Wednesday, December 25, 2024

ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਸਪੀਡ ਬਰੀਡਿੰਗ ਖੋਜ ਸਹੂਲਤਾਂ ਦਾ ਉਦਘਾਟਨ ਕੀਤਾ

Date:

ਲੁਧਿਆਣਾ 8 ਜਨਵਰੀ
ਅੱਜ ਪੰਜਾਬ ਦੇ ਖਜ਼ਾਨਾ, ਪਲੈਨਿੰਗ ਐਕਸਾਈਜ਼ ਅਤੇ ਟੈਕਸ਼ੇਸ਼ਨ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਖੇਤੀ ਖੋਜਾਂ ਦੀ ਪ੍ਰਮੁੱਖ ਕੜੀ ਵਜੋਂ ਜਾਣੀ ਜਾਣ ਵਾਲੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਦਾ ਉਦਘਾਟਨ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਨਟਰੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਸ਼੍ਰੀ ਗੁਰਪ੍ਰੀਤ ਬੱਸੀ, ਸ. ਦਲਜੀਤ ਸਿੰਘ ਗਰੇਵਾਲ ਅਤੇ ਸ਼੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਮੈਂਬਰਾਨ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|
ਵਿੱਤ ਮੰਤਰੀ ਨੇ ਪੀ.ਏ.ਯੂ. ਵੱਲੋਂ ਖੇਤੀ ਖੇਤਰ ਵਿਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਦੀ ਸਿਫਤ ਕੀਤੀ| ਉਹਨਾਂ ਕਿਹਾ ਕਿ ਤੇਜ਼ੀ ਨਾਲ ਫਸਲੀ ਪੀੜ•ੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ| ਸ. ਹਰਪਾਲ ਸਿੰਘ ਚੀਮਾ ਨੇ ਐਕਸਲ ਬਰੀਡ ਦੀ ਸਥਾਪਨਾ ਨੂੰ ਪੀ.ਏ.ਯੂ. ਵੱਲੋਂ ਖੋਜ ਅਤੇ ਕਾਢਾਂ ਦੀ ਵਿਰਾਸਤ ਨਾਲ ਜੋੜਿਆ| ਉਹਨਾਂ ਕਿਹਾ ਕਿ ਇਹ ਵਿਧੀ ਸਮੇਂ ਦੀ ਮੰਗ ਅਨੁਸਾਰ ਖੋਜ ਅਤੇ ਲਾਗੂ ਕਰਨ ਦਾ ਹਿੱਸ ਬਣਨੀ ਲਾਜ਼ਮੀ ਹੈ| ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਖੇਤੀ ਨੂੰ ਮੁੜ ਲੀਹੇ ਪਾਉਣ ਲਈ ਖੇਤੀ ਖੋਜੀਆਂ, ਨੀਤੀ ਨਿਰਧਾਰਕਾਂ ਅਤੇ ਕਿਸਾਨੀ ਸਮਾਜ ਨਾਲ ਜੁੜੇ ਲੋਕਾਂ ਨੂੰ ਸਾਂਝੇ ਰੂਪ ਵਿਚ ਕੋਸ਼ਿਸ਼ਾਂ ਕਰਨ ਲਈ ਕਿਹਾ| ਵਿੱਤ ਮੰਤਰੀ ਨੇ ਕਿਸਾਨਾਂ ਤੱਕ ਨਵੀਆਂ ਖੇਤੀ ਸਿਫ਼ਾਰਸ਼ਾਂ ਪਹੁੰਚਾਉਣ ਲਈ ਸ਼ੋਸ਼ਲ ਮੀਡੀਆ ਪਲੇਟਫਾਰਮ ਤੋਂ ਇਲਾਵਾ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਪੇਂਡੂ ਲਾਇਬ੍ਰੇਰੀਆਂ ਤੱਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ| ਇਸਦੇ ਨਾਲ ਹੀ ਉਹਨਾਂ ਨੇ ਮੰਡੀ ਨਾਲ ਜੁੜੀਆਂ ਧਿਰਾਂ ਨੂੰ ਜਾਗਰੂਕ ਕਰਨ, ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਅਤੇ ਕਰਜ਼ਾ ਸਕੀਮਾਂ ਤੋਂ ਜਾਣੂੰ ਕਰਾਉਣਾ ਸਮੇਂ ਦੀ ਭਖਵੀਂ ਲੋੜ ਕਿਹਾ| ਉਹਨਾਂ ਨੇ ਕਿਹਾ ਕਿ ਆਉਂਦੇ ਦੋ-ਤਿੰਨ ਸਾਲਾਂ ਦੌਰਾਨ ਸਰਕਾਰ ਦੀ ਵਿਉਂਤਬੰਦੀ ਹੈ ਕਿ ਪੀ.ਏ.ਯੂ. ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕੀਤਾ ਜਾਵੇ| ਸ਼੍ਰੀ ਹਰਪਾਲ ਚੀਮਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਅਤੇ ਇਸ ਗੱਲ ਲਈ ਯੋਜਨਾ ਬਣਾ ਰਹੀ ਹੈ ਕਿ ਪੀ.ਏ.ਯੂ. ਨੂੰ ਖੋਜ ਅਤੇ ਪਸਾਰ ਪੱਖੋਂ ਮਜ਼ਬੂਤ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਸੰਭਵ ਹੋ ਸਕੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਨਵੀਆਂ ਬਰੀਡਿੰਗ ਸਹੂਲਤਾਂ ਨੂੰ ਖੇਤੀ ਦੇ ਸਫਰ ਦਾ ਮੀਲ ਪੱਥਰ ਕਿਹਾ| ਉਹਨਾਂ ਕਿਹਾ ਕਿ 2050 ਤੱਕ 10 ਬਿਲੀਅਨ ਲੋਕਾਂ ਨੂੰ ਅਨਾਜ ਮੁਹੱਈਆ ਕਰਾਉਣ ਦਾ ਇਹੀ ਸਭ ਤੋਂ ਕਾਰਗਰ ਤਰੀਕਾ ਹੈ| ਉਹਨਾਂ ਨੇ ਐਕਸਲਬਰੀਡ ਨੂੰ ਨਾ ਸਿਰਫ ਨਵੀਂ ਖੋਜ ਤਕਨਾਲੋਜੀ ਕਿਹਾ ਬਲਕਿ ਇਸਨੂੰ ਪੰਜਾਬ ਵਿਚ ਖੇਤੀ ਵਿਭਿੰਨਤਾ ਦੀ ਕੁੰਜੀ ਵੀ ਆਖਿਆ| ਪੀ.ਏ.ਯੂ. ਦੀਆਂ ਖੋਜ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਸਪੀਡ ਬਰੀਡਿੰਗ ਵਿਧੀ ਨੂੰ ਗੰਨਾ, ਆਲੂ ਅਤੇ ਫਲਦਾਰ ਫਸਲਾਂ ਉੱਤੇ ਲਾਗੂ ਕਰਨ ਨਾਲ ਖੇਤੀ ਸੰਭਾਵਨਾਵਾਂ ਵਿਚ ਇਤਿਹਾਸਕ ਮੋੜ ਆਉਣ ਦੀ ਸੰਭਾਵਨਾ ਹੈ| ਉਹਨਾਂ ਨੇ ਸਪੀਡ ਬਰੀਡਿੰਗ ਤਕਨਾਲੋਜੀ ਰਾਹੀਂ ਕਣਕ, ਝੋਨਾ, ਬਰੈਸਿਕਾ, ਮਟਰ ਅਤੇ ਛੋਲਿਆਂ ਉੱਪਰ ਕੀਤੇ ਖੋਜ ਤਜਰਬਿਆਂ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਐਕਸਲਬਰੀਡ ਵਿਧੀ ਰਾਹੀਂ ਕਣਕ ਦੀ ਵਾਢੀ 60-65 ਦਿਨਾਂ ਵਿਚ ਹੋ ਸਕੇਗੀ| ਇਸੇ ਤਰ•ਾਂ ਝੋਨਾ, ਬਰੈਸਿਕਾ ਅਤੇ ਮਟਰਾਂ ਵਿਚ ਵੀ ਕਾਸ਼ਤ ਮਿਆਦ ਨੂੰ ਤੇਜ ਕੀਤਾ ਜਾ ਸਕੇਗਾ| ਇਸ ਤਕਨਾਲੋਜੀ ਰਾਹੀਂ ਨਾ ਸਿਰਫ ਵਾਤਾਵਰਨ ਪੱਖੀ ਕਾਸ਼ਤ ਸੰਭਵ ਹੋਵੇਗੀ ਬਲਕਿ ਪ੍ਰਮੁੱਖ ਫਸਲਾਂ ਦੀਆਂ ਕਿਸਮਾਂ ਦੀ ਕਾਸ਼ਤ ਵਿਚ ਤੇਜੀ ਲਿਆ ਕੇ ਦੁਨੀਆਂ ਭਰ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ| ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਦੇ ਹੋਰ ਖੇਤਰਾਂ ਦਾ ਜ਼ਿਕਰ ਕੀਤਾ ਜਿਨ•ਾਂ ਵਿਚ ਵਾਤਾਵਰਣ ਪੱਖੀ ਤਕਨੀਕਾਂ, ਜੀਨੋਮ ਸੰਪਾਦਨ, ਬਾਇਓਸੈਂਸਰ, ਸੂਖਮ ਖੇਤੀਬਾੜੀ ਅਤੇ ਮਸਨੂਈ ਬੌਧਿਕਤਾ ਆਦਿ ਪ੍ਰਮੁੱਖ ਹਨ|
ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਸਪੀਡ ਬਰੀਡਿੰਗ ਸਲੂਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਭਾਰਤ ਦੇ ਬਾਇਓਤਕਨਾਲੋਜੀ ਵਿਭਾਗ ਦੀ ਇਮਦਾਦ ਨਾਲ ਐਕਸਲਬਰੀਡਿੰਗ 541.87 ਵਰਗ ਮੀਟਰਾਂ ਅਤੇ 8 ਕੰਟਰੋਲਡ ਚੈਂਬਰਾਂ ਵਿਚ ਸਥਾਪਿਤ ਹੈ| ਇਹ ਵਾਤਾਵਰਣ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਪੂਰੀ ਤਰ•ਾਂ ਸਵੈਚਾਲਿਤ ਪ੍ਰਬੰਧ ਜਿਨ•ਾਂ ਵਿਚ ਰੌਸ਼ਨੀ, ਤਾਪ, ਹੁੰਮਸ ਆਦਿ ਹੈ ਨਾਲ ਲੈਸ ਹੈ| ਇਸ ਵਿਚ ਫਸਲ ਪੀੜੀਵਾਰ ਚੱਕਰ ਸਲਾਨਾ 5-8 ਚੱਕਰਾਂ ਤੱਕ ਸੰਭਵ ਹਨ| ਇਸ ਵਿਚ 40 ਹਜ਼ਾਰ ਪੌਦਿਆਂ ਉੱਪਰ ਮੁਆਫਕ ਸਥਿਤੀਆਂ ਵਿਚ ਖੋਜ ਕਰਨ ਦੀ ਸਮਰਥਾ ਹੈ| ਉਹਨਾਂ ਨੇ ਐਕਸਲਬਰੀਡ ਨੂੰ ਪੀ.ਏ.ਯੂ. ਵੱਲੋਂ ਕੀਤੀ ਜਾ ਰਹੀ ਖੋਜ ਦਾ ਅਹਿਮ ਅਧਿਆਇ ਕਿਹਾ ਜਿਸ ਨਾਲ ਪੰਜਾਬ ਦੀ ਖੇਤੀ ਵਿਭਿੰਨਤਾ ਨਵੀਂ ਦਿਸ਼ਾ ਵਿਚ ਤੁਰ ਸਕੇਗੀ|
ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਸੰਖੇਪ ਵਿਚ ਸੰਸਥਾ ਦੀ ਅਮੀਰ ਖੇਤੀ ਵਿਰਾਸਤ ਅਤੇ ਹਰੀ ਕ੍ਰਾਂਤੀ ਦੀ ਸਥਾਪਨਾ ਵਿਚ ਭੂਮਿਕਾ ਦਾ ਜ਼ਿਕਰ ਕੀਤਾ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਬਾਰੇ ਪੇਸ਼ਕਾਰੀ ਦਿੱਤੀ ਜਿਨ•ਾਂ ਵਿਚ ਫਸਲੀ ਪ੍ਰਬੰਧ, ਭੂਮੀ ਪਰਖ, ਸੁਰੱਖਿਅਤ ਖੇਤੀ, ਖੇਤੀ ਜੰਗਲਾਤ, ਜੈਵ ਖਾਦਾਂ, ਰਸਾਇਣਕ ਰਹਿੰਦ-ਖੂੰਹਦ ਦਾ ਵਿਸ਼ਲੇਸ਼ਣ ਪ੍ਰਮੁੱਖ ਹਨ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਨਾਲ-ਨਾਲ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸ਼ੋਸ਼ਲ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚ ਦੀ ਗੱਲ ਕੀਤੀ|
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ|
ਅੰਤ ਵਿਚ ਧੰਨਵਾਦ ਦੇ ਸ਼ਬਦ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਸਾਂਝੇ ਕੀਤੇ|
ਉੱਚ ਅਧਿਕਾਰੀਆਂ ਨੇ ਡਾ. ਜੀ ਐੱਸ ਕਾਲਕਟ ਇਮਾਰਤ ਵਿਚ ਖੇਤੀ ਬਾਇਓਤਕਨਾਲੋਜੀ ਸਕੂਲ ਦੀਆਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਮਾਣਯੋਗ ਵਿਤ ਮੰਤਰੀ ਦੀ ਸੰਗਤ ਵਿਚ ਕੀਤਾ| ਇਸ ਦੌਰਾਨ ਵਿਤ ਮੰਤਰੀ ਨੂੰ ਯਾਦ ਚਿੰਨ• ਨਾਲ ਸਨਮਾਨਿਤ ਕੀਤਾ ਗਿਆ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ|

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...