ਚੱਬੇਵਾਲ ਵਿਧਾਨ ਸਭਾ ਸੀਟ ‘ਤੇ ਗਿਣਤੀ: 5ਵੇਂ ਗੇੜ ‘ਚ ‘ਆਪ’ ਉਮੀਦਵਾਰ ਅੱਗੇ, ਕਾਂਗਰਸ ਦੇ ਰਣਜੀਤ ਕੁਮਾਰ 10 ਹਜ਼ਾਰ ਵੋਟਾਂ ਨਾਲ ਪਿੱਛੇ

Punjab Chabbewal Election Results 

Punjab Chabbewal Election Results 

ਪੰਜਾਬ ਦੇ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਬੈਲਟ ਪੇਪਰਾਂ ਦੀ ਗਿਣਤੀ ਤੋਂ ਬਾਅਦ ਈਵੀਐਮ ਮਸ਼ੀਨਾਂ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਬੈਲਟ ਪੇਪਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਅੱਗੇ ਰਹੇ। ਪਹਿਲੇ ਗੇੜ ਦੀ ਗਿਣਤੀ ‘ਚ ਵੀ ‘ਆਪ’ ਉਮੀਦਵਾਰ ਅੱਗੇ ਹਨ।

ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਨਤੀਜਿਆਂ ‘ਤੇ ਵੱਡਾ ਅਪਡੇਟ…

ਚੱਬੇਵਾਲ ‘ਚ 5ਵੇਂ ਗੇੜ ‘ਚ ਆਮ ਆਦਮੀ ਪਾਰਟੀ ਦੀ ਲੀਡ 10 ਹਜ਼ਾਰ ਹੋ ਗਈ ਹੈ। ਇੱਥੇ ‘ਆਪ’ ਦੇ ਡਾ: ਇਸ਼ਾਂਕ ਚੱਬੇਵਾਲ ਕੁਮਾਰ ਨੂੰ 18330 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਰਣਜੀਤ ਕੁਮਾਰ ਨੂੰ 9822 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 2055 ਵੋਟਾਂ ਮਿਲੀਆਂ।

ਚੱਬੇਵਾਲ ਵਿੱਚ ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਵੱਧ ਕੇ 3308 ਹੋ ਗਈ ਹੈ। ਇਸ ਗੇੜ ਵਿੱਚ ‘ਆਪ’ ਦੇ ਡਾ: ਇਸ਼ਾਂਕ ਚੱਬੇਵਾਲ ਕੁਮਾਰ ਨੂੰ 7578 ਵੋਟਾਂ ਮਿਲੀਆਂ ਹਨ। ਜਦੋਂ ਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ 4270 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 1000 ਵੋਟਾਂ ਮਿਲੀਆਂ। ਇਸ ਸੀਟ ‘ਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੰਨਿਆ ਜਾ ਰਿਹਾ ਹੈ।

ਪਹਿਲੇ ਗੇੜ ਵਿੱਚ ਚੱਬੇਵਾਲਾ ਤੋਂ ਆਮ ਆਦਮੀ ਪਾਰਟੀ ਦੇ ਡਾ: ਇਸ਼ਾਂਕ ਚੱਬੇਵਾਲ ਕੁਮਾਰ ਨੂੰ 4233 ਵੋਟਾਂ ਮਿਲੀਆਂ, ਉਹ 1571 ਵੋਟਾਂ ਨਾਲ ਅੱਗੇ ਹਨ। ਜਦੋਂਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ 2662 ਅਤੇ ਸੋਹਣ ਸਿੰਘ ਠੰਡਲ ਨੂੰ 447 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪੁਲੀਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ।

Read Also : ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ,ਚੌਥੇ ਰਾਊਂਡ ਦੀ ਗਿਣਤੀ ‘ਚ ਕਾਂਗਰਸ ਅੱਗੇ


ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਕਰੀਬ 300 ਪਿੰਡ ਹਨ। ਜਿਸ ਵਿੱਚ ਕੁੱਲ 1 ਲੱਖ 59 ਹਜ਼ਾਰ 432 ਵੋਟਰ ਹਨ। ਪ੍ਰਸ਼ਾਸਨ ਵੱਲੋਂ 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇੱਥੇ 83,704 ਪੁਰਸ਼ ਅਤੇ 75,724 ਮਹਿਲਾ ਵੋਟਰ ਹਨ। 4 ਟਰਾਂਸਜੈਂਡਰ ਵੀ ਹਨ।

Punjab Chabbewal Election Results 

[wpadcenter_ad id='4448' align='none']