ਮਾਨਸਾ, 08 ਦਸੰਬਰ :
ਪੰਜਾਬ ਸਰਕਾਰ ਪੇਂਡੂ ਇਲਾਕਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਬਰਸਾਤੀ ਨਾਲਿਆਂ ਦੀ ਸਫਾਈ ਅਤੇ ਪੁਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਵਿਚਾਰ ਹਲਕਾ ਵਿਧਾਇਕ ਬੁਢਲਾਡਾ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪਿ੍ਰੰਸੀਪਲ ਸ਼੍ਰੀ ਬੁੱਧ ਰਾਮ ਨੇ ਪਿੰਡ ਹਸਨਪੁਰ-ਗੁਰਨੇ ਖੁਰਦ ਦਰਮਿਆਨ ਸਰਹਿੰਦ ਚੋਅ ਡਰੇਨ ’ਤੇ ਬਣੇ ਪੁਲ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਕੰਮ ਸੁਰੂ ਕਰਵਾਉਣ ਵੇਲੇ ਦੋਵੇਂ ਪਿੰਡਾਂ ਦੇ ਵਸਨੀਕਾਂ ਨਾਲ ਸਾਂਝੇ ਕੀਤੇ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪੁਲ ਬਹੁਤ ਪੁਰਾਣਾ ਅਤੇ ਨੀਵਾਂ ਹੋਣ ਕਾਰਨ ਬਰਸਾਤ ਦੇ ਮੌਸਮ ਵੇਲੇ ਇਸ ਵਿੱਚ ਬੂਟੀ ਫਸ ਜਾਂਦੀ ਸੀ ਅਤੇ ਇਸ ਪੁਲ ਤੋਂ ਆਵਾਜਾਈ ਬੰਦ ਹੋ ਜਾਂਦੀ ਸੀ। ਇਸ ਸਮੱਸਿਆ ਕਾਰਨ ਦੋਵਾਂ ਪਿੰਡਾਂ ਅਤੇ ਇਲਾਕੇ ਦੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ । ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਨਵੇਂ ਸਿਰੇ ਤੋਂ ਉਸਾਰੀ ਕਰਨ ਵਿੱਚ 80 ਲੱਖ ਦੀ ਲਾਗਤ ਆਏਗੀ ਅਤੇ ਉਸਾਰੀ ਉਪਰੰਤ ਇਹ ਪੁਲ ਹੋਰ ਉੱਚਾ ਅਤੇ ਨਵੀਂ ਤਕਨੀਕ ਨਾਲ ਤਿਆਰ ਹੋ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ ਸਿੰਗਲਾ, ਐਸ.ਡੀ.ਓ. ਮੰਡੀਕਰਨ ਬੋਰਡ ਕਰਮਜੀਤ ਸਿੰਘ, ਠੇਕੇਦਾਰ ਜਸਮੇਲ ਸਿੰਘ, ਗੁਰਦਰਸਨ ਸਿੰਘ, ਪਟਵਾਰੀ, ਬਲਾਕ ਪ੍ਰਧਾਨ ਵੀਰ ਸਿੰਘ ਬੋੜਾਵਾਲ, ਮਿਸਤਰੀ ਮੱਖਣ ਸਿੰਘ, ਗੋਗੀ ਦੰਦੀਵਾਲ, ਸਾਬਕਾ ਸਰਪੰਚ ਮੱਖਣ ਸਿੰਘ, ਕੇਵਲ ਕਿ੍ਰਸ਼ਨ ਹਸਨਪੁਰ, ਦਰਸਨ ਸਿੰਘ ਗੁਰਨੇ ਕਲਾਂ, ਸੁਖਦੇਵ ਸਿੰਘ, ਜੁਗਰਾਜ ਸਿੰਘ, ਜਸਵੀਰ ਸਿੰਘ, ਮਿੱਠੂ ਸਿੰਘ ਗੁਰਨੇ ਖੁਰਦ ਤੋਂ ਇਲਾਵਾ ਪਿੰਡਾਂ ਦੇ ਵਸਨੀਕ ਮੌਜੂਦ ਸਨ ।
ਪੇਂਡੂ ਇਲਾਕਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬਸਰਕਾਰ ਵਚਨਬੱਧ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ
Date: