Friday, January 3, 2025

ਜੈ ਰੰਧਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ ‘ਬਦਨਾਮ’ ਦੀ ਸ਼ੂਟਿੰਗ ਹੋਈ ਪੂਰੀ , ਜਾਣੋ ਕਦੋ ਹੋਏਗੀ ਰਿਲੀਜ਼

Date:

Punjabi Filam BADNAAM

ਪੰਜਾਬੀ ਸਿਨੇਮਾ ਖੇਤਰ ‘ਚ ਨਿਵੇਕਲੀਆਂ ਪੈੜਾਂ ਸਥਾਪਿਤ ਕਰਦੇ ਜਾ ਰਹੇ ਅਦਾਕਾਰ ਜੈ ਰੰਧਾਵਾ ਜੋ ਇੱਕ ਵਾਰ ਫਿਰ ਸਿਨੇਮਾਂ ਘਰਾਂ ਚ ਧਮਾਕਾ ਕਰਨ ਲਈ ਤਿਆਰ ਨੇ , ਜੋ ਇਕ ਹੋਰ ਬਿਹਤਰੀਨ ਪੰਜਾਬੀ ਫ਼ਿਲਮ “ਬਦਨਾਮ” ਲੈ ਕੇ ਦਰਸ਼ਕਾਂ ਦੇ ਸਨਮੁਖ ਹੋਏ ਹਨ। ਦੱਸ ਦੇਈਏ ਕੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਆਉਣ ਵਾਲੇ ਸਾਲ 2025 ‘ਚ 28 ਫਰਵਰੀ ਨੂੰ ਸਿਨੇਮਾਂ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ |

ਸ਼ੂਟਿੰਗ ਤੋਂ ਬਾਅਦ ਆਉਣ ਵਾਲੀ ਪੰਜਾਬੀ ਫ਼ਿਲਮ ‘ਬਦਨਾਮ’ ਦੀ ਟੀਮ ਦੀ ਇਕ ਫੋਟੋ ਸਾਹਮਣੇ ਆਈ ਹੈ ਜਿਸ ਦੇ ਵਿਚ ਜੈ ਰੰਧਾਵਾ ਦੇ ਨਾਲ ਸਾਰੀ ਟੀਮ ਨਜ਼ਰ ਆ ਰਹੀ ਹੈ , ਜੇਕਰ ਇਸ ਫਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਇਹ ਸਾਰੀ ਫਿਲਮ ਭਾਰਤ ਵਿੱਚ ਹੀ ਵੱਖ ਵੱਖ ਥਾਵਾਂ ਤੇ ਸ਼ੂਟ ਕੀਤੀ ਗਈ ਹੈ ਜਿਵੇਂ ਕੇ ਪੰਜਾਬ , ਦੇਹਰਾਦੂਨ , ਗੁਜਰਾਤ ਆਦਿ |

Read Also : ਸਥਾਨਕ ਸਰਕਾਰਾਂ ਮੰਤਰੀ ਵੱਲੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ
ਇਸ ਫ਼ਿਲਮ ਦੇ ਲੀਡ ਐਕਟਰ ਹੋਣਗੇ ਜੈ ਰੰਧਾਵਾ ਜੇਕਰ ਇਸਦੀ ਸਟਾਰ ਕਾਸ੍ਟ ਦੀ ਗੱਲ ਕਰੀਏ ਤਾਂ ਜੈਸਮੀਨ ਭਸੀਨ ,ਨਿਰਮਲ ਰਿਸ਼ੀ ,ਮੁਕੇਸ਼ ਤਿਵਾਰੀ ,ਮੁਕੇਸ਼ ਰਿਸ਼ੀ ,ਮਨੀਸ਼ ਭੱਟ ,ਦੇਸੀ ਜੰਕਸ਼ਨ ,ਸਿਧਾਰਥ ਗਰੀਮਾ ,ਜੱਸੀ ਲੋਹਕਾ ,ਗੌਰਵ ਭਾਟੀਆਂ ,ਦੀਕਸ਼ਿਤ ਸਾਹਨੀ ,ਫਿਲਮ ਪ੍ਰੋਡੈਕਸ਼ਨ ਕੰਪਨੀ Jabstudios Jab ,ਮਿਊਜ਼ਿਕ ਡਾਇਰੈਕਟਰ ਦੇਵਿੰਦਰ ਸਿੰਘ |

Punjabi Filam BADNAAM

Share post:

Subscribe

spot_imgspot_img

Popular

More like this
Related