Thursday, December 26, 2024

ਜੇਕਰ ਤੁਸੀ ਵੀ ਕਿਸੇ ਜਮੀਨ ਨੂੰ ਖ਼ਰਿਦ ਜਾ ਰਜਸਿਟ੍ਰੀ ਕਰਵਾ ਰਹੇ ਹੋ ਤਾਂ ਇਹ ਜ਼ਰੂਰ ਪੜ੍ਹੋ

Date:

PUNJAB LAND RECORDS ਆਪਣੀ ਜ਼ਮੀਨ ਖਰੀਦਣਾ ਕਈਆਂ ਦਾ ਸੁਪਨਾ ਹੁੰਦਾ ਹੈ। ਇਸ ਲਈ ਲੋਕ ਸਾਰੀ ਜ਼ਿੰਦਗੀ ਮਿਹਨਤ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਜ਼ਮੀਨ ਦੀ ਰਜਿਸਟਰੀ ਕਰਵਾ ਲੈਣ ਨਾਲ ਜ਼ਮੀਨ ਉਨ੍ਹਾਂ ਦੇ ਨਾਂ ਹੋ ਜਾਂਦੀ ਹੈ ਪਰ ਇਹ ਪੂਰਾ ਸੱਚ ਨਹੀਂ ਹੈ। ਰਜਿਸਟਰੀ ਤੋਂ ਇਲਾਵਾ ਇੱਕ ਹੋਰ ਕੰਮ ਹੈ ਜਿਸ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਇਸ ਦਸਤਾਵੇਜ਼ ਤੋਂ ਬਿਨਾਂ, ਤੁਸੀਂ ਆਪਣੀ ਜਾਇਦਾਦ ਉੱਤੇ ਕਲੇਮ ਨਹੀਂ ਕਰ ਸਕਦੇ ਹੋ ਤੇ ਜੇ ਪ੍ਰਾਪਰਟੀ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਹੋ ਜਾਵੇ ਤਾਂ ਤੁਹਾਡੇ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।

ਰਜਿਸਟ੍ਰੇਸ਼ਨ ਐਕਟ ਤਹਿਤ ਇਸ ਦੀ ਵਿਵਸਥਾ ਕੀਤੀ ਗਈ ਹੈ: ਭਾਰਤੀ ਰਜਿਸਟ੍ਰੇਸ਼ਨ ਐਕਟ ਦੇ ਤਹਿਤ, 100 ਰੁਪਏ ਤੋਂ ਵੱਧ ਜਾਇਦਾਦ ਦੇ ਲੈਣ-ਦੇਣ ਲਈ ਇੱਕ ਵੈਧ ਟ੍ਰਾਂਸਫਰ ਲਈ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ। ਇਸ ਵਿੱਚ ਇੱਕ ਲਿਖਤੀ ਦਸਤਾਵੇਜ਼ ਪ੍ਰਾਪਤ ਕਰਨਾ ਅਤੇ ਨਜ਼ਦੀਕੀ ਸਬ-ਰਜਿਸਟਰਾਰ ਦੇ ਦਫ਼ਤਰ ਵਿੱਚ ਜਾਇਦਾਦ ਨੂੰ ਰਜਿਸਟਰ ਕਰਨਾ ਸ਼ਾਮਲ ਹੁੰਦਾ ਹੈ।PUNJAB LAND RECORDS

ਇਸ ਤੋਂ ਇਲਾਵਾ, ਤੁਹਾਡੇ ਨਾਮ ‘ਤੇ ਜਾਇਦਾਦ ਨੂੰ ਮਿਊਟੇਸ਼ਨ ਕਰਨਾ ਜਾਂ ਜਾਇਦਾਦ ਦਾ ਇੰਤਕਾਲ ਜ਼ਰੂਰੀ ਹੁੰਦਾ ਹੈ। ਇਹ ਕਦਮ ਇਹ ਸੁਨਿਸ਼ਚਿਤ ਕਰਦਾ ਹੈ ਕਿ ਸੰਪੱਤੀ ਅਧਿਕਾਰਤ ਤੌਰ ‘ਤੇ ਤੁਹਾਨੂੰ ਟ੍ਰਾਂਸਫਰ ਕੀਤੀ ਗਈ ਹੈ ਅਤੇ ਸੰਭਾਵੀ ਜੋਖਮਾਂ, ਜਿਵੇਂ ਕਿ ਅਨਡਿਸਕਲੋਜ਼ ਲੋਨ ਜਾਂ ਧੋਖਾਧੜੀ ਵਾਲੀ ਮਲਟੀਪਲ ਸੇਲ ਵਰਗੇ ਜ਼ਮੀਨ ਖਰੀਦ ਫਰੋਖਤ ਦੇ ਸੈਕਮ ਤੋਂ ਬਚਾਉਂਦਾ ਹੈ।

ਇਹ ਵੀ ਪੜ੍ਹੋ:ਵਿਸ਼ਵ ਸਾਈਕਲ ਦਿਵਸ’ ਮੌਕੇ ਸਿਹਤ ਮੰਤਰੀ ਵੱਲੋਂ ‘ਸਾਇਕਲ ਚਲਾਓ ਤੇ ਬਿਮਾਰੀਆਂ…

ਪ੍ਰਾਪਰਟੀ ਮਿਊਟੇਸ਼ਨ, ਜਿਸ ਨੂੰ ਫਾਈਲਿੰਗ-ਡਿਸਮਿਸਲ ਵੀ ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਣ ਪ੍ਰਕਿਰਿਆ ਹੈ ਜੋ ਜਾਇਦਾਦ ਦੀ ਰਜਿਸਟ੍ਰੇਸ਼ਨ ਦੇ ਨਾਲ ਹੋਣੀ ਚਾਹੀਦੀ ਹੈ। ਇਹ ਸੰਪੱਤੀ ਉੱਤੇ ਤੁਹਾਡੇ ਪੂਰੇ ਅਧਿਕਾਰ ਅਤੇ ਮਲਕੀਅਤ ਨੂੰ ਸਥਾਪਿਤ ਕਰਦੀ ਹੈ। ਪ੍ਰਾਪਰਟੀ ਮਿਊਟੇਸ਼ਨ ਤੋਂ ਬਿਨਾਂ, ਇਕੱਲੀ ਰਜਿਸਟਰੀ ਤੁਹਾਨੂੰ ਪੂਰਾ ਅਧਿਕਾਰ ਨਹੀਂ ਦਿਖਾ ਸਕਦੀ ਹੈ।

ਸੰਖੇਪ ਵਿੱਚ ਕਹੀਏ ਤਾਂ ਜਦੋਂ ਜਾਇਦਾਦ ਦੀ ਰਜਿਸਟਰੀ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਮਲਕੀਅਤ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰੀ ਕਰਨਾ ਜ਼ਰੂਰੀ ਹੈ। ਇਹ ਯਕੀਨੀ ਜ਼ਰੂਰ ਬਣਾਓ ਕਿ ਤੁਹਾਡੇ ਅਧਿਕਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨ ਲਈ ਰਜਿਸਟ੍ਰੇਸ਼ਨ ਦੌਰਾਨ ਜਾਇਦਾਦ ਦਾ ਇੰਤਕਾਲ ਤੁਹਾਡੇ ਨਾਮ ‘ਤੇ ਕੀਤਾ ਗਿਆ ਹੈ। ਇਸ ਨਾਲ ਤੁਸੀਂ ਪ੍ਰਾਪਰਟੀ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਹੋਣ ਉੱਤੇ ਪੂਰੇ ਦਸਤਾਵੇਜ਼ਾਂ ਨਾਲ ਕਾਰਵਾਈ ਕਰ ਸਕਦੇ ਹੋ।PUNJAB LAND RECORDS

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...