ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ.ਐਸ.ਈ.ਬੀ ਵੱਲੋਂ ‘ਪੰਜਾਬ ਮੁੱਖ ਮੰਤਰੀ ਰਾਹਤ ਫੰਡ’ ਵਿੱਚ 7.63 ਲੱਖ ਰੁਪਏ ਦਾ ਯੋਗਦਾਨ

ਚੰਡੀਗੜ੍ਹ, 24 ਨਵੰਬਰ

Punjab Chief Minister Relief Fund ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਰਾਹਤ ਦੇਣ ਲਈ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ 5 ਲੱਖ ਰੁਪਏ ਦੇ ਚੈੱਕ ਸੌਂਪਿਆ ਗਿਆ। ਕੌਂਸਲ ਵੱਲੋਂ ਨਵੰਬਰ 2023 ਦੇ ਮਹੀਨੇ ਦੌਰਾਨ ਇਸ ਰਾਹਤ ਫੰਡ ਵਿੱਚ ਕੁੱਲ 7,62,500 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।

ਕੌਂਸਲ ਵੱਲੋਂ ਕੀਤੇ ਗਏ ਇਸ ਯਤਨ ਦੀ ਸ਼ਲਾਘਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਅਜਿਹਾ ਯੋਗਦਾਨ ਸੂਬੇ ਦੇ ਲੋਕਾਂ ਨੂੰ ਲੋੜ ਦੀ ਘੜੀ ਦੌਰਾਨ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਾਈ ਹੁੰਦਾ ਹੈ।

READ ALSO : ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਕਰੇਗਾ ਭਾਰਤ

ਉਨ੍ਹਾਂ ਕਿਹਾ ਕਿ ਪੀ.ਐਸ.ਈ.ਬੀ. ਦੇ ਜੂਨੀਅਰ ਇੰਜਨੀਅਰਾਂ ਵੱਲੋਂ ਸੂਬੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਤੋਂ ਸਾਰੇ ਜਾਣੂ ਹਨ ਅਤੇ ਕੌਂਸਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ। Punjab Chief Minister Relief Fund

[wpadcenter_ad id='4448' align='none']