Wednesday, January 15, 2025

ਲੰਦਨ ‘ਚ LIVE ਸ਼ੋ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੇ ਭੀੜ ‘ਚ ਖੜ੍ਹੇ ਸ਼ਖਸ਼ ਨੇ ਵਗ੍ਹਾ ਮਾਰਿਆ ਬੂਟ, ਗਾਇਕ ਨੂੰ ਚੱਲਦੇ ਸ਼ੋਅ ‘ਚ ਆਇਆ ਗੁੱਸਾ..

Date:

 Punjabi Singer Karan Aujla

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਮਨ ਮੋਹਿਆ ਹੈ। ਔਜਲਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ। ਇਸ ਦੌਰਾਨ ਕਲਾਕਾਰ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।

ਦਰਅਸਲ, ਹਾਲ ਹੀ ‘ਚ ਕਰਨ ਔਜਲਾ ਲੰਡਨ ‘ਚ ਸ਼ੋਅ ਕਰ ਪੁੱਜੇ। ਇਸ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇੱਕ ਪ੍ਰਸ਼ੰਸਕ ਨੇ ਉਨ੍ਹਾਂ ‘ਤੇ ਬੂਟ ਵਗ੍ਹਾ ਮਾਰਿਆ। ਜਿਸ ਨਾਲ ਚੱਲਦੇ ਲਾਈਵ ਸ਼ੋਅ ਵਿੱਚ ਤਰਥੱਲੀ ਮੱਚ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੂਟ ਸਿੱਧਾ ਗਾਇਕ ਦੇ ਚਿਹਰੇ ‘ਤੇ ਜਾ ਵੱਜਿਆ। ਇਸ ਦੌਰਾਨ ਗਾਇਕ ਗੁੱਸੇ ਨਾਲ ਭੜਕ ਉੱਠਿਆ ਅਤੇ ਸ਼ੋਅ ਅੱਧ ਵਿਚਾਲੇ ਬੰਦ ਕਰ ਬੋਲਿਆ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਜੁੱਤੀਆਂ ਮਾਰੋ ਮੇਰੇ।

ਇਸ ਤੋਂ ਬਾਅਦ ਕਰਨ ਔਜਲਾ ਨੇ ਕਿਹਾ ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ… ਕਿਉਂਕਿ ਮੈਂ ਕੁਝ ਗਲਤ ਨਹੀਂ ਕਹਿ ਰਿਹਾ। ਇਸ ਤੋਂ ਬਾਅਦ ਸੁਰੱਖਿਆ ਗਾਰਡ ਉਸ ਸ਼ਖਸ਼ ਨੂੰ ਲਾਈਵ ਸ਼ੋਅ ਵਿੱਚੋਂ ਬਾਹਰ ਕੱਢ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਉੱਪਰ ਪੰਜਾਬੀ ਪ੍ਰਸ਼ੰਸਕ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

Read Also : ਯਾਤਰੀਆਂ ਨੂੰ ਪੁਲਾੜ ਉੱਥੇ ਛੱਡ ਕੇ ਵਾਪਸ ਪਰਤਿਆ ਸਟਾਰਲਾਈਨਰ ਕੈਪਸੂਲ , ਜਾਣੋ ਕਾਰਨ

ਕਰਨ ਔਜਲਾ ਦੀ ਇਸ ਵੀਡੀਓ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਪੰਜਾਬੀ ਹੀ ਪੰਜਾਬੀਆਂ ਤੋਂ ਮੱਚ ਰਹੇ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਦੁਨੀਆ ਦੇ ਰੰਗ ਵੇਖ ਲਓ, ਚੰਗਾ ਗਾਉਣ ਵਾਲਿਆਂ ਦੇ ਬੂਟ ਵੱਜ ਰਹੇ ਹਨ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਸਰਦਾਰ ਸੀ ਤਾਂ ਕੀ ਹੋਇਆ, ਸਰਦਾਰ ਦੀ ਸਰਵਿਸ ਵੀ ਕਰਤੀ ਹੋਣੀ ਉਨ੍ਹਾਂ ਨੇ… ਇਸਦੇ ਨਾਲ ਇੱਕ ਹਰੋ ਯੂਜ਼ਰ ਨੇ ਕਿਹਾ ਪੰਜਾਬੀ ਭਰਾ ਨੇ ਪੰਜਾਬੀ ਸਿੰਗਰ ਦੇ ਮੂੰਹ ਤੇ ਜੁਤੀ ਮਾਰੀ ਬਹੁਤ ਮਾੜੀ ਗੱਲ ਵੀਰ ਨਹੀਂ ਪਸੰਦ ਨਾ ਸੁਣੋ ਪਰ ਐਡਾ ਚੰਗਾ ਨਹੀਂ ਲਗਦਾ😢😢…

 Punjabi Singer Karan Aujla

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...