School bus accident
ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ‘ਚ ਸੋਮਵਾਰ ਨੂੰ ਇਕ ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ ‘ਚ ਇਕ ਲੜਕੀ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਹ ਘਟਨਾ ਤੜਕੇ ਜਮਖੰਡੀ ਕਸਬੇ ਦੇ ਨੇੜੇ ਅਲਾਗੁਰ ਪਿੰਡ ਕੋਲ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਸਕੂਲ ਦੀ ਸਾਲਾਨਾ ਸਭਾ ਤੋਂ ਬਾਅਦ ਅਪਣੇ ਪਿੰਡ ਪਰਤ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਸਾਗਰ ਕਡਕੋਲ ਅਤੇ ਬਸਵਰਾਜ (17), ਸ਼ਵੇਤਾ ਅਤੇ ਗੋਵਿੰਦ (13) ਵਜੋਂ ਹੋਈ ਹੈ। ਇਹ ਬੱਚੇ ਅਲਾਗੁਰ ਦੇ ਵਰਧਮਾਨ ਐਜੂਕੇਸ਼ਨ ਇੰਸਟੀਚਿਊਟ ਵਿਚ ਪੜ੍ਹ ਰਹੇ ਸਨ। ਸਾਗਰ ਅਤੇ ਬਸਵਰਾਜ ਪੀਯੂਸੀ ਦੇ ਵਿਦਿਆਰਥੀ ਸਨ, ਜਦਕਿ ਸ਼ਵੇਤਾ ਅਤੇ ਗੋਵਿੰਦ 9ਵੀਂ ਜਮਾਤ ਵਿਚ ਪੜ੍ਹਦੇ ਸਨ।
READ ALSO: ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਤ੍ਰੈ ਭਾਸ਼ੀਕਵੀ ਦਰਬਾਰ ਲਗਾਇਆ
ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲਗਾ ਸਕੀ। ਇਸ ਦੌਰਾਨ ਆਬਕਾਰੀ ਮੰਤਰੀ ਆਰ.ਬੀ. ਥਿਮਾਪੁਰ, ਜੋ ਬਾਗਲਕੋਟ ਦੇ ਜ਼ਿਲ੍ਹਾ ਇੰਚਾਰਜ ਮੰਤਰੀ ਵੀ ਹਨ, ਪੀੜਤ ਪਰਵਾਰਾਂ ਨਾਲ ਦੁੱਖ ਜ਼ਾਹਰ ਕਰਨ ਅਤੇ ਹਸਪਤਾਲ ਵਿਚ ਜ਼ਖਮੀ ਬੱਚਿਆਂ ਨੂੰ ਮਿਲਣ ਲਈ ਪਿੰਡ ਦਾ ਦੌਰਾ ਕਰਨਗੇ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
School bus accident