ਸਿੰਗਲ ਯੂਜ ਪਲਾਸਟਿਕ ਦੀ ਥਾ ਕੱਪੜੇ ਅਤੇ ਜੂਟ ਬੈਗ ਵਰਤਣਾ ਯਕੀਨੀ ਬਣਾਉਣ ਸ਼ਹਿਰਵਾਸੀ-ਕਾਰਜ ਸਾਧਕ ਅਫਸਰ

ਜਲਾਲਾਬਾਦ, 2 ਦਸੰਬਰ
ਨਗਰ ਕੌਂਸਲ ਜਲਾਲਾਬਾਦ ਵੱਲੋਂ ਦਫਤਰ ਨਗਰ ਕੌਂਸਲ ਜਲਾਲਾਬਾਦ ਵਿਖੇ ਕਾਰਜ ਸਾਧਕ ਅਫਸਰ ਸ੍ਰੀ ਗੁਰਦਾਸ ਸਿੰਘ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਸਫਾਈ ਸੇਵਕਾ, ਵੇਸਟ ਕੁਲੈਕਟਰਾਂ, ਸੀਵਰਮੈਨਾ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਕੰਪੈਸਿਟੀ ਬਿਲਡਿੰਗ ਟਰੇਨਿੰਗ ਦਿੱਤੀ ਗਈ ਅਤੇ ਸਵੈ ਸੁਰੱਖਿਆ ਕਿੱਟਾ ਵੰਡੀਆਂ ਗਈਆਂ।
ਇਸ ਦੌਰਾਨ ਸ਼੍ਰੀ ਗੁਰਵਿੰਦਰ ਸਿੰਘ ਆਈ.ਈ.ਸੀ. ਐਕਸਪਰਟ ਅਤੇ ਸ਼੍ਰੀ ਅਮਨਦੀਪ ਪ੍ਰੋਗਰਾਮ ਕੁਆਰਡੀਨੇਟਰ ਜਲਾਲਾਬਾਦ ਨੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾ ਪਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ ਤੋਂ ਜਾਣੂ ਕਰਵਾਇਆ । ਟਰੈਨਿੰਗ ਵਿੱਚ ਪ੍ਰੋਜੈਕਟਰ ਦੀ ਮਦਦ ਨਾਲ ਸਵੱਛਤਾ ਸਬੰਧੀ ਵੀਡਿਊ ਕਲਿਪ ਦਿਖਾਏ ਗਏ । ਇਸ ਦੇ ਨਾਲ ਹੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾ ਜਿਵੇ ਕਿ ਅਯੁਸ਼ਮਨ ਭਾਰਤ, ਲੇਬਰ ਕਾਰਡ ਆਦਿ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ।
ਕਾਰਜ ਸਾਧਕ ਅਫਸਰ ਸ੍ਰੀ ਗੁਰਦਾਸ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਾਫ ਸੁਥਰਾ ਬਣਾਉਣ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਸਾਥ ਦੇਣ ਅਤੇ ਆਪਣਾ ਕੂੜਾ ਘੱਟੋ ਘੱਟ ਦੋ ਡਸਟਬਿਨ ਲਗਾ ਕੇ ਸੁੱਕਾ ਕੂੜਾ (ਪਲਾਸਟਿਕ, ਰਬੜ, ਗੱਤਾ ਆਦਿ) ਅਤੇ ਗਿੱਲ਼ਾ ਕੂੜਾ (ਸਬਜੀ ਦੇ ਛਿਲਕੇ, ਫਲਾ ਦੇ ਛਿਲਕੇ, ਚਾਹ ਪੱਤੀ, ਪੱਤੇ, ਘਾਹ ਆਦਿ) ਅਲੱਗ ਅਲੱਗ ਵੇਸਟ ਕੂਲੇਕਟਰ ਨੂੰ ਦੇਣ ਲਈ ਅਪੀਲ ਕੀਤੀ । ਉਨਾਂ ਨੇ ਸਿੰਗਲ ਯੂਜ ਪਲਾਸਟਿਕ ਜਿਵੇ ਕਿ ਪਲਾਸਟਿਕ ਕੈਰੀ ਬੈਗ ਅਤੇ ਸਰਕਾਰ ਦੁਆਰਾ ਪਾਬੰਦੀ ਸ਼ੁਦਾ ਪਲਾਸਟਿਕ ਨਾ ਵਰਤਣ ਦੀ ਅਪੀਲ ਕੀਤੀ ਅਤੇ ਪਲਾਸਟਿਕ ਕੈਰੀ ਦੀ ਥਾ ਕੱਪੜੇ ਅਤੇ ਜੂਟ ਬੈਗ ਵਰਤਣ ਦਾ ਸੁਝਾਅ ਦਿੱਤਾ ।

[wpadcenter_ad id='4448' align='none']