ਪੰਜਾਬ ਪੁਲਿਸ ਨੇ ਬੱਚਿਆਂ ਨੂੰ ਹੈਲਮਟ ਵੰਡੇ

ਅੰਮ੍ਰਿਤਸਰ 22 ਨਵੰਬਰ 2024–

ਏ.ਡੀ.ਜੀ.ਪੀ.ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐੱਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਨੇ ਇੰਡੀਅਨ ਹੈਡ ਇੰਜਰੀ ਫਾਊਡੇਸ਼ਨ ਦਿੱਲੀ ਦੇ ਮੁਖੀ ਡਾ ਚਿਤਰਾ ਦੇ ਸਹਿਯੋਗ ਨਾਲ ਹੈਲਮੇਟ ਆਈ ਸੀ ਆਈ ਲਿਮਬਾਰਡ ਜਨਰਲ ਇੰਸ਼ੋਰੈਂਸ ਵਲੋ ਸਿਰ ਦੀ ਸੁਰੱਖਿਆ ਲਈ ਹੈਲਮੇਟ ਵੰਡੇ ਗਏ। ਬੱਚੇ ਜੋ ਕਿ ਪੰਜਵੀਂ ਕਲਾਸ ਤੋ ਲੈ ਕੇ ਅੱਠਵੀ ਕਲਾਸ ਵਿੱਚ ਪੜ੍ਹ ਰਹੇ ਹਨ, ਉਹਨਾਂ ਨੂੰ ਹੈਲਮੇਟ ਤਰਜੀਹੀ ਆਧਾਰ ਤੇ ਦਿੱਤੇ ਗਏ ਤਾਂ ਜੋ ਲੋਕਾ ਵਿੱਚ ਇਕ ਜਾਗਰੂਕਤਾ ਆਵੇ ਅਤੇ ਸਮਾਜ ਵਿੱਚ ਹੈਲਮੇਟ ਦੀ ਅਹਿਮੀਅਤ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਬਾ ਵਿਖੇ ਬੱਚਿਆ ਨੂੰ ਹੈਲਮੇਟ ਦੇ ਕੇ ਹੋ ਰਹੇ ਹਾਦਸਿਆ ਵਿੱਚ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਸਿਰ ਵਿੱਚ ਲੱਗ ਰਹੀਆਂ ਸੱਟਾਂ ਤੋ ਬਚਾਅ ਲਈ ਹੈਲਮੇਟ ਪਾਉਣ ਬਾਰੇ ਦਸਿਆ ਗਿਆ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ, ਮੈਡਮ ਲਖਮਿੰਦਰ ਕੌਰ ਅਤੇ ਬਾਕੀ ਸਕੂਲ ਸਟਾਫ, ਇਲਾਕਾ ਨਿਵਾਸੀ  ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।

[wpadcenter_ad id='4448' align='none']