Rahul Gandhi press conference ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੋਦੀ ਸਰਨੇਮ ਵਿੱਚ 2 ਸਾਲ ਦੀ ਸਜ਼ਾ ਸੁਣਾਉਣ ਅਤੇ ਲੋਕਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੰਸਦ ਵਿੱਚ ਇਹ ਪੁੱਛਿਆ ਸੀ ਕਿ ਅਡਾਨੀ ਜੀ ਸ਼ੇਲ ਕੰਪਨੀ ਵਿੱਚ 20 ਹਜ਼ਾਰ ਕਰੋੜ ਕਿਸ ਨੇ ਇਨਵੈਸਟ ਕੀਤਾ ਇਹ ਪੈਸਾ ਕਿਸ ਦਾ ਸੀ । ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੰਸਦ ਵਿੱਚ ਦੱਸਿਆ ਕਿ PM ਨਰਿੰਦਰ ਮੋਦੀ ਅਤੇ ਅਡਾਨੀ ਵਿਚਾਲੇ ਕੀ ਰਿਸ਼ਤਾ ਹੈ। ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਮੈਂ ਉਨ੍ਹਾਂ ਨੂੰ ਸਬੂਤ ਵੀ ਦਿੱਤੇ ।Rahul Gandhi press conference
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਲੋਕਤੰਤਰ ’ਤੇ ਹਮਲੇ ਕੀਤੇ ਜਾ ਰਹੇ ਹਨ । ਇਸ ਦੇ ਉਦਹਾਰਣ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹਿੰਦੇ ਹਨ । ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਅਡਾਨੀ ਦੇ ਬਾਰੇ ਸਵਾਲ ਪੁੱਛਦਾ ਹੀ ਰਹਾਂਗਾ। ਮੈਂਨੂੰ ਅਯੋਗ ਠਹਿਰਾ ਕੇ ਜਾਂ ਜੇਲ੍ਹ ਵਿੱਚ ਬੰਦ ਕਰ ਕੇ ਡਰਾ ਨਹੀਂ ਸਕਦੇ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਣਗੇ।ਮੇਰੀ ਅਯੋਗਤਾ ਦਾ ਖੇਡ, ਮੰਤਰੀਆਂ ਦਾ ਦੋਸ਼ ਅਡਾਨੀ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਖੇਡਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦੀ ਸੰਸਦ ਮੈਂਬਰ ਵਜੋਂ ਸਦੱਸਤਾ ਰੱਦ ਕਰਨ ਤੋਂ ਬਾਅਦ ਉਹ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕਦੇ । ਇਸ ਸਜ਼ਾ ਤੋਂ ਬਾਅਦ ਹੁਣ ਅੱਠ ਸਾਲ ਤੱਕ ਰਾਹੁਲ ਗਾਂਧੀ ਚੋਣਾਂ ਨਹੀਂ ਲੜ ਸਕਣਗੇ। Rahul Gandhi press conference