Rahul Gandhi On BRS:
ਤੇਲੰਗਾਨਾ ‘ਚ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਇਹੀ ਕਾਰਨ ਹੈ ਕਿ ਅੱਜ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ‘ਤੇ ਪੂਰਾ ਜ਼ੋਰ ਲਗਾ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਅੱਜ ਤੇਲੰਗਾਨਾ ‘ਚ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਹੈਦਰਾਬਾਦ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਬੀਜੇਪੀ ਅਤੇ ਬੀਆਰਐਸ ਨੂੰ ਇੱਕ ਦੱਸਿਆ ਅਤੇ ਦੋਵਾਂ ਪਾਰਟੀਆਂ ਉੱਤੇ ਤਿੱਖੇ ਹਮਲੇ ਕੀਤੇ।
ਰਾਹੁਲ ਗਾਂਧੀ ਨੇ ਕੇਸੀਆਰ ਖਿਲਾਫ ਕਾਰਵਾਈ ਨਾ ਕਰਨ ‘ਤੇ ਈਡੀ ‘ਤੇ ਚੁੱਕੇ ਸਵਾਲ
ਰਾਹੁਲ ਗਾਂਧੀ ਨੇ ਕਿਹਾ ਕਿ ਉਹ (ਬੀਆਰਐਸ) ਮਹਾਰਾਸ਼ਟਰ, ਅਸਾਮ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ, ਗੋਆ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਭਾਜਪਾ ਨੂੰ ਸਮਰਥਨ ਦੇਣ ਦਾ ਕੰਮ ਕਰ ਰਹੇ ਹਨ। ਜੇਕਰ ਅਸੀਂ ਪੀਐਮ ਮੋਦੀ ਨੂੰ ਦਿੱਲੀ ਵਿੱਚ ਹਰਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਤੇਲੰਗਾਨਾ ਵਿੱਚ ਕੇਸੀਆਰ ਨੂੰ ਹਰਾਉਣਾ ਹੋਵੇਗਾ। ਉਹ ਸਾਰੇ ਇੱਕ ਟੀਮ ਹਨ। ਇੱਥੇ ਬੀਆਰਐਸ, ਬੀਜੇਪੀ ਅਤੇ ਏਆਈਐਮਆਈਐਮ ਇੱਕ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਮੁੱਖ ਮੰਤਰੀ ਕੇਸੀਆਰ ਖ਼ਿਲਾਫ਼ ਇੱਕ ਵੀ ਕੇਸ ਨਹੀਂ ਚੱਲ ਰਿਹਾ ਹੈ ਭਾਵੇਂ ਉਹ ਸਭ ਤੋਂ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ। ਈਡੀ, ਸੀਬੀਆਈ, ਇਨਕਮ ਟੈਕਸ ਵਿਭਾਗ ਉਸ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋਂ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਊਂਟਰ ਤੋਂ ਇਕ ਲੱਖ ਰੁਪਏ ਚੋਰੀ
ਪ੍ਰਿਅੰਕਾ ਗਾਂਧੀ ਨੇ ਬੀਜੇਪੀ, ਬੀਆਰਐਸ BRS ਅਤੇ AIMIMM ਨੂੰ ਕਿਹਾ ਇੱਕ ਟੀਮ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹੈਦਰਾਬਾਦ ਵਿੱਚ ਆਟੋ ਡਰਾਈਵਰਾਂ, ਆਨਲਾਈਨ ਡਿਲੀਵਰੀ ਵਰਕਰਾਂ ਅਤੇ ਸਫਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਅਤੇ ਆਟੋ ਵਿੱਚ ਸਫ਼ਰ ਵੀ ਕੀਤਾ। ਪ੍ਰਿਅੰਕਾ ਗਾਂਧੀ ਵੀ ਮੰਗਲਵਾਰ ਨੂੰ ਤੇਲੰਗਾਨਾ ‘ਚ ਕਾਂਗਰਸ ਦੇ ਪ੍ਰਚਾਰ ਲਈ ਸੂਬੇ ਦਾ ਦੌਰਾ ਕਰ ਰਹੀ ਹੈ। ਇਸ ਦੌਰਾਨ ਇੱਕ ਜਨ ਸਭਾ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜਦੋਂ ਵੀ ਭਾਜਪਾ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਸਿਰਫ਼ BRS ਅਤੇ AIMIM ਅੱਗੇ ਆਉਂਦੇ ਹਨ। ਭਾਜਪਾ, ਬੀਆਰਐਸ ਅਤੇ ਏਆਈਐਮਆਈਐਮ ਇੱਕ ਪਾਸੇ ਹਨ ਅਤੇ ਤੇਲੰਗਾਨਾ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੂਜੇ ਪਾਸੇ ਹਨ।
Rahul Gandhi On BRS: