ਅੰਮ੍ਰਿਤਸਰ 4 ਦਸੰਬਰ 2023—
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਠੋਸ ਉਪਰਾਲਿਆਂ ਨਾਲ ਜਲਦ ਹੀ ਪੰਜਾਬ ਖੇਡਾ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਕੇ ਉਭਰੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਚੋਂ ਰੈਸÇਲੰਗ ਖਿਡਾਰੀ ਸਤਨਾਮ ਸਿੰਘ ਪਿੰਡ ਬਲੋਕੇ ਬਰਨਾਲਾ ਦਾ ਆਪਣੇ ਨਿਵਾਸ ਸਥਾਨ ਪੁੱਜਣ ਤੇ ਸਵਾਗਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਗੱਭਰੂ ਦੇਸ਼ ਵਿਦੇਸ਼ ਵਿੱਚ ਨਾਮਨਾ ਖਟ ਕੇ ਦੇਸ਼ ਅਤੇ ਸੂਬੇ ਦੇ ਨਾਂ ਵੀ ਰੌਸ਼ਨ ਕਰ ਰਹੇ ਹਨ।
ਸ: ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖੇਡਾਂ ਪ੍ਰਤੀ ਕਾਫ਼ੀ ਸੁਹਿਰਦ ਨੀਤੀ ਅਪਣਾਈ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੌਮਾਂਤਰੀ ਪੱਧਰ ਤੇ ਮੁਕਾਬਲਿਆਂ ਦੀ ਤਿਆਰੀ ਲਈ ਖਿਡਾਰੀਆਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸ: ਧਾਲੀਵਾਲ ਨੇ ਕਿਹਾ ਕਿ ਸਤਨਾਮ ਸਿੰਘ ਪਹਿਲਾਂ ਬਾਸਕਿਟ ਬਾਲ ਦਾ ਖਿਡਾਰੀ ਵੀ ਰਿਹਾ ਹੈ ਅਤੇ ਹੁਣ ਰੈਸÇਲੰਗ ਵਿੱਚ ਵੀ ਆਪਣਾ ਨਾਂ ਚਮਕਾ ਰਿਹਾ ਹੈ। ਉਨਾਂ ਦੱਸਿਆ ਕਿ ਜਿਸ ਤਰ੍ਹਾਂ ਖਲੀ ਨੇ ਰੈਸÇਲੰਗ ਵਿੱਚ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਸਤਨਾਮ ਸਿੰਘ ਵੀ ਨਾਂ ਰੌਸ਼ਨ ਕਰੇਗਾ। ਸ: ਧਾਲੀਵਾਲ ਨੇ ਕਿਹਾ ਕਿ ਇਸ ਖਿਡਾਰੀ ਨੂੰ ਖੇਡ ਮੇਲਿਆਂ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਇਸ ਤੋਂ ਕੁਝ ਸੇਧ ਮਿਲ ਸਕੇ। ਉਨਾਂ ਕਿਹਾ ਕਿ ਸਤਨਾਮ ਸਿੰਘ ਨੂੰ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਮਿਲਾਇਆ ਜਾਵੇਗਾ ਤਾਂ ਜੋ ਇਸਦੀ ਹੌਂਸਲਾ ਅਫ਼ਜਾਈ ਹੋ ਸਕੇ।