Friday, December 27, 2024

ਰੋਪੜ ‘ਚ ਵਕੀਲ ਕਿਉਂ ਕਰਦਾ ਸੀ ਆਪਣੀ ਮਾਂ ਨਾਲ ਕੁੱਟਮਾਰ? ਘਿਨੌਣਾ ਸੱਚ ਆਇਆ ਸਾਹਮਣੇ

Date:

Ropar Advocate and Mother News:

ਪੰਜਾਬ ਦੇ ਰੋਪੜ ‘ਚ ਬਜ਼ੁਰਗ ਮਾਂ ਦੀ ਕੁੱਟਮਾਰ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪੂਰੇ ਦੇਸ਼ ‘ਚ ਇਹ ਚਰਚਾ ਦਾ ਵਿਸ਼ਾ ਬਣ ਗਈ। ਇਸ ਦੌਰਾਨ ਬੇਟੇ ਬਾਰੇ ਇੱਕ ਘਿਨੌਣਾ ਸੱਚ ਸਾਹਮਣੇ ਆਇਆ ਹੈ। ਦਰਅਸਲ, ਵਕੀਲ ਪੁੱਤਰ 15 ਲੱਖ ਰੁਪਏ ਦੀ ਐੱਫ.ਡੀ (ਫਿਕਸਡ ਡਿਪਾਜ਼ਿਟ) ਹੜੱਪਣ ਲਈ ਆਪਣੀ ਬਜ਼ੁਰਗ ਵਿਧਵਾ ਮਾਂ ‘ਤੇ ਕਹਿਰ ਢਾਹ ਰਿਹਾ ਸੀ। ਇਹ ਪ੍ਰਗਟਾਵਾ ਵਕੀਲ ਅੰਕੁਰ ਵਰਮਾ ਨੇ ਪੁਲਿਸ ਰਿਮਾਂਡ ਦੌਰਾਨ ਕੀਤਾ |

ਦੂਜੇ ਪਾਸੇ ਪੁਲੀਸ ਨੇ ਵਕੀਲ ਅੰਕੁਰ ਵਰਮਾ ਦੀ ਸਰਕਾਰੀ ਅਧਿਆਪਕ ਪਤਨੀ ਮਧੂ ਵਰਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਬਾਰ ਕੌਂਸਲ ਨੇ ਉਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਪੰਜ ਵਕੀਲਾਂ ਨੇ ਲਾਇਸੈਂਸ ਰੱਦ ਕਰਨ ਲਈ ਪੰਜਾਬ-ਹਰਿਆਣਾ ਬਾਰ ਕੌਂਸਲ ਨੂੰ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ਬਣਿਆ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ

ਅਦਾਲਤ ਨੇ ਦੋਵਾਂ ਨੂੰ 10 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਐਫਡੀ ਬਰਾਮਦ ਕਰਨ ਲਈ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋ ਘੰਟਿਆਂ ਵਿੱਚ ਰਿਕਵਰੀ ਲਈ ਕਿਹਾ ਹੈ। ਇਸ ਤੋਂ ਬਾਅਦ ਪੁਲਸ ਟੀਮ ਦੋਵਾਂ ਦੋਸ਼ੀਆਂ ਨੂੰ ਗਿਆਨੀ ਜ਼ੈਲ ਸਿੰਘ ਨਗਰ ਸਥਿਤ ਉਨ੍ਹਾਂ ਦੇ ਘਰ ਲੈ ਗਈ ਅਤੇ ਉਥੋਂ 10 ਲੱਖ ਅਤੇ 5 ਲੱਖ ਰੁਪਏ ਦੀ ਐੱਫ.ਡੀ.

ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਅੰਕੁਰ ਵਰਮਾ ਦੇ ਪਿਤਾ ਨੇ ਸਾਲ 2020 ਵਿੱਚ ਆਪਣੀ ਪਤਨੀ ਆਸ਼ਾ ਰਾਣੀ ਦੇ ਨਾਂ ’ਤੇ ਇਹ ਦੋਵੇਂ ਐੱਫ.ਡੀਜ਼ ਬਣਵਾਈਆਂ ਸਨ ਅਤੇ ਅੰਕੁਰ ਵਰਮਾ ਨੂੰ ਨਾਮਜ਼ਦ ਕੀਤਾ ਸੀ। ਪਿਤਾ ਨੇ ਉਸ ਨੂੰ 2024 ਵਿੱਚ ਪੱਕਣ ਵਾਲੀਆਂ ਇਨ੍ਹਾਂ ਐਫਡੀਜ਼ ਦੀ ਰਕਮ ਆਪਣੀ ਧੀ ਦੀਪਸ਼ਿਖਾ ਨੂੰ ਦੇਣ ਲਈ ਕਿਹਾ ਸੀ ਪਰ ਅੰਕੁਰ ਵਰਮਾ ਇਸ ਨੂੰ ਖੁਦ ਹੜੱਪਣਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਉਹ ਆਪਣੀ ਮਾਂ ਦੀ ਕੁੱਟਮਾਰ ਕਰਦਾ ਸੀ। ਪੁਲਸ ਉਨ੍ਹਾਂ ਜਾਇਦਾਦ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੀ ਹੈ, ਜੋ ਵਕੀਲ ਅੰਕੁਰ ਵਰਮਾ ਨੇ ਆਪਣੀ ਮਾਂ ਤੋਂ ਆਪਣੇ ਨਾਂ ਕਰਵਾਏ ਹਨ। Ropar Advocate and Mother News:

ਜਦੋਂ ਪੁਲਿਸ ਵਕੀਲ ਅੰਕੁਰ ਵਰਮਾ ਅਤੇ ਉਸਦੀ ਪਤਨੀ ਆਸ਼ਾ ਵਰਮਾ ਨੂੰ ਘਰ ਲੈ ਗਈ ਤਾਂ ਅੰਕੁਰ ਵਰਮਾ ਰੋਣ ਲੱਗ ਪਿਆ। ਅੰਕੁਰ ਨੇ ਆਪਣੇ ਇੱਕ ਗੁਆਂਢੀ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ। ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਵੀ ਅੰਕੁਰ ਵਰਮਾ ਤੋਂ ਦੂਰੀ ਬਣਾ ਰੱਖੀ ਹੈ। Ropar Advocate and Mother News:

Share post:

Subscribe

spot_imgspot_img

Popular

More like this
Related