Tuesday, January 7, 2025

‘ਚੂਚਾ’ ਦੇ ਨਾਲ Shehnaaz Gill ਦੀ ਨਵੀਂ ਫਿਲਮ ਦਾ ਐਲਾਨ, ‘ਸਬ ਫਸਟ ਕਲਾਸ’ ਦੀ ਸ਼ੂਟਿੰਗ ਸ਼ੁਰੂ

Date:

Sab First Class Movie

‘ਬਿੱਗ ਬੌਸ ਸੀਜ਼ਨ 13’ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਅੱਜ-ਕੱਲ੍ਹ ਫਿਲਮਾਂ ‘ਚ ਆਪਣਾ ਜਲਵਾ ਦਿਖਾ ਰਹੀ ਹੈ। ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਡੈਬਿਊ ਕਰਨ ਤੋਂ ਬਾਅਦ ਸ਼ਹਿਨਾਜ਼ ਗਿੱਲ ਭੂਮੀ ਪੇਡਨੇਕਰ ਸਟਾਰਰ ਫਿਲਮ ‘ਥੈਂਕ ਯੂ ਫਾਰ ਕਮਿੰਗ’ ‘ਚ ਨਜ਼ਰ ਆਈ ਸੀ। ਹੁਣ ਉਨ੍ਹਾਂ ਦੀ ਇੱਕ ਹੋਰ ਫਿਲਮ ਦਾ ਐਲਾਨ ਹੋ ਗਿਆ ਹੈ।

ਦੋ ਬਾਲੀਵੁੱਡ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਣ ਵਾਲੀ ਸ਼ਹਿਨਾਜ਼ ਗਿੱਲ ਨੂੰ ਇਕ ਹੋਰ ਫਿਲਮ ਮਿਲੀ ਹੈ। ਇਸ ਵਾਰ ‘ਪੰਜਾਬ ਦੀ ਕੈਟਰੀਨਾ ਕੈਫ’ ਵਜੋਂ ਜਾਣੀ ਜਾਂਦੀ ਅਦਾਕਾਰਾ ਹੁਣ ਵਰੁਣ ਸ਼ਰਮਾ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ।

ਸ਼ਹਿਨਾਜ਼ ਗਿੱਲ ਦੀ ਨਵੀਂ ਫਿਲਮ ਦਾ ਐਲਾਨ

ਸ਼ਹਿਨਾਜ਼ ਗਿੱਲ ਨੇ 20 ਜਨਵਰੀ 2024 ਨੂੰ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਸ਼ਹਿਨਾਜ਼ ਪਹਿਲੀ ਵਾਰ ‘ਫੁਕਰੇ’ ਫੇਮ ਅਦਾਕਾਰ ਵਰੁਣ ਸ਼ਰਮਾ ਨਾਲ ਸਕ੍ਰੀਨ ਸ਼ੇਅਰ ਕਰੇਗੀ। ਉਨ੍ਹਾਂ ਦੀ ਫਿਲਮ ਦਾ ਨਾਂ ‘ਸਬ ਫਸਟ ਕਲਾਸ’ ਹੈ। ਅਦਾਕਾਰਾ ਨੇ ਆਪਣੀ ਫਿਲਮ ਦਾ ਐਲਾਨ ਕਰਦੇ ਹੋਏ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਗਿੱਲ ਅਤੇ ਵਰੁਣ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇੱਕ ਤਸਵੀਰ ਵਿੱਚ ਸ਼ਹਿਨਾਜ਼ ਕਲੈਪਰ ਫੜੀ ਹੋਈ ਵਰੁਣ ਅਤੇ ਮੇਕਰਸ ਨਾਲ ਪੋਜ਼ ਦੇ ਰਹੀ ਹੈ। ਇੱਕ ਤਸਵੀਰ ਸਿਰਫ਼ ਕਲੈਪਰ ਦੀ ਹੈ।

ਸ਼ਹਿਨਾਜ਼ ਗਿੱਲ ਤੇ ਵਰੁਣ ਸ਼ਰਮਾ ਦੀ ਇਸ ਫਿਲਮ ਦਾ ਨਿਰਦੇਸ਼ਨ ਬਲਵਿੰਦਰ ਸਿੰਘ ਜੰਜੂਆ ਕਰ ਰਹੇ ਹਨ, ਜਿਨ੍ਹਾਂ ਨੇ ‘ਅਨਫੇਅਰ ਐਂਡ ਲਵਲੀ’ ਅਤੇ ‘ਫਿਰੰਗੀ’ ਵਰਗੀਆਂ ਫਿਲਮਾਂ ਬਣਾਈਆਂ ਹਨ। ਇਸ ਫਿਲਮ ਦਾ ਨਿਰਮਾਣ ਮੁਰਾਦ ਖੇਤਾਨੀ, ਜੋਤੀ ਦੇਸ਼ਪਾਂਡੇ ਅਤੇ ਬਲਵਿੰਦਰ ਸਿੰਘ ਕਰ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, “ਇਹ 2024 ਦੀ ਸ਼ੁਰੂਆਤ ਹੈ।”

READ ALSO:ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟੀ

ਕੀ ਇਮਰਾਨ ਹਾਸ਼ਮੀ ਨਿਭਾਏਗਾ ਅਹਿਮ ਰੋਲ?

ਸਾਲ 2020 ‘ਚ ਖਬਰ ਆਈ ਸੀ ਕਿ ਇਮਰਾਨ ਹਾਸ਼ਮੀ ਹਲਵਿੰਦਰ ਸਿੰਘ ਦੇ ਨਿਰਦੇਸ਼ਨ ‘ਚ ਬਣੀ ‘ਸਬ ਫਸਟ ਕਲਾਸ’ ‘ਚ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਹਾਲਾਂਕਿ ਹਾਲ ਹੀ ਦੇ ਐਲਾਨ ‘ਚ ਇਮਰਾਨ ਦਾ ਕੋਈ ਜ਼ਿਕਰ ਨਹੀਂ ਹੈ। ਇਮਰਾਨ ਹਾਸ਼ਮੀ ਨੂੰ ਆਖਰੀ ਵਾਰ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ‘ਚ ਦੇਖਿਆ ਗਿਆ ਸੀ।

Sab First Class Movie

Share post:

Subscribe

spot_imgspot_img

Popular

More like this
Related

ਪ੍ਰਧਾਨ ਮੰਤਰੀ ਆਵਾਸ ਯੋਜਨਾ ਸਬੰਧੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 8 ਜਨਵਰੀ ਨੂੰ ਲਗਾਇਆ ਜਾਵੇਗਾ ਕੈਂਪ : ਵਿਧਾਇਕ ਡਾ: ਅਜੇ ਗੁਪਤਾ

ਅੰਮ੍ਰਿਤਸਰ, 6 ਜਨਵਰੀ, 2025: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ...

ਜਲੰਧਰ ਦਿਹਾਤੀ ਪੁਲਿਸ ਨੇ ਬਲਾਚੌਰੀਆ ਅਤੇ ਕੌਸ਼ਲ ਗਿਰੋਹ ਦੇ ਮੁੱਖ ਸ਼ੂਟਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, 6 ਜਨਵਰੀ :    ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ...

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 6 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ...