Punjab is spreading everywhere 80ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ, ਇਸ ਨੂੰ ਦੇਖ ਕੇ ਵਿਰੋਧੀ ਬੁਰੀ ਤਰ੍ਹਾਂ ਘਬਰਾ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਥਾਪੜਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਵਿਕਾਸ ਅਤੇ ਚੰਗੇ ਕੰਮਾਂ ਦੀ ਹਨ੍ਹੇਰੀ ਆ ਗਈ ਹੈ, ਇਸ ਦੀ ਖੁਸ਼ਬੂ ਚਾਰੇ ਪਾਸੇ ਫੈਲ ਰਹੀ ਹੈ, ਜਿਸ ਤੋਂ ਵਿਰੋਧੀ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ 500 ਮੁਹੱਲਾ ਕਲੀਨਿਕ ਕੰਮ ਕਰ ਰਹੇ ਸਨ ਜਦਕਿ ਇਨ੍ਹਾਂ ਵਿਚ 80 ਹੋਰ ਜੁੜ ਗਏ ਹਨ। ਇਨ੍ਹਾਂ ਕਲੀਨਿਕਾਂ ਵਿਚ ਇਲਾਜ ਕਰਨ ਵਾਲੇ ਲੋਕਾਂ ਨੇ ਇਲਾਜ ’ਤੇ ਪੂਰੀ ਤਸੱਲੀ ਪ੍ਰਗਟਾਈ ਹੈ। ਘਰੋਂ ਥੋੜ੍ਹੀ ਦੂਰੀ ’ਤੇ ਹੀ ਵਧੀਆ ਇਲਾਜ ਮਿਲ ਰਿਹਾ ਹੈ। ਜਿੱਥੇ ਦਵਾਈਆਂ, ਟੈਸਟ, ਇਲਾਜ ਪੂਰੀ ਤਰ੍ਹਾਂ ਮੁਫਤ ਹੈ। ਮੁਹੱਲੀ ਕਲੀਨਿਕਾਂ ਦੀ ਸਫਾਈ ਅਤੇ ਸਹੂਲਤਾਂ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਸਰਕਾਰੀ ਮਹਿਕਮਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਜਦੋਂ ਪੰਜਾਬ ਦੇ ਕੋਨੇ-ਕੋਨੇ ਵਿਚ ਮੈਂ ਅਤੇ ਭਗਵੰਤ ਮਾਨ ਵੋਟ ਮੰਗਣ ਜਾਂਦੇ ਸੀ ਤਾਂ ਅਸੀਂ ਵਾਅਦਾ ਕਰਦੇ ਸੀ ਕਿ ਅਸੀਂ ਇਲਾਜ ਮੁਫਤ ਕਰਾਂਗੇ, ਬਿਜਲੀ ਮੁਫਤ ਕਰਾਂਗੇ ਤੇ ਸਿੱਖਿਆ ਮੁਫਤ ਦੇਵਾਂਗੇ। ਲੋਕਾਂ ਨੇ ਇਹ ਸਹੂਲਤਾਂ ਦਿੱਲੀ ਵਿਚ ਮੁਫਤ ਮਿਲਦੀਆਂ ਹਨ ਸੁਣੀਆਂ ਤਾਂ ਸੀ ਅੱਜ ਪੰਜਾਬ ਵਿਚ ਦੇਖ ਵੀ ਲਈਆਂ ਹਨ। Punjab is spreading everywhere
also :- ਜਲੰਧਰ ਵਿਖੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਚੰਦਨ ਗਰੇਵਾਲ ‘ਆਪ’ ‘ਚ ਹੋਏ ਸ਼ਾਮਲ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਸਾਡੀ ਸਰਕਾਰ ਬਣੀ ਤਾਂ ਮੈਨੂੰ ਵੀ ਨਹੀਂ ਯਕੀਨ ਸੀ ਕਿ ਇੰਨੀ ਤੇਜ਼ੀ ਨਾਲ ਕੰਮ ਹੋਵੇਗਾ। ਪੰਜਾਬ ਵਿਚ ਮਾਫੀਆ ਰਾਜ ਸੀ, ਜਿਸ ਨੂੰ ਠੀਕ ਕਰਨ ਵਿਚ ਸਮਾਂ ਲੱਗਦਾ ਹੈ। ਦਿਲ ਵਿਚ 500 ਮੁਹੱਲਾ ਕਲੀਨਿਕ ਬਨਾਉਣ ਵਿਚ ਪੰਜ ਸਾਲ ਲੱਗ ਗਏ ਪਰ ਪੰਜਾਬ ਵਿਚ ਇਕ ਸਾਲ ਦੇ ਅੰਦਰ ਹੀ 580 ਮੁਹੱਲਾ ਕਲੀਨੀਕ ਖੋਲ੍ਹ ਦਿੱਤੇ ਗਏ। ਅੱਜ ਤੇਜ਼ੀ ਨਾਲ ਪੰਜਾਬ ਤਰੱਕੀ ਦੀ ਰਾਹ ’ਤੇ ਚੱਲ ਰਿਹਾ ਹੈ। ਪਿਛਲੇ ਸਾਲਾਂ ਤੱਕ ਪੰਜਾਬ ਦੇ ਲੋਕਾਂ ਨੇ ਲੁੱਟ-ਖੋਹ ਅਤੇ ਡਕੈਤੀ ਹੀ ਦੇਖੀ ਸੀ ਜਦਕਿ ਹੁਣ ਵਿਕਾਸ ਦੇਖ ਰਹੇ ਹਨ। ਵਿਰੋਧੀ ਕਹਿੰਦੇ ਸੀ ਕਿ ਦਿੱਲੀ ਵਿਚ ਬਿਜਲੀ ਮੁਫਤ ਹੋ ਸਕਦੀ ਹੈ ਪਰ ਪੰਜਾਬ ਵਿਚ ਨਹੀਂ। ਅੱਜ ਪੰਜਾਬ ਵਿਚ ਵੀ ਬਿਜਲੀ ਮੁਫਤ ਹੈ। ਪਿਛਲੇ ਇਕ ਸਾਲ ਵਿਚ ਮੁੱਖ ਮਤੰਰੀ ਭਗਵੰਤ ਮਾਨ ਦੇਸ਼ ਭਰ ਵਿਚ ਘੁੰਮ-ਘੁੰਮ ਕੇ 40 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਲਿਆਂਦੀ ਸੂਬੇ ਲਈ ਲਿਆਂਦੀ ਹੈ। ਪੰਜਾਬ ਵਿਚ ਨਵੀਂ ਇੰਡੈਸਟਰੀ ਲੱਗਣ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ ਅਤੇ ਜਦੋਂ ਇਹ ਇੰਡਸਟਰੀ ਸ਼ੁਰੂ ਹੋ ਗਈ ਤਾਂ ਢਾਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਅੱਜ ਪੂਰੇ ਦੇਸ਼ ਦੀ ਇੰਡਸਟਰੀ ਪੰਜਾਬ ’ਤੇ ਭਰੋਸਾ ਪ੍ਰਗਟਾ ਰਹੀ ਹੈ। Punjab is spreading everywhere