Wednesday, January 15, 2025

ਸੜਕ ਹਾਦਸਿਆਂ ਨੂੰ ਘਟਾਉਣ ਅਤੇ ਜਾਗਰੂਕਤਾ ਰਾਹੀਂ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਪ੍ਰੋਗਰਾਮ

Date:

Road Safety Awareness Programme ਲੁਧਿਆਣਾ (ਸੁਖਦੀਪ ਸਿੰਘ ਗਿੱਲ )ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ, ਵਿੱਖੇ ਕਾਲਜ ਦੇ ਸਿਵਲ ਇੰਜਨੀਅਰਿੰਗ ਵਿਭਾਗ ਅਤੇ ਸੇਫ ਡਰਾਈਵ ਐਂਡ ਸਟੇ ਅਲਾਈਵ ਐਨਜੀਓ ਦੇ ਸਹਿਯੋਗ ਨਾਲ ਸੈਂਟਰ ਆਫ ਐਕਸੀਲੈਂਸ ਇਨ ਰੋਡ ਸੇਫਟੀ ਐਂਡ ਟ੍ਰੈਫਿਕ ਮੈਨੇਜਮੈਂਟ ਨੇ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਿੰਮੇਵਾਰ ਸੜਕ ਵਿਵਹਾਰ ਦੀ ਮਹੱਤਤਾ ਅਤੇ ਸੁਰੱਖਿਅਤ ਡਰਾਈਵਿੰਗ ਅਭਿਆਸਾਂ ਨੂੰ ਅਪਣਾਉਣ ‘ਤੇ ਜ਼ੋਰ ਦੇਣਾ ਸੀ।ਸਮਾਗਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ।

ਪ੍ਰੋਗਰਾਮ ਦੌਰਾਨ ਸ੍ਰੀ ਚਰਨਜੀਵ ਲਾਂਬਾ, ਸਹਾਇਕ ਪੁਲਿਸ ਕਮਿਸ਼ਨਰ, ਟਰੈਫਿਕ – 1, ਸ੍ਰੀ. ਨਵਲ ਕਿਸ਼ੋਰ ਕੌੜਾ, ਪ੍ਰਧਾਨ, ਸੇਫ ਡਰਾਈਵ ਐਂਡ ਸਟੇ ਅਲਾਈਵ ਐਨ.ਜੀ.ਓ. ਅਤੇ ਸ਼੍ਰੀ ਜਸਵੀਰ ਸਿੰਘ, ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ, ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਭਾਗੀਦਾਰਾਂ ਨਾਲ ਸਾਂਝੇ ਕੀਤੇ।

READ ALSO : ਬੰਗਲਾ ਖਾਲੀ ਕਰਨ ਦੇ ਹੁਕਮਾਂ ਖ਼ਿਲਾਫ਼ ਸਾਂਸਦ ਰਾਘਵ ਚੱਢਾ ਵਲੋਂ ਦਿੱਲੀ ਹਾਈਕੋਰਟ ਦਾ ਰੁੱਖ਼

ਡਾ: ਸਹਿਜਪਾਲ ਸਿੰਘ,ਪ੍ਰਿੰਸੀਪਲ, ਜੀਐਨਡੀਈਸੀ,ਨੇ ਇਸ ਦੌਰਾਨ ਗੱਲ ਬਾਤ ਕਰਦਿਆਂ ਸੱਭ ਨੂੰ ਸੁਰੱਖਿਅਤ ਡ੍ਰਾਈਵਿੰਗ ਕਰ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣ ਦੀ ਨਸੀਅਹਤ ਦਿੱਤੀ।ਡਾ: ਜਗਬੀਰ ਸਿੰਘ, ਮੁੱਖੀ, ਸਿਵਲ ਇੰਜੀਨੀਅਰਿੰਗ ਵਿਭਾਗ,ਅਤੇ ਡਾ: ਐਚ.ਐਸ. ਰਾਏ, ਸੀ.ਓ.ਈ, ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਸ਼ਲਾਘਾ ਕੀਤੀ।Road Safety Awareness Programme

ਇਸ ਦੌਰਾਨ ਸੈਂਟਰ ਆਫ ਐਕਸੀਲੈਂਸ ਫਾਰ ਰੋਡ ਸੇਫਟੀ ਐਂਡ ਟਰੈਫਿਕ ਮੈਨੇਜਮੈਂਟ ਅਤੇ ਸੇਫ ਡਰਾਈਵ ਐਂਡ ਸਟੇ ਅਲਾਈਵ ਐਨਜੀਓ ਨੇ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਜਾਗਰੂਕਤਾ ਰਾਹੀਂ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਸਾਂਝੇ ਮਿਸ਼ਨ ਪ੍ਰਤੀ ਆਪਣੀ ਵਚਨਬੱਧਤਾ ਵੀ ਜ਼ਾਹਿਰ ਕੀਤੀ ਗਈ।Road Safety Awareness Programme

Share post:

Subscribe

spot_imgspot_img

Popular

More like this
Related