Saturday, January 18, 2025

ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Date:

Shri Amarnathji Yatra 2023 ਜੰਮੂ-ਕਸ਼ਮੀਰ ਪਰਸ਼ਾਸਨ ਨੇ ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿੱਚ ਅਮਰਨਾਥ ਯਾਤਰਾ ਕਰਨ ਵਾਲੇ 430 ਤੋਂ ਜ਼ਿਮਆਦਾ ਤੀਰਥਯਾਤਰੀਆਂ ਦੇ ਫਰਜ਼ੀ ਰਜਿਸਟ੍ਰੇਸ਼ਨ ਪਰਮਟ ਦਾ ਪਤਾ ਲਗਾਇਆ ਸੀ।

ਬਾਲਟਾਲ: ਇਸ ਸਾਲ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਸ਼ਨੀਵਾਰ ਨੂੰ ਸ਼ਿਵ ਭਗਤਾਂ ਦਾ ਪਹਿਲਾ ਜੱਥਾ ਪਵਿੱਤਰ ਗੁਫਾ ਮੰਦਰ ਵੱਲ ਰਵਾਨਾ ਹੋ ਗਿਆ ਹੈ। ਗਾਂਦਰਬਲ ਦੇ ਡਿਪਟੀ ਕਮਿਸ਼ਨਰ ਸ਼ਿਆਮਬੀਰ ਨੇ ਸ਼੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਬਾਲਟਾਲ ਦੇ ਮੁੱਖ ਬੇਸ ਕੈਂਪ ਤੋਂ ਹਰੀ ਝੰਡੀ ਦਿਖਾ ਕੇ 62 ਦਿਨਾਂ ਦੀ ਤੀਰਥਯਾਤਰਾ ਦੀ ਸ਼ੁਰੂਆਤ ਕੀਤੀ। ਬਾਬਾ ਬਰਫਾਨੀ ਦੇ ਦਰਸ਼ਨ ਕਰਨ ਜਾ ਰਹੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਸਥਿਤ ਬਾਲਟਾਲ, ਸਲਾਨਾ ਤੀਰਥਯਾਤਰਾ ਦੇ ਲਈ ਜਾਣ ਵਾਲੇ ਦੋ ਰਸਤਿਆਂ ਵਿੱਚੋਂ ਇੱਕ ਹੈ।ਜਦੋਂ ਕਿ ਦੂਜਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਦਾ ਰਸਤਾ ਹੈ। ਜ਼ਿਕਰਯੋਗ ਹੈ ਕਿ ਯਾਤਰੀ ਬੇਸ ਕੈਂਪ ਤੋਂ ਲਗਭਗ 13 ਹਜ਼ਾਰ ਫੁੱਟ ਦੀ ਉਚਾਈ ਉੱਤੇ ਸਥਿਤ ਪਵਿੱਤਰ ਗੁਫਾ ਮੰਦਰ ਤੱਕ 12 ਕਿਲੋਮੀਟਰ ਦੀ ਯਤਾਰਾ ਕਰਨਗੇ । ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਡਿਪਟੀ ਕਮਿਸ਼ਨਰ ਸ਼ਿਆਮਬੀਰ ਨੇ ਕਿਹਾ ਕਿ ਬੇਸ ਕੈਂਪ ਵਿੱਚ ਲਗਭਗ 6 ਹਜ਼ਾਰ ਯਾਤਰੀ ਪਹੁੰਚੇ ਹਨ।

ਡਿਪਟੀ ਕਮਿਸ਼ਨਰ ਸ਼ਿਆਮਬੀਰ ਨੇ ਯਾਤਰਾ ਨੂੰ ਲੈ ਕੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਯਾਤਰਾ ਸੁਚਾਰੂ ਰੂਪ ਨਾਲ ਚੱਲੇ। ਮੈਂ ਯਾਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਆਰਐਫਆਈਡੀ ਆਪਣੇ ਨਾਲ ਰੱਖਣ । ਉਨ੍ਹਾਂ ਨੇ ਕਿਹਾ ਕਿ ਸਵੈਸੇਵਕਾਂ ਅਤੇ ਪਹਾੜੀ ਬਚਾਅ ਦਲ ਨੂੰ ਯਾਤਰਾ ਮਾਰਗ ਉੱਤੇ ਤਾਇਨਾਤ ਕੀਤਾ ਗਿਆ ਹੈ। ਜ਼ਰੂਰਤ ਪੈਣ ’ਤੇ ਯਾਤਰੀ ਉਨ੍ਹਾਂ ਦੀ ਮਦਦ ਲੈ ਸਕਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੇ ਸਮਰਥਨ ਤੋਂ ਬਿਨਾ ਇਹ ਯਾਤਰਾ ਸੰਭਵ ਨਹੀਂ ਹੋਵੇਗੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਸ਼ੁੱਕਰਵਾਰ ਨੂੰ ਜੰਮੂ ਵਿਖੇ ਸਥਿਤ ਬੇਸ ਕੈਂਪ ਤੋਂ 3,488 ਤੀਰਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। Shri Amarnathji Yatra 2023

ਯਾਤਰਾ ਨੂੰ ਲੈ ਕੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਯਾਤਰਾ ਲਈ ਤਿੰਨ ਲੱਖ ਤੋਂ ਜ਼ਿਆਦਾ ਤੀਰਥਯਾਤਰੀਆਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ । ਉਨ੍ਹਾਂ ਨੇ ਦੱਸਿਆ ਕਿ ਯਾਤਰਾ ਦੇ ਲਈ ਸੁਰੱਖਿਆਕਰਮੀ ਤਾਇਨਾਤ ਕੀਤੇ ਗਏ ਹਨ। ਬਾਲਟਾਲ ਅਤੇ ਪਹਿਲਗਾਮ ਦੇ ਰਸਤਿਆਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਨਵੀਂਆਂ ਸੁਰੱਖਿਆ ਚੌਂਕੀਆਂ ਬਣਾ ਦਿੱਤੀਆਂ ਗਈਆਂ ਹਨ। ਇਸ ਤੀਰਥਯਾਤਰਾ ਦੀ 31 ਅਗਸਤ ਨੂੰ ਸਮਾਪਤੀ ਹੋਵੇਗੀ।

ਅਮਰਨਾਥ ਯਾਤਰਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਮਰ ਕੇ ਕਿਹਾ ਹੈ ਕਿ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਸਨਾਤਨ ਸੰਸਕ੍ਰਿਤੀ ਦੀ ਅਟੱਟ ਪਰੰਪਰਾ ਅਤੇ ਮਾਨਤਾਵਾਂ ਦਾ ਪ੍ਰਤੀਕ ਹੈ । ਅੱਜ ਇਸ ਵਵਿੱਤਰ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ । ਪਰਸ਼ਾਸਨ ਨੇ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਲਈ ਹਰ ਸੰਭਵ ਵਿਵਸਥਾ ਕੀਤੀ ਹੈ।ਤੁਹਾਡੀ ਸੁਰੱਖਿਅਤ ਯਾਤਰਾ ਸਾਡੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। Shri Amarnathji Yatra 2023

ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ਪਰਸ਼ਾਸਨ ਨੇ ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿੱਚ ਅਮਰਨਾਥ ਯਾਤਰਾ ਕਰਨ ਵਾਲੇ 430 ਤੋਂ ਜ਼ਿਮਆਦਾ ਤੀਰਥਯਾਤਰੀਆਂ ਦੇ ਫਰਜ਼ੀ ਰਜਿਸਟ੍ਰੇਸ਼ਨ ਪਰਮਟ ਦਾ ਪਤਾ ਲਗਾਇਆ ਸੀ। ਅਧਿਕਾਰੀਆਂ ਨੇ ਮਾਮਲੇ ਦਰਜ਼ ਕਰ ਕੇ ਇਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ । ਜੰਮੂ ਅਤੇ ਕਠੂਆ ਦੇ ਲਖਨਪੁਰ ਐਂਟਰੀ ਵਾਲੀ ਥਾਂ ’ਤੇ ਲਗਭਗ 365 ਲੋਕਾਂ ਨੂੰ ਫਰਜ਼ੀ ਰਜਿਸਟ੍ਰੇਸ਼ਨ ਦਸਤਾਵੇਜ਼ ਲੈ ਕੇ ਜਾਂਦੇ ਹੋਏ ਪਾਇਆ ਗਿਆ ਸੀ, ਜਦਕਿ ਸਾਂਬਾ ਜ਼ਿਲ੍ਹੇ ਵਿੱਚ 68 ਲੋਕਾਂ ਨੂੰ ਅੁਜਹੇ ਫਰਜ਼ੀ ਕਾਗਜ਼ਾ ਦੇ ਨਾਲ ਕਾਬੂ ਕੀਤਾ ਸੀ। ਸਾਰੀ ਜਾਂਚ ਪੜਤਾਲ ਦੇ ਬਾਅਦ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਹੈ।

Share post:

Subscribe

spot_imgspot_img

Popular

More like this
Related