28 ਸਾਲਾਂ ਬਾਅਦ ਬੰਦੀ ਸਿੰਘ ਗੁਰਮੀਤ ਸਿੰਘ ਦੀ ਬੁੜੈਲ ਜੇਲ੍ਹ ’ਚੋਂ ਰਿਹਾਈ

 ਬੀਤੀ ਦੇਰ ਸ਼ਾਮ ਸਿੱਖ ਸਿਆਸੀ ਕੈਦੀ ਭਾਈ ਗੁਰਮੀਤ ਸਿੰਘ ਦੀ 28 ਸਾਲਾਂ ਬਾਅਦ ਬੁੜੈਲ ਜੇਲ੍ਹ ‘ਚੋਂ ਰਿਹਾਈ ਹੋਈ। ਜ਼ਿਕਰਯੋਗ ਹੈ ਭਾਈ ਗੁਰਮੀਤ ਸਿੰਘ ਬੇਅੰਤ ਸਿੰਘ ਕਤਲ ਕੇਸ ਵਿਚ 28 ਸਾਲਾਂ ਤੋਂ ਬੁੜੈਲ ਜੇਲ੍ਹ ’ਚ ਨਜ਼ਰਬੰਦ ਸਨ, ਜਿਨ੍ਹਾਂ ਦੀ ਪੱਕੀ ਜ਼ਮਾਨਤ ਵਕੀਲਾਂ ਦੀ ਟੀਮ ਅਤੇ ਕੌਮੀ ਇਨਸਾਫ਼ ਮੋਰਚੇ ਦੇ ਯਤਨਾਂ ਸਦਕਾ ਹੋਈ ਹੈ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੋਰਚੇ ਵਲੋਂ ਬਾਪੂ ਸੂਰਤ ਸਿੰਘ ਨੂੰ 13 ਸਾਲਾਂ ਬਾਅਦ ਪੁਲਸ ਦੀ ਹਿਰਾਸਤ ’ਚੋਂ ਰਿਹਾਅ ਕਰਵਾਇਆ ਗਿਆ ਸੀ।Released after 28 years

ਉਸ ਤੋਂ ਬਾਅਦ ਭਾਈ ਲਖਵਿੰਦਰ ਸਿੰਘ ਦੀ ਰਿਹਾਈ ਹੋਈ ਤੇ ਹੁਣ ਭਾਈ ਗੁਰਮੀਤ ਸਿੰਘ ਦੀ ਵੀ ਪੱਕੀ ਰਿਹਾਈ ਹੋਈ ਹੈ ਤੇ ਅਸੀ ਬਾਕੀ ਦੇ 7 ਸਿੰਘਾਂ ਨੂੰ ਵੀ ਜਲਦ ਤੋਂ ਜਲਦ ਰਿਹਾਅ ਕਰਵਾਵਾਂਗੇ। ਇਸ ਮੌਕੇ ‘ਤੇ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਮੇਰੀ ਕਾਨੂੰਨੀ ਪੈਰਵਾਈ ਕੀਤੀ ਜਾ ਰਹੀ ਹੈ ਤੇ ਮੇਰੀ ਜ਼ਮਾਨਤ ਵੀ ਮੋਰਚੇ ਵੱਲੋਂ ਭਰੀ ਗਈ ਹੈ।Released after 28 years

also read :- ਜੈਵੀਰ ਸ਼ੇਰਗਿੱਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ

ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਬਾਪੂ ਗੁਰਚਰਨ ਸਿੰਘ, ਭਾਈ ਬਲਵਿੰਦਰ ਸਿੰਘ, ਇੰਦਰਵੀਰ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ ਆਕਾਲ ਯੂਥ ਜਥੇਦਾਰ ਰਾਜਾ ਰਾਜ ਸਿੰਘ, ਵਕੀਲ ਗੁਰਸ਼ਰਨ ਸਿੰਘ ਅਤੇ ਹੋਰ ਵੱਡੀ ਗਿਣਤੀ ’ਚ ਸਿੱਖ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।Released after 28 years