ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ,’ਆਪ ‘ ਦੇ ਉਮੀਦਵਾਰ ਅੱਗੇ

Punjab By Election

Punjab Election Results 2024

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਹੁਣ ਈਵੀਐਮ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਇਨ੍ਹਾਂ ਵਿੱਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇੱਕ ਸੰਸਦ ਮੈਂਬਰ ਦੇ ਪੁੱਤਰ ‘ਤੇ ਟਿਕੀਆਂ ਹੋਈਆਂ ਹਨ।

ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਚੱਬੇਵਾਲ ਵਿੱਚ 53.43 ਫੀਸਦੀ ਰਿਹਾ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।
ਬਰਨਾਲਾ ਵਿੱਚ ਵੀ ‘ਆਪ’ ਦੂਜੇ ਗੇੜ ਵਿੱਚ ਅੱਗੇ ਹੈ
ਬਰਨਾਲਾ ਵਿੱਚ ਦੂਜੇ ਗੇੜ ਵਿੱਚ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 3844 ਵੋਟਾਂ ਮਿਲੀਆਂ। ਉਹ 846 ਵੋਟਾਂ ਨਾਲ ਅੱਗੇ ਹਨ। ਜਦਕਿ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 2998, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 2384 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 2092 ਵੋਟਾਂ ਮਿਲੀਆਂ |

Read Also : ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ

ਡੇਰਾ ਬਾਬਾ ਨਾਨਕ ‘ਚ ‘ਆਪ’ ਫਿਰ ਅੱਗੇ
ਡੇਰਾ ਬਾਬਾ ਨਾਨਕ ‘ਚ ‘ਆਪ’ ਫਿਰ ਅੱਗੇ ਹੈ। ‘ਆਪ’ ਉਮੀਦਵਾਰ 363 ਵੋਟਾਂ ਨਾਲ ਅੱਗੇ ਹੈ।

ਚੱਬੇਵਾਲ ਤੋਂ ਇਸ਼ਾਂਕ 1571 ਵੋਟਾਂ ਨਾਲ ਅੱਗੇ ਹਨ।
ਚੱਬੇਵਾਲ ਵਿੱਚ ਪਹਿਲੇ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਡਾ.ਇਸ਼ਾਂਕ ਕੁਮਾਰ ਨੂੰ 4233 ਵੋਟਾਂ ਮਿਲੀਆਂ। ਉਹ 1571 ਵੋਟਾਂ ਨਾਲ ਅੱਗੇ ਹਨ। ਜਦੋਂ ਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ 2662 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 447 ਵੋਟਾਂ ਮਿਲੀਆਂ।

ਬਰਨਾਲਾ ਵਿੱਚ ਵੀ ‘ਆਪ’ ਦੀ ਲੀਡ
ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅੱਗੇ ਹਨ। ਹਰਿੰਦਰ ਸਿੰਘ ਧਾਲੀਵਾਲ ਨੂੰ 2186, ਕਾਂਗਰਸ ਦੇ ਕੁਲਦੀਪ ਕਾਲਾ ਢਿੱਲੋਂ ਨੂੰ 1550 ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 1301 ਵੋਟਾਂ ਮਿਲੀਆਂ।

Punjab Election Results 2024

[wpadcenter_ad id='4448' align='none']