Friday, December 27, 2024

 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ 

Date:

ਫਾਜਿਲਕਾ 20 ਮਾਰਚ
ਮਾਨਯੋਗ ਸ਼੍ਰੀ ਗੌਰਵ ਯਾਦਵ IPS, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ IPS, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫ਼ਿਰੋਜ਼ਪੁਰ ਰੇਂਜ, ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵਰਿੰਦਰ ਸਿੰਘ ਬਰਾੜ PPS, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾ ਵਾਲਾ ਉਰਫ ਖਿਲਚੀਆਂ ਥਾਣਾ ਵੈਰੋਕੇ ਜਿਲ੍ਹਾ ਫਾਜਿਲਕਾ ਨੂੰ ਗ੍ਰਿਫਤਾਰ ਕਰਨ ਲਈ ਜਿਲ੍ਹਾ ਹਜਾ ਵਿੱਚ Dedicated ਟੀਮ ਦਾ ਗਠਨ ਕੀਤਾ ਗਿਆ ਸੀ, ਕਿਉਂਕਿ ਇਹ ਮੁਜਰਿਮ ਇਸ਼ਤਿਹਾਰੀ ਕਾਫੀ ਸਾਲਾਂ ਤੋਂ ਭਗੋੜਾ ਚਲਿਆ ਆ ਰਿਹਾ ਸੀ, ਜਿਸਨੂੰ ਗ੍ਰਿਫਤਾਰ ਕਰਨ ਲਈ ਪਿਛਲੇ ਕਾਫੀ ਸਾਲਾਂ ਤੋਂ ਪੁਲਿਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ, ਪਰੰਤੂ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਬਦਲ ਲੈਂਦਾ ਸੀ। ਇਸ ਲਈ ਫਾਜ਼ਿਲਕਾ ਪੁਲਿਸ ਵੱਲੋਂ ਅਮਨਦੀਪ ਕੰਬੋਜ ਉਰਫ ਅਮਨ ਸਕੇਡਾ ਨੂੰ ਗ੍ਰਿਫਤਾਰ ਕਰਨ ਜਾਂ ਕਰਾਉਣ ਲਈ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੌਜ ਉਰਫ ਅਮਨ ਸਕੋਡਾ ਦੀ ਗ੍ਰਿਫਤਾਰੀ ਲਈ Dedicated ਟੀਮ ਵੱਲੋਂ ਮਿਤੀ 09.02.2024 ਤੋਂ ਵੱਖ-ਵੱਖ ਸ਼ਹਿਰਾਂ/ਸਟੇਟਾਂ ਜਿਵੇਂ ਕਿ ਪੰਜਾਬ, ਪੰਚਕੂਲਾ, ਚੰਡੀਗੜ੍ਹ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਦਿੱਲੀ ਆਦਿ ਵਿੱਚ ਲਗਾਤਾਰ ਖੂਫੀਆ ਅਤੇ ਟੈਕੀਨਕਲ ਸੋਰਸਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਸੀ।
ਸ਼੍ਰੀ ਕਰਨਵੀਰ ਸਿੰਘ PPS. ਕਪਤਾਨ ਪੁਲਿਸ ਓਪਰੇਸ਼ਨ ਫਾਜ਼ਿਲਕਾ ਦੀ ਅਗਵਾਈ ਹੇਠ 02 ਲੱਖ ਰੁਪਏ ਦੇ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਬਾਰੇ ਖੂਫੀਆ ਅਤੇ ਟੈਕਨੀਕਲ ਸੋਰਸਾਂ ਰਾਹੀਂ ਵਾਰਾਨਸੀ (ਉੱਤਰ ਪ੍ਰਦੇਸ਼) ਵਿੱਚ ਮੌਜੂਦ ਹੋਣ ਬਾਰੇ ਸੁਰਾਗ ਲੱਗਣ ਤੇ ਖੁਫੀਆ ਤੌਰ ਪਰ ਭਰੋਸੇਮੰਦ ਕਰਮਚਾਰੀ ASI ਰਤਨ ਲਾਲ ਸਮੇਤ ਪੁਲਿਸ ਪਾਰਟੀ ਨੂੰ ਉੱਤਰ ਪ੍ਰਦੇਸ਼ ਭੇਜਿਆ ਗਿਆ ਸੀ, ਜਿਸਤੇ ਮਿਤੀ 15.03.2024 ਨੂੰ ਲੇਨ 14 ਰਵਿੰਦਰਪੁਰੀ, ਸਾਧੂਵਾਲਾ ਅਪਾਰਟਮੈਂਟ, ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਮੁਜਰਿਮ ਇਸ਼ਤਿਹਾਰੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਅਤੇ ਗ੍ਰਿਫਤਾਰੀ ਸਮੇਂ ਮੁਜਰਿਮ ਇਸ਼ਤਿਹਾਰੀ ਪਾਸੋਂ ਇੱਕ ਲੈਪਟੋਪ ਮਾਰਕਾ Apple-MAC Book Pro, 05 ਵੱਖ-ਵੱਖ ਮੋਬਾਇਲ ਫੋਨ (02 Apple, 02 Samsung, 01 Redmi), 02 ਵੱਖ-ਵੱਖ ਆਧਾਰ ਕਾਰਡ, 03 ਵੱਖ-ਵੱਖ ਬੈਂਕਾਂ ਦੇ ATM, 01 ਡਰਾਈਵਿੰਗ ਲਾਇਸੰਸ, 01 ਪੈਨ ਡਰਾਈਵ, 05 ਡਾਇਰੀਆਂ, 02 ਪਾਵਰ ਬੈਂਕ ਅਤੇ 05 ਸਿਮ ਕਾਰਡਜ਼ ਦੀ ਬ੍ਰਾਮਦਗੀ ਹੋਈ।
ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਦੇ ਖਿਲਾਫ ਜੁਰਮ 307, 420, 384, 326, 365, 465, 467, 471, 120-B IPC & 66, 67 I.T. Act ਤਹਿਤ ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਕੁੱਲ 39 ਮੁਕੱਦਮੇ ਦਰਜ ਹਨ, ਜਿੰਨ੍ਹਾ ਵਿੱਚ ਜ਼ਿਲ੍ਹਾ ਫਾਜਿਲਕਾ ਵਿਖੇ 21, ਫਿਰੋਜਪੁਰ ਵਿਖੇ 11, ਮੋਗਾ ਵਿਖੇ 03, ਪਟਿਆਲਾ ਵਿਖੇ 02, ਫਤਿਹਗੜ੍ਹ ਸਾਹਿਬ ਵਿਖੇ 01, SAS ਨਗਰ (ਮੋਹਾਲੀ) ਵਿਖੇ 01 ਮਾਮਲੇ ਦਰਜ ਹਨ।

ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਕਾਫੀ ਸਮੇਂ ਤੋਂ ਉਕਤਾਨ ਦਿੱਤੇ ਮੁਕੱਦਮਿਆਂ ਵਿਚੋ 8 ਵਿਚ ਅ/ਧ 82 Cr.P.C. ਅਤੇ 26 ਮੁਕੱਦਮਿਆਂ ਵਿੱਚ ਅ/ਧ 299 Cr.P.C. ਤਹਿਤ ਭਗੋੜਾ ਚੱਲਿਆ ਆ ਰਿਹਾ ਸੀ। ਜਿਸ ਦੀ ਹੁਣ ਤੱਕ ਗ੍ਰਿਫਤਾਰ ਨਾ ਹੋਣ ਕਰਕੇ ਆਮ ਲੋਕਾਂ ਵਿੱਚ ਮਹਿਕਮਾ ਪੰਜਾਬ ਪੁਲਿਸ ਦੇ ਅਕਸ ਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ ਸੀ।
ਮਿਤੀ 16.03.2024 ਨੂੰ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਮਾਨਯੋਗ ਅਦਾਲਤ ਫਾਜ਼ਿਲਕਾ ਵਿੱਚ ਪੇਸ਼ ਕੀਤਾ ਗਿਆ ਸੀ, ਜੋ ਮਾਨਯੋਗ ਜੱਜ ਸਾਹਿਬ ਵੱਲੋਂ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਦਾ ਮਿਤੀ 20.03.2024 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਦੌਰਾਨੇ ਪੁਲਿਸ ਰਿਮਾਂਡ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਦੀ ਪੁੱਛ-ਗਿੱਛ ਪਰ ਉਸਦੇ ਭਾਣਜੇ ਪ੍ਰਿੰਸ ਉਰਫ ਪ੍ਰਵੀਨ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮੰਡੀ ਲਾਧੂਕਾ ਹਾਲ ਚੱਕ ਪੁੰਨਾ ਵਾਲੀ ਉਰਫ ਖਿਲਚੀਆਂ ਨੂੰ ਮਿਤੀ 18.03.2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਇੱਕ ਲਾਇਸੰਸੀ ਪਿਸਟਲ .32 ਬੋਰ, ਜਿਸਦੇ ਲਾਇਸੰਸ ਦੀ ਸਾਲ 2023 ਵਿੱਚ ਮਿਆਦ ਖਤਮ ਹੋ ਜਾਣ ਦੇ ਬਾਵਜੂਦ ਪ੍ਰਿੰਸ ਉਰਫ ਪ੍ਰਵੀਨ ਕੁਮਾਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਪਾਸ ਰੱਖਿਆ ਹੋਇਆ ਸੀ ਨੂੰ ਕਾਬੂ ਕਰਕੇ ਹੇਠ ਲਿਖਿਆ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮਾ ਨੰਬਰ 27 ਮਿਤੀ 18.03.2024 ਅ/ਧ 25,27/54/89 ਅਸਲਾ ਐਕਟ ਥਾਣਾ ਵੈਰੋਕੇ

ਬ੍ਰਾਮਦਗੀ:- ਇੱਕ ਪਿਸਟਲ 0.32 ਬੋਰ, 02 ਮੈਗਜੀਨ ਅਤੇ 13 ਜਿੰਦਾ ਕਾਰਤੁਸ।
ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਪਾਸੋਂ ਹੋਈ ਬ੍ਰਾਮਦਗੀ ਦਾ ਵੇਰਵਾ:-
1. ਇੱਕ ਲੈਪਟੋਪ ਮਾਰਕਾ Apple-MAC Book Pro
2. 5 ਵੱਖ-ਵੱਖ ਮੋਬਾਇਲ ਫੋਨ (02 Apple, 02 Samsung, 01 Redmi)
3. 02 ਵੱਖ-ਵੱਖ ਆਧਾਰ ਕਾਰਡ
4. 03 ਵੱਖ-ਵੱਖ ਬੈਂਕਾਂ ਦੇ ATM
5. 01 ਡਰਾਈਵਿੰਗ ਲਾਇਸੰਸ
6. 01 ਪੈੱਨ ਡਰਾਈਵ
7. 05 ਡਾਇਰੀਆਂ
8. 02 ਪਾਵਰ ਬੈਂਕ
9. 05 ਸਿਮ ਕਾਰਡਜ਼

Share post:

Subscribe

spot_imgspot_img

Popular

More like this
Related

ਮੋਹਾਲੀ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਮਾਂ-ਪੁੱਤ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

 Sleeping Mother Son Death ਮੋਹਾਲੀ 'ਚ ਅੰਗੀਠੀ ਬਾਲ ਕੇ ਬੰਦ...

PM ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ , ਜਾਣੋ ਕਦੋਂ ਹੋਵੇਗਾ ਅੰਤਿਮ ਸਸਕਾਰ

Manmohan Singh Death ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ...

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ ‘ਚ ਲਏ ਆਖਰੀ ਸਾਹ

Manmohan Singh Death  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 27 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਸਤਿਗੁਰ ਤੇ...