Friday, December 27, 2024

Canada ‘ਚ ਪੰਜਾਬ ਦੀ ਕੁੜੀ ਦੀ ਮੌਤ, ਹਾਲੇ ਸਵਾ ਮਹੀਨਾਂ ਪਹਿਲਾਂ ਗਈ ਸੀ ਵਿਦੇਸ਼

Date:

PUNJAB NEWS

ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਜਿਸਦੀ ਸ਼ਾਦੀ ਅਕਤੂਬਰ ਮਹੀਨੇ ਚ ਹੋਈ ਸੀ ਅਤੇ ਦਿਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਚਾਵਾਂ ਨਾਲ ਕਨੇਡਾ ਭੇਜੀ ਧੀ ਦੀ ਮਰਨ ਦੀ ਖਬਰ ਪੁੱਜਣ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਹੈ ਜੋ ਆਪਣੇ ਸਾਰੇ ਸੁਪਨੇ ਟੁੱਟੇ ਦੇਖ ਰਿਹਾ ਹੈ ਜੋ ਉਨ੍ਹਾਂ ਨੇ ਧੀ ਨੂੰ ਲੈਕੇ ਸਜਾਏ ਸਨ।

ਜਾਣਕਾਰੀ ਦਿੰਦੇ ਹੋਏ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਨੇ ਦੱਸਿਆ ਕਿ ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਇਸ ਨਾਲ ਫੋਨ ਤੇ ਗਲਬਾਤ ਹੁੰਦੀ ਰਹੀ ਪਰ ਉਸਤੋਂ ਬਾਅਦ ਅਚਾਨਕ ਫ਼ੋਨ ਤੇ ਗਲਬਾਤ ਨਾ ਹੋ ਸਕੀ ਜਿਸ ਤੋਂ ਘਬਰਾ ਕੇ ਪਹਿਲਾਂ ਉਨ੍ਹਾਂ ਵੱਲੋਂ ਉਸਦੀ ਸਾਥਣ ਲੜਕੀ ਨਾਲ ਗੱਲ ਕਰ ਪਤਾ ਕਰਨ ਨੂੰ ਕਿਹਾ ਅਤੇ ਜਦ ਉਸਦੀ ਸਾਥੀ ਲੜਕੀ ਉਸਦੇ ਪੀ.ਜੀ ਤੇ ਗਈ ਤਾਂ ਨਾਲ ਦੇ ਕਮਰੇ ਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਉਸਦਾ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਕੋਈ ਜਵਾਬ ਨਾ ਮਿਲਿਆ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਜਦ ਪੁਲਿਸ ਦੀ ਮਦਦ ਨਾਲ ਉਸਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨਵਨੀਤ ਮ੍ਰਿਤਕ ਹਾਲਤ ਚ ਪਈ ਸੀ। ਉਸਦੀ ਮੌਤ ਕਿੰਨਾ ਕਾਰਨਾਂ ਕਰਕੇ ਹੋਈ ਹਲੇ ਇਸ ਸਬੰਧੀ ਪਤਾ ਨਹੀਂ ਲੱਗ ਸਕਿਆ।

ਇਸ ਮੌਕੇ ਮ੍ਰਿਤਕ ਨਵਨੀਤ ਦੇ ਪਿਤਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਚ ਉਸਦੀ ਲੜਕੀ ਦੀ ਸ਼ਾਦੀ ਹੋਈ ਸੀ ਤੇ ਹੁਣ ਲੜਕੇ ਨੇ ਵੀ ਉਨ੍ਹਾਂ ਦੀ ਲੜਕੀ ਕੋਲ ਕੈਨੇਡਾ ਜਾਣਾ ਸੀ ਪਰ ਉਸਤੋਂ ਪਹਿਲਾ ਇਹ ਭਾਣਾ ਵਾਪਰ ਗਿਆ।ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਉਨ੍ਹਾਂ ਸਰਕਾਰ ਤੋਂ ਗੁਹਾਰ ਲਗਾਈ ਕੇ ਉਨ੍ਹਾਂ ਦੀ ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਚ ਮਦਦ ਕੀਤੀ ਜਾਵੇ ਤਾਂ ਜੋ ਆਖਰੀ ਵਾਰ ਉਹ ਆਪਣੀ ਧੀ ਦਾ ਚਿਹਰਾ ਦੇਖ ਸਕਣ।

READ ALSO:ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਰਮੀਰਾ ਮੋਟਰਜ਼ ਦੇ ਕਰਮੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕਤਾ

ਇਸ ਮੌਕੇ ਉਨ੍ਹਾਂ ਦੇ ਗਵਾਂਢੀ ਨੇ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਤੇ ਸਾਊ ਸੁਭਾਅ ਦੀ ਸੀ ਜਿਸਦੀ ਮੌਤ ਦੀ ਵਜ੍ਹਾ ਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਅਪੀਲ ਹੈ ਕਿ ਲੜਕੀ ਦੀ ਮ੍ਰਿਤਕ ਭਾਰਤ ਲਿਆਉਣ ‘ਚ ਸਰਕਾਰ ਉਨ੍ਹਾਂ ਦੀ ਮਦਦ ਕਰੇ।

PUNJAB NEWS

Share post:

Subscribe

spot_imgspot_img

Popular

More like this
Related