1 ਮਈ ਤੋਂ ਕਈ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ। ਇਸ ਵਿੱਚ ਏਟੀਐਮ ਜੀਐਸਟੀ ਮਿਉਚੁਅਲ ਫੰਡ ਐਲਪੀਜੀ ਅਤੇ ਸੀਐਨਜੀ-ਪੀਐਨਜੀ ਨਾਲ ਸਬੰਧਤ ਨਿਯਮ ਸ਼ਾਮਲ ਹਨ
Rule Change – ਅਪਰੈਲ ਮਹੀਨਾ ਖ਼ਤਮ ਹੋਣ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਇਸ ਤੋਂ ਬਾਅਦ ਮਈ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਹਰ ਮਹੀਨੇ ਦੀ ਸ਼ੁਰੂਆਤ ਤੋਂ ਕੋਈ ਨਾ ਕੋਈ ਨਿਯਮ ਬਦਲ ਜਾਂਦਾ ਹੈ। ਇਹ ਬਦਲਾਅ ਤੁਹਾਡੀ ਜੇਬ ‘ਤੇ ਸਿੱਧਾ ਅਸਰ ਪਾਉਂਦੇ ਹਨ। ਅਜਿਹੇ ‘ਚ ਤੁਹਾਡੇ ਲਈ ਇਨ੍ਹਾਂ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ…
ਜੀਐਸਟੀ ਨਿਯਮਾਂ ‘ਚ ਬਦਲਾਅ
ਮਈ ਦੀ ਸ਼ੁਰੂਆਤ ਤੋਂ ਕਾਰੋਬਾਰੀਆਂ ਲਈ GST ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਨਿਯਮ ਦੇ ਅਨੁਸਾਰ, ਹੁਣ 100 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਲਈ 7 ਦਿਨਾਂ ਦੇ ਅੰਦਰ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ (IRP) ‘ਤੇ ਲੈਣ-ਦੇਣ ਦੀ ਰਸੀਦ ਨੂੰ ਅਪਲੋਡ ਕਰਨਾ ਲਾਜ਼ਮੀ ਹੈ। ਵਰਤਮਾਨ ਵਿੱਚ ਇਨਵੌਇਸ ਬਣਾਉਣ ਅਤੇ ਅਪਲੋਡ ਕਰਨ ਦੀ ਮਿਤੀ ਲਈ ਅਜਿਹੀ ਕੋਈ ਸੀਮਾ ਨਹੀਂ ਹੈ।
ਮਿਉਚੁਅਲ ਫੰਡਾਂ ਵਿੱਚ ਕੇਵਾਈਸੀ ਲਾਜ਼ਮੀ
ਮਾਰਕੀਟ ਰੈਗੂਲੇਟਰ ਸੇਬੀ ਦੁਆਰਾ ਮਿਉਚੁਅਲ ਫੰਡਾਂ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਨਿਵੇਸ਼ਕ ਸਿਰਫ ਕੇਵਾਈਸੀ ਵਾਲੇ ਈ-ਵਾਲਿਟਸ ਦੁਆਰਾ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ। ਇਹ 1 ਮਈ ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਨਿਵੇਸ਼ਕ ਕੇਵਾਈਸੀ ਦੇ ਨਾਲ ਈ-ਵਾਲਿਟ ਰਾਹੀਂ ਹੀ ਨਿਵੇਸ਼ ਕਰ ਸਕਦੇ ਹਨ।
LPG, CNG ਅਤੇ PNG ਦੀਆਂ ਕੀਮਤਾਂ
ਹਰ ਮਹੀਨੇ ਦੀ ਸ਼ੁਰੂਆਤ ਵਿੱਚ ਸਰਕਾਰ LPG ਸੀਐਨਸੀ-ਪੀਐਨਜੀ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀ ਹੈ। ਪਿਛਲੇ ਮਹੀਨੇ ਸਰਕਾਰ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 91.50 ਰੁਪਏ ਘਟਾਈ ਸੀ। ਇਸ ਤੋਂ ਬਾਅਦ ਦਿੱਲੀ ‘ਚ ਕਮਰਸ਼ੀਅਲ ਸਿਲੰਡਰ 2,028 ਰੁਪਏ ਦਾ ਹੋ ਗਿਆ। ਹਾਲਾਂਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋ ਸਕਦਾ ਹੈ Rule Change
PNB ATM ਟ੍ਰਾਂਜੈਕਸ਼ਨ
ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗਾਹਕ ਹੋ ਤਾਂ ਇਹ ਬਦਲਾਅ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਨਹੀਂ ਹਨ ਅਤੇ ਤੁਸੀਂ ATM ਤੋਂ ਪੈਸੇ ਕਢਵਾ ਲੈਂਦੇ ਹੋ ਅਤੇ ਲੈਣ-ਦੇਣ ਅਸਫਲ ਹੋ ਜਾਂਦਾ ਹੈ। ਇਸ ਲਈ ਬੈਂਕ ਵਾਲੇ ਪਾਸਿਓਂ 10 ਰੁਪਏ ਜੀਐਸਟੀ ਲਏ ਜਾਂਦੇ ਹਨ Rule Change