ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀਐਨਡੀਈਸੀ ਵਿੱਖੇ ਨਵਾਂ ਦਾਖਲਾ ਪ੍ਰਾਪਤ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਕੀਤੇ ਸਾਂਝੇ

17 ਅਗਸਤ,2023

Shiromani Gurudwara Management Committee ਸੁਖਦੀਪ ਸਿੰਘ ਗਿੱਲ ਲੁਧਿਆਣਾ :ਟੈਕਨੀਕਲ ਖੇਤਰ ਵਿੱਚ ਪੰਜਾਬ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ, ਵਿਖੇ ਉੱਚੇਚੇ ਤੌਰ ਉੱਤੇ ਪਹੁੰੰਚੇ ਸ਼੍ਰੋਮਣੀ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨੇ ਨਵਾਂ ਦਾਖਲਾ ਪ੍ਰਾਪਤ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ੳਹਨਾ ਨੂੰ ਸ਼ੁਭ ਕਾਮਨਾਵਾਂ ਦਿਤੀਆਂ। ਇਸ ਦੌਰਾਨ ਬੀਟੈੱਕ ਦੀਆਂ ਅਲੱਗ-2 ਸ਼ਾਖਾਵਾਂ ਜਿਵੇਂ ਮਕੈਨੀਕਲ , ਇਲੈਕਟ੍ਰਕਲ, ਸਿਵਿਲ, ਕੰਪਿਊਟਰ ਸਾਇੰਸ, ਆਈਟੀ, ਇਲੈਕਟ੍ਰਾਨਿਕਸ, ਦੇ ਲਗਭਗ 650 ਵਿਦਿਆਰਥੀ ਮੌਜੂਦ ਰਹੇ।

READ ALSO :ਪੰਜਾਬ ਸਰਕਾਰ ਮੁਸੀਬਤ ਵਿੱਚ ਘਿਰੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ

ਸ.ਧਾਮੀ, ਨੇ ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਨੂੰ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਅਤੇ ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਇਕ ਸਫਲ ਇੰਜੀਨੀਅਰ ਬਣਨ ਦੇ ਇਲਾਵਾ ਇੱਕ ਚੰਗਾ ਇੰਨਸਾਨ ਬਣਨ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਵੀ ਨਸੀਹਤ ਦਿੱਤੀ। ਇਸ ਦੌਰਾਨ ਉੱਚ ਕੋਟੀ ਦੀਆਂ ਰਿਸਰਚ ਉਪਲਭਦੀਆਂ ਕਾਰਨ ਮਕੈਨੀਕਲ ਵਿਭਾਗ ਦੇ ਪ੍ਰੋਫੈਸਰ ਰਮਨ ਕੁਮਾਰ ਸਹਿਗਲ ਨੂੰ ਵੀ ਸ.ਧਾਮੀ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ, ਸ.ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਡਾ.ਹਰਪ੍ਰੀਤ ਕੌਰ, ਮੁੱਖੀ, ਅਪਲਾਈਡ ਸਾਇੰਸ ਵਿਭਾਗ, ਇੰੰਡਕਸ਼ਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੁਲਵਿੰਦਰ ਸਿੰਘ ਮਾਨ ਅਤੇ ਡਾ. ਅਮਨਪ੍ਰੀਤ ਕੌਰ ਸੋਢੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇShiromani Gurudwara Management Committee

[wpadcenter_ad id='4448' align='none']