕਿ ਵਿਦਿਆਰਥੀ ਰੀ-ਚੈਕਿੰਗ ਕਰਵਾ ਸਕਦੇ ਹਨ। ਸੀਬੀਐਸਈ ਵਿੱਚ ਵੀ ਰੀ-ਚੈਕਿੰਗ ਦੀ ਸਹੂਲਤ ਹੀ ਹੈ।

READ ALSO:ਪੰਜਾਬ ਵਿੱਚ ਮੁਅੱਤਲ ਏਆਈਜੀ ਮਾਲਵਿੰਦਰ ਖ਼ਿਲਾਫ਼ ਨਵੀਂ ਐਫਆਈਆਰ: ਰਿਸ਼ਵਤ ਲਈ ਅਫਸਰਾਂ ਨੂੰ ਕਰਦਾ ਸੀ ਬਲੈਕਮੇਲ..

ਕੀ ਹੈ ਪੁਨਰ ਮੁਲਾਂਕਣ ਸਹੂਲਤ
ਪੁਨਰ ਮੁਲਾਂਕਣ ਸਹੂਲਤ ਵਿੱਚ ਕਿਸੇ ਵਿਸ਼ੇ ਵਿੱਚ ਫੇਲ੍ਹ ਹੋਇਆ ਵਿਦਿਆਰਥੀ ਉਸ ਪ੍ਰੀਖਿਆ ਦੇ ਪੂਰੇ ਪੈਸੇ ਭਰ ਕੇ ਮੁੜ ਚੈਕਿੰਗ ਕਰਵਾ ਲੈਂਦਾ ਸੀ, ਜਿਸ ਤੋਂ ਬਾਅਦ ਅੰਕ ਵੱਧ ਜਾਣ ਕਾਰਨ ਉਹ ਉਸ ਵਿਸ਼ੇ ਵਿਚੋਂ ਪਾਸ ਹੋ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ।

PSEB on Revaluation

[wpadcenter_ad id='4448' align='none']