Wednesday, January 15, 2025

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ;  04 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ, ਤੇ ਦੂਜੇ ਮਾਮਲੇ ‘ਚ ਤਿੰਨ ਗ੍ਰਿਫਾਤਰ ਤੇ 02 ਪਿਸਤੋਲ ਬਰਾਮਦ।

Date:

  ਅੰਮ੍ਰਿਤਸਰ, ਰਣਜੀਤ ਸਿੰਘ ਢਿੱਲੋਂ

ਅੰਮ੍ਰਿਤਸਰ, 17 ਅਗਸਤ:—-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਧੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਦੌਰਾਨ, ਅੰਮ੍ਰਿਤਸਰ, ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

                        ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦਾ ਜਵਾਈ, ਜੁਗਰਾਜ ਸਿੰਘ, ਪੁੱਤਰ ਪ੍ਰਤਾਪ ਸਿੰਘ, ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ, ਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤੱਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਇਹ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਕਰ ਰਹੇ ਸਨ। ਇਹ ਨਸ਼ੇ ਦੇ ਕੰਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਮਾਮਲੇ ਵਿੱਚ ਪਿੱਛਲੇ ਅਤੇ ਅੱਗਲੇ ਦੇ ਲਿੰਕਾਂ ਦੀ ਜਾਂਚ ਜਾਰੀ ਹੈ।

                        ਓਪਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ, ਕਮਿਸ਼ਨਰ ਪੁਲਿਸ (ਸੀ.ਪੀ.) ਅੰਮ੍ਰਿਤਸਰ, ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾਵਾਂ ਮਿਲੀਆਂ ਕਿ ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਨੇ ਨਸ਼ੇ ਦੀ ਇੱਕ ਕੰਸਾਈਨਮੈਂਟ ਪ੍ਰਾਪਤ ਕੀਤਾ ਹੈ, ਜੋ ਇਸ ਸਮੇਂ ਉਸਦੇ ਕਬਜ਼ੇ ਵਿੱਚ ਸੀ। ਪੁਲਿਸ ਵੱਲੋਂ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, ਡੀ.ਸੀ.ਪੀ ਇਨਵੈਸਟਿਗੇਸ਼ਨ, ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ ਸਿਟੀ-2 ਅਭਿਮੰਨਿਊ ਰਾਣਾ ਅਤੇ ਏ.ਸੀ.ਪੀ ਵੈਸਟ ਸਵਰਨਜੀਤ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਮੁੱਖ ਥਾਣਾ ਛੇਹਰਟਾ ਅੰਮ੍ਰਿਤਸਰ, ਇੰਸਪੈਰਕਟਰ ਰੋਬਿੰਨ ਹੰਸ ਦੀ ਪੁਲਿਸ ਟੀਮਾਂ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਵਿੱਚ ਉਸਦੇ ਕਿਰਾਏ ਦੇ ਰਿਹਾਇਸ਼ ਤੋਂ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ।  ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

                        ਇਸ ਸਬੰਧੀ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 (ਸੀ) ਤਹਿਤ ਮੁਕੱਦਮਾਂ ਨੰਬਰ 164, ਮਿਤੀ 16/09/2024 ਦਰਜ਼ ਕੀਤਾ ਗਿਆ ਹੈ।

2.                     ਥਾਣਾ ਕੰਟੋਨਮੈਂਟ, ਅੰਮ੍ਰਿਤਸਰ ਵੱਲੋਂ ਇੱਕ ਹੋਰ ਮਾਮਲੇ ਵਿੱਚ, ਗੁਪਤ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, 03     ਵਿਅਕਤੀਆਂ ਨੂੰ ਕਾਬੂ ਕਰਕੇ 02 ਪਿਸਟਲ ਬ੍ਰਾਮਦ ਕੀਤੇ ਹਨ:-ਗ੍ਰਿਫ਼ਤਾਰ ਦੋਸ਼ੀ:-1.⁠ ⁠ਵਿਸ਼ਾਲ ਕੁਮਾਰ

2.⁠ ⁠ਨਰੇਸ਼ ਕੁਮਾਰ ਉਰਫ ਮਣੀ

3.⁠ ⁠ਗੁਰਪ੍ਰੀਤ ਸਿੰਘ ਉਰਫ ਗੋਪੀ, ਸਾਰੇ ਵਾਸੀ ਪਿੰਡ ਡੰਡੇ, ਥਾਣਾ ਘਰਿੰਡਾ, ਅੰਮ੍ਰਿਤਸਰ।

ਬ੍ਰਾਮਦਗੀ:-               1.⁠ ⁠ਇੱਕ ਪਿਸਤੌਲ (.30 ਬੋਰ) ਸਮੇਤ 07 ਕਾਰਤੂਸ

2.⁠ ⁠ਇੱਕ ਦੇਸੀ ਪਿਸਤੌਲ (.315 ਬੋਰ/ਦੇਸੀ ਕੱਟਾ) ਸਮੇਤ ਇੱਕ ਖੋਲ                                        

3.⁠ ⁠ਇੱਕ ਕਾਰ (ਮਾਰੁਤੀ ਐਸਟੀਮ)

ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿੱਚ ਆਰਮਸ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾਂ ਨੰਬਰ 150, ਮਿਤੀ 16/09/2024 ਦਰਜ਼ ਕੀਤਾ ਗਿਆ ਹੈ।

Share post:

Subscribe

spot_imgspot_img

Popular

More like this
Related

ਹਿਮਾਂਸ਼ੀ ਖੁਰਾਣਾ ਹਸਪਤਾਲ ‘ਚ ਭਰਤੀ ! ਹਸਪਤਾਲ ਦੇ ਬੈੱਡ ‘ਤੇ ਬੈਠ ਮੇਕਅੱਪ ਕਰਦੀ ਆਈ ਨਜ਼ਰ

Himanshi Khurana Hospitalized ਮਸ਼ਹੂਰ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ...

12 ਸਾਲ ਬਾਅਦ ਜੇਲ੍ਹ ‘ਚੋਂ ਬਾਹਰ ਆਇਆ ਆਸਾਰਾਮ, ਸੇਵਾਦਾਰਾ ਨੇ ਕੀਤਾ ਭਰਵਾਂ ਸਵਾਗਤ

Asaram Bapu Jail Release ਰਾਜਸਥਾਨ ਹਾਈ ਕੋਰਟ ਤੋਂ ਬਲਾਤਕਾਰ ਮਾਮਲੇ...