Saturday, January 18, 2025

ਸਾਰਾ ਅਲੀ ਖਾਨ ਤੇ ਪੰਜਾਬ ਦੇ ਨੇਤਾ ਦੇ ਡੇਟਿੰਗ ਦੀਆਂ ਖਬਰਾਂ ਹੋਈਆਂ ਤੇਜ਼ ! ਜਾਣੋ ਕੌਣ ਹੈ ਅਰਜੁਨ ਪ੍ਰਤਾਪ ਬਾਜਵਾ ?

Date:

Sara Ali Khan

ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਇੱਕ ਵਾਰ ਫਿਰ ਡੇਟਿੰਗ ਦੀਆਂ ਅਫਵਾਹਾਂ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਕਾਫੀ ਸਮੇਂ ਤੋਂ ਚਰਚਾ ਹੈ ਕਿ ਸਾਰਾ ਅਰਜੁਨ ਪ੍ਰਤਾਪ ਬਾਜਵਾ ਨੂੰ ਡੇਟ ਕਰ ਰਹੀ ਹੈ। ਹੁਣ ਦੋਹਾਂ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦੇ ਦਿੱਤੀ ਹੈ।

ਦੱਸ ਦੇਈਏ ਕਿ ਸਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਰਾਜਸਥਾਨ ਦੇ ਇਕ ਹੋਟਲ ਦੀਆਂ ਹਨ, ਜਿੱਥੇ ਉਹ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਅਰਜੁਨ ਬਾਜਵਾ ਨੇ ਇਕ ਹੋਟਲ ਦੇ ਕਮਰੇ ਤੋਂ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਸਾਰਾ ਅਤੇ ਅਰਜੁਨ ਦੋਵੇਂ ਰਾਜਸਥਾਨ ਵਿੱਚ ਹਨ ਅਤੇ ਇਕੱਠੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।

ਸਾਰਾ ਅਲੀ ਖਾਨ ਨੂੰ ਇਕ ਤਸਵੀਰ ‘ਚ ਰਾਜਸਥਾਨ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ‘ਚ ਸਾਰਾ ਰੇਗਿਸਤਾਨ ਸਫਾਰੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅਰਜੁਨ ਪ੍ਰਤਾਪ ਬਾਜਵਾ ਨੇ ਵੀ ਆਪਣੀ ਇੰਸਟਾ ਸਟੋਰੀ ‘ਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ‘ਚ ਉਹ ਹੋਟਲ ਦੇ ਕਮਰੇ ਦੇ ਅੰਦਰ ਸ਼ੀਸ਼ੇ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।

Read Also ; ਰਾਮ ਰਹੀਮ ਨੂੰ ਮੁਆਫ਼ੀ ਮਾਮਲੇ ‘ਚ ਅਕਾਲ ਤਖ਼ਤ ਨੇ ਸੁਣਾਈ ਸਜ਼ਾ: ਸੁਖਬੀਰ ਝੂਠੇ ਭਾਂਡੇ ਕਰਨਗੇ ਸਾਫ਼

ਸਾਰਾ ਅਲੀ ਖਾਨ ਅਤੇ ਅਰਜੁਨ ਪ੍ਰਤਾਪ ਬਾਜਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋਣ ਲੱਗੀਆਂ ਹਨ। ਦੋਹਾਂ ਦੀਆਂ ਤਸਵੀਰਾਂ ‘ਚ ਇਕੋ ਲੋਕੇਸ਼ਨ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵੇਂ ਰਾਜਸਥਾਨ ‘ਚ ਹਨ ਅਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਹਾਲਾਂਕਿ ਇਕ ਹੀ ਲੋਕੇਸ਼ਨ ‘ਤੇ ਹੋਣ ਦੇ ਬਾਵਜੂਦ ਸਾਰਾ ਅਤੇ ਅਰਜੁਨ ਨੇ ਆਪਣੀਆਂ ਤਸਵੀਰਾਂ ਵੱਖ-ਵੱਖ ਸ਼ੇਅਰ ਕੀਤੀਆਂ ਹਨ। ਪਰ ਪ੍ਰਸ਼ੰਸਕਾਂ ਨੇ ਤੁਰੰਤ ਦੋਵਾਂ ਦੀ ਚੋਰੀ ਫੜ ਲਈ। ਉਦੋਂ ਤੋਂ ਸਾਰਾ ਅਤੇ ਅਰਜੁਨ ਵਿਚਾਲੇ ਡੇਟਿੰਗ ਦੀਆਂ ਅਫਵਾਹਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ।

ਦੱਸ ਦੇਈਏ ਕਿ ਅਰਜੁਨ ਪ੍ਰਤਾਪ ਬਾਜਵਾ ਮਸ਼ਹੂਰ ਮਾਡਲ ਅਤੇ ਐਕਟਰ ਹਨ। ਉਹ ਇੰਡਸਟਰੀ ਦੇ ਕਈ ਵੱਡੇ ਫੈਸ਼ਨ ਡਿਜ਼ਾਈਨਰਾਂ ਦੇ ਸ਼ੋਅਜ਼ ਵਿੱਚ ਰੈਂਪ ਵਾਕ ਕਰ ਚੁੱਕੇ ਹਨ। ਉਹ ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ਼ ਬਲਿੰਗ’ ‘ਚ ਸਹਾਇਕ ਵਜੋਂ ਕੰਮ ਕਰ ਚੁੱਕੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਰਜੁਨ 2022 ਤੱਕ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਾਂਗਰਸ ਪਾਰਟੀ ਦੇ ਯੂਥ ਪ੍ਰਤੀਨਿਧੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਇੱਕ ਸਿਖਲਾਈ ਪ੍ਰਾਪਤ ਜਿਮਨਾਸਟ ਅਤੇ ਐਮਐਮਏ ਫਾਈਟਰ ਵੀ ਹੈ।

Sara Ali Khan

Share post:

Subscribe

spot_imgspot_img

Popular

More like this
Related