Ram Mandir Pran Pratishta
ਅਯੁੱਧਿਆਧਾਮ ਵਿਚ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਵਿਚ ਬਣੇ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਭਰ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਮੌਜੂਦ ਭਗਵਾਨ ਰਾਮ ਦੇ ਭਗਤ ਆਪਣੀ ਹਿੱਸੇਦਾਰੀ ਪਾਉਣ ਲਈ ਅਤੇ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਆਪਣੀ ਸ਼ਰਧਾ ਦਿਖਾ ਰਹੇ ਹਨ। ਇਸ ਮੌਕੇ ਅਯੁੱਧਿਆ ਆਉਣ ਵਾਲੇ ਰਾਮ ਭਗਤਾਂ ਲਈ ਹਰ ਸਹੂਲਤ ਲਈ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ। ਰਿਹਾਇਸ਼, ਆਵਾਜਾਈ ਅਤੇ ਭੋਜਨ ਵਿਵਸਥਾ ਨਿਰੰਤਰ ਜਾਰੀ ਰੱਖਣ ਲਈ ਰਾਮ ਭਗਤ ਆਪਣੀ ਸੇਵਾਵਾਂ ਦੇ ਰਹੇ ਹਨ।
READ ALSO;ਗੁਜਰਾਤ: ਕਿਸ਼ਤੀ ਪਲਟਣ ਕਾਰਨ 14 ਵਿਦਿਆਰਥੀਆਂ ਸਣੇ 16 ਦੀ ਮੌਤ
ਇਸ ਮੌਕੇ ਪੰਜਾਬੀ ਕਿਵੇਂ ਪਿੱਛੇ ਰਹਿ ਸਕਦੇ ਹਨ। ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ 18 ਜਨਵਰੀ ਤੋਂ ਖੁੱਲ੍ਹੇ ਲੰਗਰ ਸ਼ੁਰੂ ਹੋ ਗਏ ਹਨ। ਇਸ ਸੇਵਾ 20 ਘੰਟੇ ਭਾਵ ਸਵੇਰੇ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਜਾਰੀ ਰਹੇਗੀ ਅਤੇ ਰਾਮ ਭਗਤ ਕਿਸੇ ਵੀ ਸਮੇਂ ਇਥੇ ਆ ਕੇ ਲੰਗਰ ਲੈ ਸਕਦੇ ਹਨ। ਸ਼ਿਵ ਸ਼ਕਤੀ ਸੇਵਾ ਮੰਡਲ ਸੰਸਥਾ ਪਿਛਲੇ 38 ਸਾਲਾਂ ਤੋਂ ਅਮਰਨਾਥ ਯਾਤਰਾ ‘ਤੇ ਪਹਿਲਗਾਵ ਅਤੇ ਬਾਲਟਾਲ ਵਿਖੇ ਲੰਗਰ ਲਗਾ ਰਹੀ ਹੈ । ਸੰਸਥਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਰਾਮ ਮੰਦਿਰ ਕਮੇਟੀ ਦੇ ਚੰਪਤ ਰਾਏ ਵਲੋਂ ਵਿਸ਼ੇਸ਼ ਸੱਦਾ ਮਿਲਣ ਤੋਂ ਬਾਅਦ ਹੀ ਬੁਢਲਾਡਾ ਦੀ ਸੰਸਥਾ ਨੇ ਇਥੇ ਲੰਗਰ ਲਗਾਇਆ ਹੈ। ਰਾਮ ਮੰਦਿਰ ਕਮੇਟੀ ਵਲੋਂ ਸਥਾਨ ਦੀ ਵਿਵਸਥਾ ਕਰਕੇ ਦਿੱਤੀ ਗਈ ਹੈ ਅਤੇ ਲੰਗਰ ਦੀ ਸਾਰੀ ਰਸਦ ਸੰਸਥਾ ਵਲੋਂ ਹੈ।
Ram Mandir Pran Pratishta