ਮਾਨਸਾ, 02 ਜਨਵਰੀ :
ਐਸ.ਡੀ.ਐਮ.-ਕਮ-ਉਪ ਪ੍ਰਧਾਨ 3ਡੀ ਸੁਸਾਇਟੀ ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਖੋਖਰ ਰੋਡ ’ਤੇ ਬਣੇ ਐਮ.ਆਰ.ਐਫ. ਸੈੱਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਸ ਸੈੱਡ ਦੇ ਇੰਚਾਰਜ ਅਤੇ ਹੋਰ ਸਟਾਫ਼ ਨਾਲ ਗਿੱਲੇ ਤੇ ਸੁੱਕੇ ਕੂੜੇ ਨੂੰ ਪ੍ਰੋਸੈਸ ਕਰਨ ਅਤੇ ਘਰਾਂ ਵਿੱਚੋਂ ਕੂੜਾ ਚੁੱਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਦੌਰਾਨ ਐਸ.ਡੀ.ਐਮ. ਸ਼੍ਰੀ ਕਾਲਾ ਰਾਮ ਕਾਂਸਲ ਨੇ 3ਡੀ ਸੁਸਾਇਟੀ ਦੇ ਵਰਕਰਾਂ ਨੂੰ ਜਿੱਥੇ ਨਵੇਂ ਸਾਲ ਦੀ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਉਨ੍ਹਾਂ ਵਰਕਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਸਿਹਤ ਸੰਭਾਲ ਸਬੰਧੀ ਸੁਚੇਤ ਰਹਿਣ ਲਈ ਕਿਹਾ।
ਇਸ ਮੌਕੇ ਸ਼੍ਰੀ ਸੁਸ਼ੀਲ ਕੁਮਾਰ, ਸੈਨੇਟਰੀ ਸੁਪਰਵਾਈਜ਼ਰ ਤਰਸੇਮ ਸਿੰਘ, ਸੀ.ਐਫ. ਜਸਵਿੰਦਰ ਸਿੰਘ ਤੋਂ ਇਲਾਵਾ ਵੇਸਟ ਕੁਲੈਕਟਰ ਮੌਜੂਦ ਸਨ।
ਐਸ.ਡੀ.ਐਮ. ਨੇ 3ਡੀ ਸੁਸਾਇਟੀ ਦੇ ਵਰਕਰਾਂ ਨੂੰ ਕੀਤੀ ਗਰਮ ਕੰਬਲਾਂ ਦੀ ਵੰਡ
Date: