ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਵਿੱਚ ਹੋਣੇ ਚਾਹੀਦੇ ਹਨ ਅਜਿਹੇ ਟੂਰਨਾਮੈਂਟ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਵਿੱਚ ਹੋਣੇ ਚਾਹੀਦੇ ਹਨ ਅਜਿਹੇ ਟੂਰਨਾਮੈਂਟ

ਟੋਕੀਓ ਓਲੰਪਿਕ ਅਤੇ ਪੈਰਿਸ ਓਲੰਪਿਕ ਖੇਡਾਂ ਤੋਂ ਬਾਅਦ ਪੰਜਾਬ ਵਿੱਚ ਹਾਕੀ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਹੁਣ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਹਾਕੀ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਤੇ ਪਿੰਡਾਂ ਦੇ ਵਿੱਚ ਹਾਕੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਪਿੰਡ ਕੋਟਲੀ ਢੋਲੇ ਸ਼ਾਹ ਵਿਖੇ ਛੇਵਾਂ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਕਿ 1975 ਓਲੰਪਿਕ ਹਾਕੀ ਦੀ ਟੀਮ ਦੇ ਖਿਡਾਰੀ ਹਰਚਰਨ ਸਿੰਘ ਵੀ ਖਾਸ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕੀਤਾ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਾਕੀ ਟੂਰਨਾਮੈਂਟ ਕਰਵਾ ਰਹੇ ਟੀਮ ਦੇ ਆਗੂਆਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਵੱਲੋਂ ਛੇਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਇਸ ਟੂਰਨਾਮੈਂਟ ਦੇ ਵਿੱਚ 8 ਤੋਂ 10 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਟੂਰਨਾਮੈਂਟ ਕਰਾਉਣ ਦਾ ਮੁੱਖ ਵਿਸ਼ਾ ਇਹ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜੋੜਿਆ ਜਾਵੇ ਅਤੇ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। 


ਇਸ ਦੇ ਨਾਲ ਹੀ ਇਸ ਹਾਕੀ ਟੂਰਨਾਮੈਂਟ ਦੇ ਵਿੱਚ ਲੜਕਿਆਂ ਤੋਂ ਇਲਾਵਾ ਲੜਕੀਆਂ ਦੀ ਟੀਮ ਵੀ ਦਿਖਾਈ ਦਿੱਤੀ ਅਤੇ ਇਸ ਦੌਰਾਨ ਲੜਕੀਆਂ ਦੀ ਟੀਮ ਦੀ ਇੱਕ ਖਿਡਾਰਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਛੇ ਮਹੀਨੇ ਤੋਂ ਹਾਕੀ ਖੇਡ ਰਹੀ ਹੈ ਅਤੇ ਹਾਕੀ ਇੱਕ ਬਹੁਤ ਵਧੀਆ ਗੇਮ ਹੈ ਅਤੇ ਸਭ ਨੂੰ ਅਜਿਹੀਆਂ ਗੇਮਾਂ ਖੇਡਣੀਆਂ ਚਾਹੀਦੀਆਂ ਤਾਂ ਜੋ ਕਿ ਲੜਕੀਆਂ ਅੱਗੇ ਜਾ ਕੇ ਖੇਡਾਂ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ 

ggdgd

Read Also : ਵਿਧਾਨਸਭਾ ਸੈਸ਼ਨ ਤੋਂ ਬਾਅਦ ਅੱਜ ਚੰਡੀਗੜ੍ਹ 'ਚ ਹੋਵੇਗੀ ਕੈਬਿਨੇਟ ਮੀਟਿੰਗ !ਕਈ ਮੁੱਦਿਆ 'ਤੇ ਹੋਵੇਗਾ ਮੰਥਨ
ਇਸ ਦੌਰਾਨ ਇਸ ਹਾਕੀ ਟੂਰਨਾਮੈਂਟ ਚ ਵਿਸ਼ੇਸ਼ ਤੌਰ ਤੇ ਪਹੁੰਚੇ 1975 ਹਾਕੀ ਟੀਮ ਦੇ ਖਿਲਾੜੀ ਅਤੇ ਓਲੰਪਿਕ ਹਰਚਰਨ ਸਿੰਘ ਨੇ ਕਿਹਾ ਕਿ ਕਿ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਬਚਪਨ ਦੇ ਵਿੱਚ ਮੈਂ ਜਿੰਨਾਂ ਗਰਾਊਂਡ ਦੇ ਵਿੱਚ ਖੇਡ ਕੇ ਇਨਾ ਵੱਡਾ ਨਾਮ ਹਾਸਿਲ ਕੀਤਾ  ਉਨਾਂ ਗਰਾਉਂਡਾਂ ਵਿੱਚ ਅੱਜ ਵੀ ਨੌਜਵਾਨ ਖੇਡਦੇ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਵੀ ਆਪਣੇ ਦੇਸ਼ ਦੀ ਜਰਸੀ ਪਾ ਕੇ ਗਰਾਊਂਡ ਵਿੱਚ ਖੇਡਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 1975 ਦੇ ਵਿੱਚ ਉਹਨਾਂ ਪਾਕਿਸਤਾਨ ਨੂੰ ਹਰਾ ਕੇ ਵਰਲਡ ਕੱਪ ਜਿੱਤਿਆ ਸੀ। ਅਤੇ ਆਉਣ ਵਾਲੇ ਸਮੇਂ ਵਿੱਚ 50 ਸਾਲ ਪੂਰੇ ਹੋਣ ਤੇ 1975 ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਅਤੇ ਜਿਸ ਦੇ ਵਿੱਚ ਉਹ ਵੀ ਸ਼ਾਮਿਲ ਹਨ