Ram Mandir Pran Pratishta
ਅਯੁੱਧਿਆ ਵਿਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ UPATS ਨੂੰ ਵੱਡੀ ਸਫਲਤਾ ਮਿਲੀ ਸੀ। ਸੂਤਰਾਂ ਮੁਤਾਬਕ UPATS ਵੱਲੋਂ ਅਯੁੱਧਿਆ ਵਿਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅਰਸ਼ ਡੱਲਾ ਅਤੇ ਸੁੱਖਾ ਦੁਨਕੇ ਗੈਂਗ ਨਾਲ ਸਬੰਧਤ ਹਨ। ਸੂਤਰਾਂ ਨੇ ਦੱਸਿਆ ਕਿ ਏ.ਟੀ.ਐੱਸ. ਨੇ ਧਰਮਵੀਰ ਅਤੇ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਵੱਲੋਂ ਅਰਸ਼ ਡੱਲਾ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਅਯੁੱਧਿਆ ‘ਚ ਸੁਰੱਖਿਆ ਪ੍ਰਬੰਧ ਸਖ਼ਤ ਹਨ। ਖੁਫੀਆ ਏਜੰਸੀਆਂ ਨੇ ਅਯੁੱਧਿਆ ‘ਚ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਸਾਜ਼ਿਸ਼ ਬਾਰੇ ਅਲਰਟ ਕੀਤਾ ਹੈ। ਖੁਫੀਆ ਏਜੰਸੀਆਂ ਵੱਲੋਂ ਜਾਰੀ ਅਲਰਟ ‘ਚ ਕਿਹਾ ਗਿਆ ਹੈ ਕਿ ਅੱਤਵਾਦੀ ਫਰਜ਼ੀ ਪਾਸ ਅਤੇ ਸਰਕਾਰੀ ਵਰਦੀਆਂ ਦੀ ਮਦਦ ਨਾਲ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ।
ਇਸ ਖੁਫੀਆ ਅਲਰਟ ਦੇ ਮੱਦੇਨਜ਼ਰ ਅਯੁੱਧਿਆ ਤੋਂ 100 ਕਿਲੋਮੀਟਰ ਦੇ ਘੇੜੇ ਵਿਚ ਸੁਲਤਾਨਪੁਰ, ਬਾਰਾਬੰਕੀ ਅਤੇ ਗੋਂਡਾ ਤੱਕ ਨਾਕਾਬੰਦੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਗੈਸਟ ਹਾਊਸ ਹੋਟਲਾਂ ਦੀ ਪੁਲਸ ਅਤੇ ਖੁਫ਼ੀਆ ਏਜੰਸੀਆਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਉੱਥੇ ਨਾ ਠਹਿਰ ਸਕੇ ਅਤੇ ਨਾ ਹੀ ਕੋਈ ਸ਼ੱਕੀ ਵਸਤੂ ਰੱਖੀ ਜਾ ਸਕੇ।
READ ALSO:ਅਯੁੱਧਿਆ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਰਾਮ ਭਗਤਾਂ ਨੇ ਦਿਲ ਖੋਲ੍ਹ ਕੇ ਲਗਾਏ ਲੰਗਰ
ਸੂਤਰਾਂ ਮੁਤਾਬਕ ਭਾਰਤੀ ਏਜੰਸੀਆਂ ਦੀ ਚੌਕਸੀ ਦੇ ਮੱਦੇਨਜ਼ਰ ਅੱਤਵਾਦੀਆਂ ਨੇ ਨਵੀਂ ਸਾਜ਼ਿਸ਼ ਰਚੀ ਹੈ, ਜਿਸ ਤਹਿਤ ਹੁਣ ਅੱਤਵਾਦੀ ਅਤੇ ਉਨ੍ਹਾਂ ਨਾਲ ਜੁੜੇ ਲੋਕ ਅਜਿਹੇ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਰਾਹੀਂ ਉਹ ਆਸਾਨੀ ਨਾਲ ਦਿੱਲੀ, ਅਯੁੱਧਿਆ ਜਾਂ ਆਸਪਾਸ ਦੇ ਇਲਾਕਿਆਂ ‘ਚ ਦਾਖ਼ਲ ਹੋ ਸਕਦੇ ਹਨ। ਖੁਫੀਆ ਏਜੰਸੀਆਂ ਵੱਲੋਂ ਜਾਰੀ ਅਲਰਟ ਮੁਤਾਬਕ ਅੱਤਵਾਦੀ ਫਰਜ਼ੀ ਪਾਸਾਂ ਜਾਂ ਫਰਜ਼ੀ ਸਰਕਾਰੀ ਲੇਬਲਾਂ ਰਾਹੀਂ ਇਨ੍ਹਾਂ ਥਾਵਾਂ ‘ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਅਲਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦੀ ਅਤੇ ਉਨ੍ਹਾਂ ਨਾਲ ਜੁੜੇ ਲੋਕ ਕਿਸੇ ਵੀ ਮਿਲਟਰੀ ਪੁਲਸ ਜਾਂ ਸਥਾਨਕ ਪੁਲਸ ਦੀ ਨਕਲੀ ਵਰਦੀ ਦੀ ਵਰਤੋਂ ਵੀ ਕਰ ਸਕਦੇ ਹਨ।
Ram Mandir Pran Pratishta