Sunday, January 19, 2025

ਭਾਸ਼ਾ ਵਿਭਾਗ ਦੇ ਰਸਾਲਿਆਂ ਲਈ ਲੇਖਕਾਂ ਪਾਸੋਂ ਰਚਨਾਵਾਂ ਦੀ ਮੰਗ- ਜ਼ਿਲ੍ਹਾ ਭਾਸ਼ਾ ਅਫ਼ਸਰ

Date:

ਬਰਨਾਲਾ,19  ਜਨਵਰੀ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਭਾਗ ਦੇ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫੁਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹੀ ਉਪਰਾਲਿਆਂ ਤਹਿਤ ਵਿਭਾਗ ਵੱਲੋਂ ਪੰਜਾਬੀ ਦੇ ਦੋ ਰਸਾਲੇ ‘ਜਨ ਸਾਹਿਤ ਅਤੇ ਪੰਜਾਬੀ ਦੁਨੀਆ’ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।
              ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਇਹ ਦੋਵੇਂ ਰਸਾਲੇ ਮਹੀਨਾਵਾਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਰਸਾਲਿਆਂ ‘ਚ ਛਪਣ ਲਈ ਕੋਈ ਵੀ ਲੇਖਕ ਆਪਣੀ ਰਚਨਾ ਭੇਜ ਸਕਦਾ ਹੈ। ਰਸਾਲਾ ਜਨ ਸਾਹਿਤ ਲਈ ਲੇਖਕ ਆਪਣੀਆਂ ਮੌਲਿਕ ਅਤੇ ਅਪ੍ਰਕਾਸ਼ਿਤ ਰਚਨਾਵਾਂ ਲੇਖ, ਕਵਿਤਾ, ਗ਼ਜ਼ਲ, ਕਹਾਣੀ, ਰੇਖਾ ਚਿੱਤਰ ਅਤੇ ਮੁਲਾਕਾਤਾਂ ਆਦਿ ਦੇ ਰੂਪ ਵਿੱਚ ਭੇਜ ਸਕਦੇ ਹਨ ਜਦਕਿ ਰਸਾਲਾ ਪੰਜਾਬੀ ਦੁਨੀਆ ਲਈ ਖੋਜ ਨਿਬੰਧ(ਰਿਸਰਚ ਪੇਪਰ) ਪ੍ਰਕਾਸ਼ਨਾ ਲਈ ਭੇਜੇ ਜਾ ਸਕਦੇ ਹਨ।ਹਰ ਲੇਖਕ ਨੂੰ ਰਚਨਾ ਦੇ ਨਾਲ ਆਪਣਾ ਨਾਮ, ਪੂਰਾ ਪਤਾ ਅਤੇ ਮੋਬਾਈਲ ਨੰਬਰ ਭੇਜਣ ਦੇ ਨਾਲ ਨਾਲ ਰਚਨਾ ਦੇ ਮੌਲਿਕ ਅਤੇ ਅਪ੍ਰਕਾਸ਼ਿਤ ਹੋਣ ਬਾਰੇ ਤਸਦੀਕ ਕਰਕੇ ਭੇਜਣਾ ਜ਼ਰੂਰੀ ਹੈ। ਵਿਭਾਗ ਦੇ ਮਾਪਦੰਡਾਂ ‘ਤੇ ਖ਼ਰੀਆਂ ਉਤਰਨ ਵਾਲੀਆਂ ਰਚਨਾਵਾਂ ਨੂੰ ਸੰਪਾਦਕੀ ਮੰਡਲ ਦੇ ਫੈਸਲੇ ਅਨੁਸਾਰ ਬਣਦਾ ਸਥਾਨ ਦਿੱਤਾ ਜਾਵੇਗਾ। ਲੇਖਕ ਆਪਣੀਆਂ ਰਚਨਾਵਾਂ ਟਾਈਪ ਕਰਕੇ ਵਿਭਾਗ ਦੀ ਮੇਲ ਆਈ.ਡੀ punjabirasala.pblanguags@gmail.com ‘ਤੇ ਮੇਲ ਕਰ ਸਕਦੇ ਹਨ। ਰਸਾਲਿਆਂ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਸੰਪਾਦਕ ਨਾਲ ਮੋਬਾਈਲ ਨੰਬਰ 98159-15902 ‘ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
             ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਰਸਾਲਿਆਂ ਦੇ ਨਾਲ ਨਾਲ ਵਿਭਾਗ ਵੱਲੋਂ ਹਿੰਦੀ ਅਤੇ ਉਰਦੂ ਭਾਸ਼ਾ ਦਾ ਵੀ ਇੱਕ ਇੱਕ ਰਸਾਲਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ।ਵਿਭਾਗ ਵੱਲੋਂ ਪਾਠਕਾਂ ਦੇ ਘਰਾਂ ਤੱਕ ਡਾਕ ਰਾਹੀਂ ਰਸਾਲਾ ਪਹੁੰਚਾਉਣ ਦੀ ਵਿਵਸਥਾ ਕੀਤੀ ਹੋਈ ਹੈ।ਕੋਈ ਵੀ ਪਾਠਕ ਰਸਾਲਿਆਂ ਦੀ ਮੈਂਬਰਸ਼ਿਪ ਲਈ ਮੁੱਖ ਦਫ਼ਤਰ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ, ਬਰਨਾਲਾ ਨਾਲ ਸੰਪਰਕ ਕਰ ਸਕਦਾ ਹੈ। ਇੱਕ ਰਸਾਲੇ ਦੀ ਸਾਲ ਭਰ ਦੀ ਮੈਂਬਰਸ਼ਿਪ ਫੀਸ 240/-ਰੁਪਏ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...