ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਫਿਲਪੀਨਜ਼ ਦੇ ਗੁਰੂ ਘਰਾਂ ਵੱਲੋਂ ਸਨਮਾਨ

Sant Balbir Singh Seechewal

Sant Balbir Singh Seechewal

 ਫਿਲਪੀਨਜ਼ ਦੀ ਫੇਰੀ ’ਤੇ ਗਏ ਵਾਤਾਵਰਨ ਪੇ੍ਰਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਖ-ਵੱਖ ਘਰਾਂ ’ਚ ਸਨਮਾਨ ਕੀਤਾ ਗਿਆ। ਉੱਥੋਂ ਦੇ ਗੁਰੂ ਘਰਾਂ ’ਚ ਉਨ੍ਹਾਂ ਵੱਲੋਂ ਬਾਬੇ ਨਾਨਕ ਦੀ ਵੇਈਂ ਦੀ ਕਾਰਸੇਵਾ ਦੇ ਨਾਲ-ਨਾਲ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਤੇ ਸਾਲ 2023 ਦੌਰਾਨ ਆਏ ਹੜ੍ਹਾਂ ਦੌਰਾਨ ਕੀਤੀ ਗਈ ਦਿਨ ਰਾਤ ਕਾਰਸੇਵਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸੰਤ ਸੀਚੇਵਾਲ ਨੇ ਉੱਥੇ ਸੰਗਤਾਂ ਨੂੰ ਜਿੱਥੇ ਗੁਰੂ ਦੀ ਬਾਣੀ ਨਾਲ ਜੁੜਨ ਲਈ ਪੇ੍ਰਰਿਤ ਕੀਤਾ ਉੱਥੇ ਹੀ ਗੁਰਬਾਣੀ ’ਤੇ ਅਮਲ ਕਰਦਿਆਂ ਕੁਦਰਤ ਨਾਲ ਇਕਮਿਕ ਹੋਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਗੁਰਦੁਆਰਾ ਦਸ਼ਮੇਸ਼ ਗੁਰਸਿੱਖ ਟੈਂਪਲ ਮਾਰੀਲੋ ਬੁਲਾਕਨ ਮਨੀਲਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਸੰਗਤਾਂ ਨੂੰ ਸੰਬੋਧਨ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੀ ਹਾਲਤ ਬਹੁਤ ਬੁਰੀ ਤੇ ਖਾਸ ਕਰਕੇ ਲੁਧਿਆਣੇ ਦੇ ਬੁੱਢੇ ਦਰਿਆ ਦੀ ਹਾਲਤ ਗੰਭੀਰ ਹੈ।

ਉਥੇ ਲਗਾਤਾਰ ਕਾਰ ਸੇਵਾ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੇ ਦੁਨੀਆ ਨੂੰ ਇਕ ਸ਼ੀਸ਼ਾ ਦਿਖਾਇਆ ਹੈ ਕਿ ਕੁਦਰਤ ਨਾਲ ਛੇੜ ਛਾੜ ਦਾ ਕੀ ਨਤੀਜਾ ਹੋ ਸਕਦਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆ ਕਿਹਾ ਕਿ ਅੱਜ ਲੋਕਾਈ ਪਰਮੇਸ਼ਵਰ ਨੂੰ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜੀਵਨ ਜਿਊਣ ਲਈ ਗੁਰੂ ਦੀ ਬਾਣੀ ਤੇ ਅਮਲ ਕਰਨਾ ਪਵੇਗਾ ਤੇ ਵਾਤਾਵਰਨ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣਾ ਪਵੇਗਾ।

ਇਸੇ ਤਰ੍ਹਾਂ ਉੱਥੇ ਦੇ ਇੰਡੀਅਨ ਸਿੱਖ ਟੈਂਪਲ, ਬਕਲੋਡ ਸਿਟੀ ’ਚ ਸੰਗਤਾਂ ਵੱਲੋ ਕਰਵਾਏ ਗਏ ਧਾਰਮਿਕ ਦੀਵਾਨ ’ਚ ਸ਼ਿਰਕਤ ਕਰਦਿਆ ਵਾਤਾਵਰਨ ਪੇ੍ਰਮੀ ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋ ਲਗਾਤਾਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਦੱਸਿਆ ਕਿ ਇਸ ਵੇਲੇ ਪੂਰਾ ਸੰਸਾਰ ਜਲਵਾਯੂ ਪਰਿਵਰਤਨ ਦੀ ਮਾਰ ਝੱਲ ਰਿਹਾ।

READ ALSO: ਉਮਰ ਕੈਦ ਨੇ ਰਾਠੀ ਦੀ ਵਿਧਾਇਕੀ ਲਈ ਸੀ ਖੋਹ : ਸੁਪਰੀਮ ਕੋਰਟ ਨੇ ਦੂਜੀ ਜਿੱਤ ਕਰ ਦਿੱਤੀ ਰੱਦ

ਜਿਸ ਦੇ ਹੱਲ ਲਈ ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਖੁਸ਼ੀ ਦੇ ਮੌਕੇ ਉਪਰ ਇਕ ਬੂਟਾ ਜ਼ਰੂਰ ਲਗਾਉਣ। ਇਸ ਨਾਲ ਅਸੀ ਵਾਤਾਵਰਣ ਨੂੰ ਬਚਾਉਣ ’ਚ ਵੱਡਾ ਯੋਗਦਾਨ ਪਾ ਸਕਦੇ ਹਾਂ ਕਿਉਂਕਿ ਹਵਾ ਨੂੰ ਅਸੀ ਕਿਸੀ ਹੱਦ ਜਾਂ ਸਰਹੱਦ ’ਚ ਕੈਦ ਨਹੀ ਕਰ ਸਕਦੇ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਪੇ੍ਰਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਕੀਰਤਨੀ ਜੱਥੇ ਵੱਲੋਂ ਸੰਗਤਾਂ ਨੂੰ ਕੀਰਤਨ ਕਰਕੇ ਰੱਬੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਧਾਰਮਿਕ ਦੀਵਾਨਾਂ ’ਚ ਵੱਡੇ ਪੱਧਰ ਤੇ ਸੰਗਤਾਂ ਵੱਲੋ ਹਾਜ਼ਰੀ ਭਰੀ ਗਈ।

Sant Balbir Singh Seechewal

[wpadcenter_ad id='4448' align='none']