Friday, January 3, 2025

ਚਾਲਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਪਹਿਲੀ ਵਾਰ ਵੱਡੀ ਰਾਹਤ, ਜਾਣੋ ਕਿਉਂ ਲਿਆ ਗਿਆ ਅਜਿਹਾ ਫ਼ੈਸਲਾ

Date:

Relief to challan depositors
ਜ਼ਿਲ੍ਹਾ ਅਦਾਲਤ ’ਚ 14 ਸਤੰਬਰ ਨੂੰ ਲੱਗਣ ਜਾ ਰਹੀ ਲੋਕ ਅਦਾਲਤ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਗਿਆ ਹੈ। ਹਰ ਵਾਰ ਭਾਰੀ ਭੀੜ ਨੂੰ ਦੇਖਦਿਆਂ ਅਦਾਲਤ ਨੇ ਲੋਕਾਂ ਨੂੰ ਰਾਹਤ ਭਰੀ ਖ਼ਬਰ ਦਿੱਤੀ ਹੈ। ਟ੍ਰੈਫਿਕ ਚਾਲਾਨ ਜਮ੍ਹਾਂ ਕਰਵਾਉਣ ਲਈ ਹੁਣ ਲੋਕਾਂ ਨੂੰ ਅਦਾਲਤ ’ਚ ਸਵੇਰ ਤੋਂ ਲੰਬੀਆਂ ਲਾਈਨਾਂ ’ਚ ਨਹੀਂ ਖੜ੍ਹਨਾ ਪਵੇਗਾ। 3 ਦਿਨ ਪਹਿਲਾਂ ਹੀ ਟ੍ਰੈਫਿਕ ਚਾਲਾਨ ਲੈਣੇ ਸ਼ੁਰੂ ਕਰ ਦਿੱਤੇ ਜਾਣਗੇ। ਲੋਕ 11 ਤੋਂ 13 ਸਤੰਬਰ ਤੱਕ ਚਾਲਾਨ ਜਮ੍ਹਾਂ ਕਰਵਾ ਸਕਣਗੇ।

ਲੋਕ ਅਦਾਲਤ ਵਾਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਸ ਅਦਾਲਤ ’ਚ ਜਾਣਾ ਹੈ। ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ। ਲੋਕ ਅਦਾਲਤ ਵਾਲੇ ਦਿਨ ਸਿਰਫ਼ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਜੁਰਮਾਨੇ ਦੀ ਰਕਮ ਅਦਾ ਕਰਕੇ ਘਰ ਵਾਪਸ ਜਾ ਸਕਣਗੇ।Relief to challan depositors

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਸਤੰਬਰ 2024)

ਪਹਿਲੀ ਵਾਰ ਅਪਣਾਇਆ ਜਾ ਰਿਹਾ ਇਹ ਤਰੀਕਾ
ਹੁਣ ਤੱਕ ਹਰ ਵਾਰ ਲੋਕ ਅਦਾਲਤ ਵਾਲੇ ਦਿਨ ਚਾਲਾਨ ਭੁਗਤਣ ਲਈ ਸਵੇਰੇ 6 ਵਜੇ ਤੋਂ ਹੀ ਅਦਾਲਤ ‘ਚ ਲੰਬੀਆਂ ਕਤਾਰਾਂ ’ਚ ਲੱਗ ਜਾਂਦੇ ਸਨ। ਇਸ ਤੋਂ ਬਾਅਦ ਵੀ ਚਾਲਾਨ ਭੁਗਤਣ ਲਈ ਆਉਣ ਵਾਲੇ ਲੋਕਾਂ ਨੂੰ ਰਸੀਦ ਜਮ੍ਹਾਂ ਕਰਵਾਉਣ ਲਈ ਕਈ-ਕਈ ਘੰਟੇ ਲੰਬੀਆਂ ਕਤਾਰਾਂ ’ਚ ਖੜ੍ਹੇ ਰਹਿਣਾ ਪੈਂਦਾ ਸੀ। ਬਾਅਦ ’ਚ ਪਤਾ ਲੱਗਦਾ ਸੀ ਕਿ ਚਾਲਾਨ ਕਿਸ ਅਦਾਲਤ ‘ਚ ਜਾਵੇਗਾ। ਫਿਰ ਉਸ ਅਦਾਲਤ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਇਸ ਪ੍ਰਕਿਰਿਆ ’ਚ ਪੂਰਾ ਦਿਨ ਨਿਕਲ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।Relief to challan depositors

Share post:

Subscribe

spot_imgspot_img

Popular

More like this
Related