ਮਾਨਸਾ, 08 ਜੁਲਾਈ:
ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ’ਤੇ ਹੀ ਉਨ੍ਹਾਂ ਦਾ ਹੱਲ ਕਰਨ ਲਈ 11 ਜੁਲਾਈ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 01 ਵਜੇ ਤੱਕ ਬਾਬਾ ਪ੍ਰੇਮ ਦਾਸ ਸ਼ੈੱਡ, ਪਿੰਡ ਸਮਾਓਂ ਵਿਖੇ ਜਨ ਸੁਣਵਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਿੰਡ ਸਮਾਓਂ, ਖੀਵਾ ਕਲਾਂ, ਹੀਰੋ ਕਲਾਂ, ਮੱਤੀ, ਖੀਵਾ ਖੁਰਦ, ਦਿਆਲੂ ਵਾਲਾ, ਮੌਜੋ ਕਲਾਂ, ਮੌਜੋ ਖ਼ੁਰਦ, ਅਤਲਾ ਕਲਾਂ, ਅਤਲਾ ਖ਼ੁਰਦ ਅਤੇ ਗੁੜਥੜੀ ਦੇ ਵਸਨੀਕ ਇਸ ਸੁਵਿਧਾ ਕੈਂਪ ਵਿੱਚ ਆਪਣੀਆਂ ਮੁਸ਼ਕਿਲਾਂ, ਸ਼ਿਕਾਇਤਾਂ ਦੇ ਹੱਲ ਕਰਵਾਉਣ ਲਈ ਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਹਾਜ਼ਰ ਹੋਣਗੇ ਅਤੇ ਮੌਕੇ ’ਤੇ ਹੀ ਯੋਗ ਲਾਭਪਾਤਰੀ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸੁਵਿਧਾ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਤਸਵੀਰ
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਜਾਣਕਾਰੀ ਦਿੰਦੇ ਹੋਏ।
ਪਿੰਡ ਸਮਾਓਂ ਵਿਖੇ ਜਨ ਸੁਣਵਾਈ ਕੈਂਪ11 ਜੁਲਾਈ ਨੂੰ-ਡਿਪਟੀ ਕਮਿਸ਼ਨਰ
Date: