Sheetal Angural’s statement! ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸੇ ਤਹਿਤ ਸਿਆਸਤ ਵਿਚ ਦਲ-ਬਦਲੂ ਵੀ ਸ਼ੁਰੂ ਹੋ ਗਏ ਹਨ। ਪਾਰਟੀਆਂ ਦੇ ਆਗੂ ਇਕ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸੇ ਦਰਮਿਆਨ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਸਵੇਰ ਤੋਂ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਵਿਚਾਲੇ ਸ਼ੀਤਲ ਅੰਗੁਰਾਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।
ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਪਾਰਟੀ ਦੇ ਹੀ ਵਿਧਾਇਕ ਹਨ। ਭਾਜਪਾ ਵਿਚ ਜਾਣ ਦੀ ਚੱਲ ਰਹੀ ਚਰਚਾ ਬਿਲਕੁਲ ਝੂਠ ਹੈ ਅਤੇ ਇਹ ਸਿਰਫ਼ ਅਫ਼ਵਾਹ ਫੈਲਾਈ ਜਾ ਰਹੀ ਹੈ। ਜਿਹੜੇ ਲੋਕ ਮਜ਼ੇ ਲੈ ਰਹੇ ਹਨ, ਉਨ੍ਹਾਂ ਨੂੰ ਮਜ਼ੇ ਲੈਣ ਦਿਓ। ਭਾਜਪਾ ਵਿਚ ਸ਼ਾਮਲ ਹੋਣ ਦਾ ਬਾਜ਼ਾਰ ਕਿੱਥੋਂ ਗਰਮ ਹੋਇਆ ਹੈ, ਇਹ ਸਭ ਮੈਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਵਿਚ ਇਸ ਮਹੀਨੇ ਦੌਰਾਨ ਚੌਥੀ ਵਾਰ ਆਇਆ ਹਾਂ। ਮੇਰਾ ਆਪਣਾ ਗੱਡੀਆਂ ਦਾ ਕਾਰੋਬਾਰ ਹੈ ਅਤੇ ਮੈਂ ਦਿੱਲੀ ਵਿਚ ਹਰ ਹਫ਼ਤੇ ਆਉਂਦਾ ਹਾਂ। ਮੈਂ ਸ਼ੁੱਕਰਵਾਰ ਅਤੇ ਸ਼ਨੀਵਾਰ ਦਿੱਲੀ ਵਿਚ ਹੀ ਹੁੰਦਾ ਹਾਂ। ਮੈਂ ਹਮੇਸ਼ਾ ਪਾਰਟੀ ਦੇ ਨਾਲ ਖੜ੍ਹਾ ਹਾਂ ਅਤੇ ਪਾਰਟੀ ਦਾ ਵੀ ਵਿਧਾਇਕ ਤੇ ਪਾਰਟੀ ਲਈ ਹੀ ਕੰਮ ਕਰ ਰਰ ਰਿਹਾ ਹਾਂ।
also read :- ਏਅਰ ਇੰਡੀਆ ਨੇ ਵੀ ਕੀਤੀ ਛਾਂਟੀ, 180 ਤੋਂ ਵੱਧ ਲੋਕਾਂ ਦੀ ਛੁੱਟੀ
ਇਥੇ ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਸੋਸ਼ਲ ਮੀਡੀਆ ‘ਤੇ ਇਹ ਚਰਚਾ ਚੱਲ ਰਹੀ ਹੈ ਕਿ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਇਥੇ ਦੱਸ ਦੇਈਏ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।