ਸੂਬੇ ਭਰ ‘ਚ ਅੱਜ ਪੰਜਾਬ ਪੁਲਸ ਚਲਾਵੇਗੀ ਵੱਡਾ ਸਰਚ ਆਪਰੇਸ਼ਨ, 

Date:

ਪੰਜਾਬ ਦੇ ਡੀ. ਜੀ. ਪੀ. ਦੇ ਹੁਕਮਾਂ ਮੁਤਾਬਕ ਪੁਲਸ ਵੱਲੋਂ 9 ਮਈ ਸਵੇਰੇ 10 ਵਜੇ ਤੋਂ ਲੈ ਕੇ 10 ਮਈ ਸ਼ਾਮ ਦੇ 7 ਵਜੇ ਤੱਕ ਵੱਡਾ ਆਪਰੇਸ਼ਨ ‘ਵਿਜਿਲ’ ਚਲਾਇਆ ਜਾਵੇਗਾ। ਸੂਬੇ ‘ਚ ਇਸ ਆਪਰੇਸ਼ਨ ਦੌਰਾਨ ਪੁਲਸ ਦੇ ਵੱਡੇ ਅਧਿਕਾਰੀ ਖ਼ੁਦ ਗਰਾਊਂਡ ‘ਚ ਉਤਰਨਗੇ। ਇਸ ਦੌਰਾਨ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ, ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।Search operation across the state today

ਪੁਲਸ ਵੱਲੋਂ ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਭੀੜ-ਭਾੜ ਵਾਲੇ ਇਲਾਕਿਆਂ ‘ਚ ਸਖ਼ਤ ਨਜ਼ਰ ਰੱਖੀ ਜਾਵੇਗੀ। ਪੁਲਸ ਵਲੋਂ ਰਾਤ ਦੇ ਸਮੇਂ ਫਲੈਗ ਮਾਰਚ ਕੱਢਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਹਾਈ ਲੈਵਲ ਨਾਕੇ ਵੀ ਲਾਏ ਜਾਣਗੇ। ਸੂਬੇ ‘ਚ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾਵੇਗੀ।Search operation across the state today

ALSO READ :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (09 ਮਈ, 2023) Today Hukumnana Darbar Sahib JI

ਸਰਹੱਦੀ ਇਲਾਕਿਆਂ ‘ਚ ਪੁਲਸ ਵੱਲੋਂ ਸਖ਼ਤ ਨਜ਼ਰ ਰੱਖੀ ਜਾਵੇਗੀ। ਦੱਸਣਯੋਗ ਹੈ ਕਿ ਭਲਕੇ 10 ਮਈ ਨੂੰ ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।Search operation across the state today

Share post:

Subscribe

spot_imgspot_img

Popular

More like this
Related