Facebook, Whatsapp, Instagramਵਰਗੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਵਾਸਤੇ

side effect social media

side effect social media ਸਕੂਲ ਵਿੱਚ ਮਾਪਿਆਂ ਦੀ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਵਿੱਚ ਪੁਲਿਸ ਅਧਿਕਾਰੀ ਵੀ ਹਾਜ਼ਰ ਸੀ।
ਉਸ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀ ਨੇ ਪੁੱਛਿਆ ਕਿ:-
“ਤੁਹਾਡੇ ਵਿੱਚੋਂ ਕਿਤਨੇ ਲੋਕ ਫੇਸਬੁਕ ਦਾ ਇਸਤੇਮਾਲ ਕਰਦੇ ਹਨ?”

ਲਗਭਗ ਸਾਰੇ ਲੋਕਾਂ ਦਾ ਕਹਿਣਾ ਸੀ ਕਿ:-
“ਅਸੀਂ ਫੇਸਬੁੱਕ ਦਾ ਇਸਤੇਮਾਲ ਕਰਦੇ ਹਾਂ”

ਤਾਂ ਉਨ੍ਹਾਂ ਨੇ ਇਕ perants ਨੂੰ ਇਸ਼ਾਰਾ ਕਰਦੇ ਹੋਏ ਪੁਛਿਆ-
“ਤੁਹਾਡੇ ਕਿਤਨੇ ਫੇਸਬੁੱਕ ਫਰੈਂਡ ਹਨ”?

ਤਾਂ ਉਸ ਆਦਮੀ ਨੇ ਸ਼ੀਨਾ ਠੋਕ ਕੇ ਕਿਹਾ-
“ਮੇਰੇ 5 ਹਜ਼ਾਰ ਫੇਸਬੁੱਕ ਫਰੈਂਡ ਹਨ”

ਬਾਕੀ ਸਾਰੇ ਲੋਕ ਉਸ ਵੱਲ ਵੇਖਣ ਲੱਗੇ।

ਪੁਲਿਸ ਅਧਿਕਾਰੀ ਨੇ ਉਸਨੂੰ ਪੁੱਛਿਆ-
“ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਕਿਤਨੇ ਲੋਕਾਂ ਨੂੰ ਪਹਿਚਾਣਦੇ ਹੋ ਜਾਂ ਉਨ੍ਹਾਂ ਨੂੰ ਮਿਲੇ ਹੋਣ ?”

ਹੁਣ ਉਹ ਥੋੜ੍ਹਾ ਘਬਰਾਇਆ ਹੋਇਆ ਬੋਲਿਆ-
“ਵੱਧ ਤੋਂ ਵੱਧ 100-200 ਲੋਕਾਂ ਨੂੰ।”

ਤਾਂ ਪੁਲਿਸ ਅਧਿਕਾਰੀ ਨੇ ਕਿਹਾ-
“ਇਤਨੇ ਸਾਰੇ Facebook friends ਹਨ ਪਰ ਪਹਿਚਾਣ ਸਿਰਫ 100-200 ਨਾਲ ਹੈ।”

ਸਾਡੀ ਪੁਲਿਸ ਰਿਪੋਰਟਾਂ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਹਰ 10 ਬੰਦਿਆਂ ਵਿੱਚੋਂ 5-6 ਬੰਦਿਆਂ ਦਾ ਪਿਛੋਕੜ criminal mind ਹੁੰਦਾ ਹੈ।

ਅੱਜ ਦੇ ਸਮੇਂ ਵਿਚ ਘਰ ਦੇ ਮੈਂਬਰਾਂ ਉੱਪਰ ਵੀ ਵਿਸ਼ਵਾਸ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਅਸੀਂ ਬਿਨਾਂ ਸੋਚੇ ਸਮਝੇ ਕਿਸੇ ਦੀ ਵੀ friends request ਆਸਾਨੀ ਨਾਲ accept ਕਰ ਲੈਂਦੇ ਹਾਂ।

ਸਾਡੇ ਪੁਲਿਸ ਸਟੇਸ਼ਨ ਵਿਚ ਇਕ ਕੇਸ ਆਇਆ। side effect social media

ਜਿਸ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਗੁੰਮ ਹੋ ਗਈ ਸੀ।
ਬਹੁਤ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਜਦੋਂ ਉਸ ਬੱਚੀ ਦਾ ਸਕੂਲ ਵਿੱਚ ਜਾਣ ਦਾ ਪਹਿਲਾ ਦਿਨ ਸੀ ਤਾਂ
ਉਸ ਬੱਚੀ ਦੇ ਪਿਤਾ ਨੇ ਆਪਣੀ ਬੇਟੀ ਨੂੰ ਸੋਹਣੇ ਕੱਪੜੇ ਪਾ ਕੇ ਇੱਕ ਫੋਟੋ ਖਿੱਚੀ ਅਤੇ ਫੇਸਬੁੱਕ ਤੇ ਪੋਸਟ ਕਰਕੇ ਲਿਖਿਆ ਕਿ….

“My cute baby to first day of school”

ਚਾਰ ਦਿਨ ਉਹ ਬੱਚੀ ਸਕੂਲ ਗੲੀ ਤੇ ਪੰਜਵੇਂ ਦਿਨ ਉਹ ਬੱਚੀ ਸਕੂਲ ਤੋਂ ਵਾਪਸ ਨਹੀਂ ਆਈ।

ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਇੱਕ ਆਦਮੀ ਫੇਸਬੁੱਕ ਤੋਂ ਬੱਚੀ ਦੀ ਫੋਟੋ ਲੈ ਕੇ ਸਕੂਲ ਆਇਆ ਸੀ ਤੇ ਉਸ ਨੇ ਕਿਹਾ ਕਿ ਮੈਂ ਬੱਚੀ ਦਾ ਚਾਚਾ ਹਾਂ।
ਘਰ ਵਿਚ ਕੋਈ problem ਹੋ ਗਈ ਹੈ ਇਸ ਲਈ ਮੈਂ ਇਸ ਬੱਚੀ ਨੂੰ ਲੈਣ ਵਾਸਤੇ ਆਇਆ ਹਾਂ।
ਇਸ ਤਰ੍ਹਾਂ ਕਹਿ ਕੇ ਉਹ ਬੱਚੀ ਨੂੰ ਸਕੂਲ ਤੋਂ ਲੈ ਗਿਆ।
ਡੂੰਘੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਹ ਬੱਚੀ 24 ਘੰਟੇ ਦੇ ਅੰਦਰ-ਅੰਦਰ ਭਾਰਤ ਤੋਂ ਬਾਹਰ ਭੇਜ ਦਿੱਤੀ ਗਈ ਹੈ।
ਇਸ ਦਾ ਕਾਰਨ ਇਹ ਹੈ ਕਿ ਇਹ ਕਿ criminal ਟਾਇਪ ਦੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹ ਫੇਸਬੁੱਕ ਫੋਟੋ ਤੋਂ ਆਪਣੀ ਫਾਸਟ ਚੈਨ ਦੁਆਰਾ ਉਸਦੇ ਡਾਕੂਮੈਂਟ ਤਿਆਰ ਕਰਕੇ ਰੱਖ ਲੈਂਦੇ ਹਨ ਤੇ ਦਿਨ ਤੈਅ ਕਰ ਕੇ ਘਟਨਾ ਨੂੰ ਅੰਜਾਮ ਦਿੰਦੇ ਹਨ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ।

ਉਸ ਤੋਂ ਬਾਅਦ ਨਾ ਕੋਈ ਫ਼ੋਨ, ਨਾ ਕੋਈ ਪੈਸਿਆਂ ਦੀ ਡਿਮਾਂਡ, ਤੇ ਨਾ ਕੋਈ ਬੱਚੀ ਦਾ ‌ਅਤਾ-ਪਤਾ।

ਹੁਣ ਇਸ ਵਿੱਚ ਗ਼ਲਤੀ ਕਿਸਦੀ ਹੈ?
ਅਪਣੀ ਇੱਕ ਗ਼ਲਤੀ ਦਾ ਉਸ ਬਾਪ ਨੂੰ ਕਿਤਨਾ ਵੱਡਾ ਦੁੱਖ ਲੱਗਿਆ ਹੋਣਾ।
ਅਸੀਂ ਕਿਉਂ ਚਾਹੁੰਦੇ ਹਾਂ ਕਿ ਆਪਣੀ ਫ਼ੋਟੋ ੳੁੱਤੇ ਜਾਂ ਆਪਣੀ ਪੋਸਟ ਉੱਤੇ ਸਾਨੂੰ like ਮਿਲੇ ਤੇ ਇਸ ਤਰ੍ਹਾਂ ਸਾਡੀ ਪ੍ਰਸੰਸਾ ਹੋਵੇ ਤੇ ਵੱਧ ਤੋਂ ਵੱਧ comments ਮਿਲੇ।

ਸਾਡੀ ਪਸੰਦ ਨਾਪਸੰਦਗੀ ਇਤਨੇ ਨੀਵੇ ਪੱਧਰ ਤੇ ਪਹੁੰਚ ਗਈ ਹੈ ਕਿ ਹੁਣ ਇਸ ਉੱੱਪਰ ਕੰਟਰੋਲ ਰੱਖਣਾ ਮੁਸ਼ਕਲ ਹੋ ਗਿਆ ਹੈ। side effect social media

Facebook Whatsapp Instagram ਉਤੇ ਕੀਤੀ ਗਈ Selfi ਕਿ ਅਸੀਂ ਇਧਰ ਘੁੰਮਣ ਜਾ ਰਹੇ ਹਾਂ ਉਧਰ ਘੁੰਮਣ ਜਾ ਰਹੇ ਹਾਂ। ਉਹ ਵੀ proper ਟਾਇਮ ਦੱਸ ਕੇ ਪੋਸਟ ਪਾਉਣੀ ਯਾਨੀ ਕਿ ਚੋਰਾਂ ਨੂੰ ਇਤਲਾਹ ਕਰਨ ਵਾਲੀ ਗੱਲ ਹੈ।

ਆਪਣੇ ਆਪ ਨੂੰ ਸੰਭਾਲੋ ਅੱਜ ਕੱਲ ਵਕਤ ਬਹੁਤ ਖ਼ਰਾਬ ਹੈ।
ਆਪਣੇ ਬੱਚਿਆਂ ਦੀ ਜਾਂ ਘੁੰਮਣ ਫਿਰਨ ਦੀ ਕੋਈ ਵੀ ਪੋਸਟ ਬਿਨਾਂ ਕਿਸੇ ਮਤਲਬ ਤੋਂ Social media ਤੇ ਪੋਸਟ ਨਾ ਕਰੋ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੀ ਇਨਫੋਰਮੇਸ਼ਨ ਅਪਰਾਧੀ ਕਿਸਮ ਦੇ ਲੋਕਾਂ ਕੋਲ ਚਲੀ ਜਾਂਦੀ ਹੈ ਤੇ ਉਹ ਘਟਨਾ ਨੂੰ ਅੰਜਾਮ ਦਿੰਦੇ ਹਨ।

Please safe and carefull ਰਹੋ।

[wpadcenter_ad id='4448' align='none']