ਸਾਵਣ ਦੇ ਮਹੀਨੇ ‘ਚ ਇਸ ਤਰਾਂ ਮਿਲੇਗਾ ਭਗਵਾਨ ਸ਼ਿਵ ਦਾ ਆਸ਼ਿਰਵਾਦ

Rain forecast again

second month of rainy seaso ਸਾਵਣ ਦਾ ਮਹੀਨਾ ਭਗਵਾਨ ਭੋਲੇ ਨਾਥ ਦਾ ਸਭ ਤੋਂ ਮਨ ਪਸੰਦ ਮਹੀਨਾ ਹੈ, ਅਤੇ ਇਸ ਵਾਰ ਇਹ ਮਹੀਨਾ ਹੋਰ ਵੀ ਖਾਸ ਹੈ ਕਿਉਂਕਿ ਪੂਰੇ 19 ਸਾਲਾਂ ਬਾਅਦ ਸਾਵਣ ਦਾ ਮਹੀਨਾ ਦੋ ਮਹੀਨਿਆਂ ਲਈ ਆਇਆ ਹੈ। ਸਾਵਣ ਦੌਰਾਨ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਲੋਕ ਵਰਤ ਰੱਖਦੇ ਹਨ ਤੇ ਮੰਦਰਾਂ ਵਿੱਚ ਜਾ ਕੇ ਪੂਜਾ ਕਰਦੇ ਹਨ। ਤੁਹਾਨੂੰ ਦਸ ਦੇਈਏ ਕਿ ਅਜਿਗੇ ਕਈ ਪੌਦੇ ਹਨ ਜੋ ਭਗਲਾਨ ਸ਼ਿਵ ਨੂੰ ਬਹੁਤ ਪਿਆਰੇ ਹਨ ਤੇ ਸਿਹਤ ਲਈ ਬਹੁਤ ਲਾਭ ਪ੍ਰਦਾਨ ਕਰਦੇ ਹਨ। ਸਾਵਣ ਵਿੱਚ ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਨਾ ਸਿਰਫ਼ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਬਲਕਿ ਤੰਦਰੁਸਤੀ ਵੀ ਵਧਦੀ ਹੈ। ਕਿਹੜੇ ਹਨ ਇਹ ਪੌਦੇ, ਆਓ ਜਾਣਦੇ ਹਾਂ

ਪਿੱਪਲ: ਭਾਰਤੀ ਸੰਸਕ੍ਰਿਤੀ ਵਿੱਚ ਪਿੱਪਲ ਦੇ ਪੌਦੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਇਸਦੀਆਂ ਆਕਸੀਜਨ ਦੇਣ ਵਾਲੀਆਂ ਵਿਸ਼ੇਸ਼ਤਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਸਾਹ, ਪਿੱਤ, ਅਤੇ ਬਲਗਮ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਆਯੁਰਵੇਦ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ‘ਤੇ ਪੀਪਲ ਦੇ ਪੱਤਿਆਂ ਦਾ ਸੇਵਨ ਕਰਨ ਦਾ ਸੁਝਾਅ ਦਿੰਦਾ ਹੈ।second month of rainy seaso

ਸ਼ਮੀ: ਸ਼ਮੀ ਦਾ ਪੌਦਾ ਧਾਰਮਿਕ ਮਹੱਤਵ ਰੱਖਦਾ ਹੈ ਅਤੇ ਭਗਵਾਨ ਸ਼ਿਵ ਦੀ ਪੂਜਾ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਵਿਚ ਚਿਕਿਤਸਕ ਗੁਣ ਹਨ ਜੋ ਚੰਗੀ ਸਿਹਤ ਵਿਚ ਯੋਗਦਾਨ ਪਾ ਸਕਦੇ ਹਨ। ਸ਼ਮੀ ਦੇ ਪੌਦੇ ਦੇ ਪੱਤੇ ਰੋਗਾਣੂਨਾਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਉਹਨਾਂ ਨੂੰ ਕੀਟਾਣੂਨਾਸ਼ਕ ਦੇ ਤੌਰ ‘ਤੇ ਲਾਭਦਾਇਕ ਬਣਾਉਂਦੇ ਹਨ।

ਇਹ ਵੀ ਪੜ੍ਹੋ: ਹੁਣ ਬੰਦੇ ਭਾਰਤ ਨੂੰ ਲੱਗਿਆ ਲਾਂਬੂ,

ਚੰਪਾ: ਚੰਪਾ ਦੇ ਪੌਦੇ ਨਾ ਸਿਰਫ ਆਪਣੀ ਖੁਸ਼ਬੂ ਲਈ ਜਾਣੇ ਜਾਂਦੇ ਹਨ, ਸਗੋਂ ਇਸ ਵਿਚ ਔਸ਼ਧੀ ਗੁਣ ਵੀ ਹੁੰਦੇ ਹਨ। ਇਹ ਚਿੱਟੇ ਅਤੇ ਪੀਲੇ ਫੁੱਲ ਤਣਾਅ ਨੂੰ ਘਟਾਉਣ ਲਈ ਜਾਣੀ ਜਾਂਦੀ ਖੁਸ਼ਬੂ ਪੈਦਾ ਕਰਦੇ ਹਨ। ਇਹ ਪੌਦੇ ਭਗਵਾਨ ਸ਼ਿਵ ਨੂੰ ਭੇਟ ਕੀਤੇ ਜਾ ਸਕਦੇ ਹਨ।

ਕੇਲਾ: ਮਾਨਸੂਨ ਦੇ ਮੌਸਮ ਵਿੱਚ ਕੇਲੇ ਦੇ ਰੁੱਖ ਲਗਾਉਣ ਨਾਲ ਭਗਵਾਨ ਸ਼ੰਕਰ ਪ੍ਰਸੰਨ ਹੁੰਦੇ ਹਨ ਅਤੇ ਇਨ੍ਹਾਂ ਦਾ ਸੇਵਨ ਕਰਨ ‘ਤੇ ਊਰਜਾ ਮਿਲਦੀ ਹੈ। ਕੇਲੇ ਇੱਕ ਸਿਹਤਮੰਦ ਪਾਚਨ ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ ਅਤੇ ਇਹਨਾਂ ਦੇ ਪੱਤੇ ਅਕਸਰ ਪੂਜਾ ਆਦਿ ਵਿੱਚ ਵਰਤੇ ਜਾਂਦੇ ਹਨ।

ਬੇਲਪੱਤਰ: ਬੇਲਪੱਤਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਗਵਾਨ ਭੋਲੇਨਾਥ ਬੇਲਪੱਤਰ ਦੇ ਚੜ੍ਹਾਵੇ ਨਾਲ ਪ੍ਰਸੰਨ ਹੁੰਦੇ ਹਨ। ਬੇਲ ਦੇ ਰੁੱਖ ਦੇ ਪੱਤੇ ਹੀ ਨਹੀਂ ਬਲਕਿ ਫਲ ਅਤੇ ਸੱਕ ਵਿੱਚ ਵੀ ਔਸ਼ਧੀ ਗੁਣ ਹੁੰਦੇ ਹਨ।second month of rainy seaso

[wpadcenter_ad id='4448' align='none']