Sunday, January 5, 2025

 ਸੋਨੀਪਤ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਮਿਲ ਕੇ ਲਗਾਇਆ ਝੋਨਾ ਤੇ ਚਲਾਇਆ ਟਰੈਕਟਰ

Date:

Rahul Gandhi drove tractor ਗੋਹਾਣਾ ਦੇ ਬੜੌਦਾ ਇਲਾਕੇ ‘ਚ ਪੁੱਜੇ ਰਾਹੁਲ ਗਾਂਧੀ ਨੇ ਖੇਤਾਂ ‘ਚ ਝੋਨਾ ਲਾਉਣ ਵਾਲੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੇ ਬੂਟੇ ਲਾਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਨੇ ਕਿਸਾਨਾਂ ਨੂੰ ਉਨ੍ਹਾਂ ਤਕ ਪਹੁੰਚਣ ਤੋਂ ਰੋਕ ਦਿੱਤਾ ਹੈ।

ਪ੍ਰਿਅੰਕਾ ਗਾਂਧੀ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 15 ਕਿਲੋਮੀਟਰ ਦੂਰ ਛਾਬੜਾ ਵਿੱਚ ਆਪਣਾ ਘਰ ਬਣਾਇਆ ਹੈ। ਹਾਲ ਹੀ ਵਿੱਚ ਉਹ ਇੱਥੇ ਆਈ. ਅਕਸਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਇੱਥੇ ਆਉਂਦੇ ਰਹਿੰਦੇ ਹਨ।

ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਵੱਖਰੇ ਅੰਦਾਜ਼ ਕਾਰਨ ਸੁਰਖੀਆਂ ‘ਚ ਹਨ। ਕਦੇ ਉਹਨਾਂ ਨੂੰ ਟਰੱਕ ‘ਚ ਸਫਰ ਕਰਦਾ ਦੇਖਿਆ ਜਾਂਦਾ ਹੈ ਤੇ ਕਦੇ ਉਹ ਸਾਈਕਲ ਰਿਪੇਅਰ ਕਰਨ ਵਾਲੀ ਦੁਕਾਨ ‘ਤੇ ਪਹੁੰਚ ਜਾਂਦੇ ਹਨ। ਤਾਜ਼ਾ ਮਾਮਲੇ ‘ਚ ਹੁਣ ਰਾਹੁਲ ਗਾਂਧੀ ਬਰਸਾਤ ਦੇ ਮੌਸਮ ‘ਚ ਝੋਨੇ ਦੀ ਲਵਾਈ ਕਰਦੇ ਨਜ਼ਰ ਆ ਰਹੇ ਹਨ।

ਪ੍ਰਿਅੰਕਾ ਗਾਂਧੀ ਨੇ ਸ਼ਿਮਲਾ ਤੋਂ 15 ਕਿਲੋਮੀਟਰ ਦੂਰ ਛਾਬੜਾ ਵਿੱਚ ਆਪਣਾ ਘਰ ਬਣਾਇਆ ਹੈ। ਹਾਲ ਹੀ ਵਿੱਚ ਉਹ ਇੱਥੇ ਆਈ ਸੀ। Rahul Gandhi drove tractor

ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਸ਼ਨੀਵਾਰ ਨੂੰ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ, ਇਸ ਦੌਰਾਨ ਉਹ ਹਰਿਆਣਾ ਦੇ ਸੋਨੀਪਤ ਦੇ ਬੜੌਦਾ ਪਿੰਡ ‘ਚ ਰੁਕੇ। ਰਾਹੁਲ ਗਾਂਧੀ ਇੱਥੇ ਪਾਣੀ ਭਰੇ ਖੇਤਾਂ ਵਿੱਚ ਟਰੈਕਟਰ ਚਲਾ ਕੇ ਪਹੁੰਚੇ।

ਰਾਹੁਲ ਗਾਂਧੀ ਦੇ ਖੇਤਾਂ ਵਿੱਚ ਪਹੁੰਚਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਰਾਹੁਲ ਝੋਨੇ ਦੀ ਲਵਾਈ ਕਰਦੇ ਵੀ ਨਜ਼ਰ ਆਏ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਦੱਸ ਦੇਈਏ ਕਿ ਇਸ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ।

ਰਾਹੁਲ ਗਾਂਧੀ ਸ਼ਿਮਲਾ ਜਾ ਰਹੇ ਸਨ ਅਤੇ ਫਿਰ ਸਵੇਰੇ ਸੋਨੀਪਤ ਦੇ ਬੜੌਦਾ ਵਿਖੇ ਰੁਕੇ। ਇਸ ਦੌਰਾਨ ਰਾਹੁਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਖੇਤੀ ਸਬੰਧੀ ਜਾਣਕਾਰੀ ਲਈ। ਝੋਨੇ ਦੀ ਲੁਆਈ ਕਰਨੀ ਵੀ ਸਿੱਖੀ। Rahul Gandhi drove tractor

ਰਾਹੁਲ ਗਾਂਧੀ ਨੇ ਕਾਫੀ ਦੇਰ ਤੱਕ ਇੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਮਦੀਨਾ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਹਾਲ ਹੀ ‘ਚ ਰਾਹੁਲ ਗਾਂਧੀ ਸ਼ਿਮਲਾ ਜਾਂਦੇ ਹੋਏ ਅੰਬਾਲਾ ‘ਚ ਰੁਕੇ ਸਨ। ਇੱਥੇ ਉਨ੍ਹਾਂ ਅੰਬਾਲਾ ਤੋਂ ਚੰਡੀਗੜ੍ਹ ਤੱਕ ਟਰੱਕ ਵਿੱਚ ਸਫ਼ਰ ਕੀਤਾ

ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਦਾ ਘਰ ਸ਼ਿਮਲਾ ਵਿੱਚ ਹੈ। ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ।

Share post:

Subscribe

spot_imgspot_img

Popular

More like this
Related