sisterly love
ਉਹ ਘਰ ਜਿਸ ‘ਚ ਕਦੇ ਕੁੜੀਆਂ ਚਿੜੀਆਂ ਦੀਆਂ ਅਵਾਜਾਂ ਗੂੰਜਦੀਆਂ ਰਹਿੰਦੀਆਂ ਸੀ ਅੱਜ ਉਸ ਘਰ ਦੇ ਵਿੱਚ ਹਾਸੇ ਹੀ ਮੁੱਕ ਗਏ ਨੇ ,ਕਿਹਾ ਜਾਂਦਾ ਹੈ ਕੇ ਜਦੋਂ ਘਰ ਦੀ ਵੱਡੀ ਧੀ ਵਿਆਹੀ ਜਾਂਦੀ ਹੈ ਤਾਂ ਉਹ ਘਰ ਬਿਲਕੁਲ ਹੀ ਸੁੰਨਾ ਹੋ ਜਾਂਦਾ ਏ ਕਿਉਕਿ ਸਭ ਦਾ ਖ਼ਿਆਲ ਘਰ ਦੀ ਸਭ ਤੋਂ ਵੱਡੀ ਧੀ ਹੀ ਰੱਖਦੀ ਹੈ ਪਰ ਜੇਕਰ ਉਹ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਜਾਵੇ ਤਾਂ ਪੂਰਾ ਪਰਿਵਾਰ ਖਤਮ ਹੋਣ ਵਾਲੇ ਕੰਡੇ ਤੇ ਆ ਪੁੱਜਦਾ ਹੈ ਏਦਾਂ ਲੱਗਦਾ ਜਿਦਾਂ ਕੋਈ ਜੀਉਣ ਦਾ ਮਕਸਦ ਹੀ ਮੁੱਕ ਗਿਆ ਹੁੰਦਾ ਏ ,ਵਾਰ ਵਾਰ ਗ਼ਲਤੀ ਨਾ ਉਸਦਾ ਨਾਮ ਹਰ ਵਾਰ ਕਿਸੇ ਨਾ ਕਿਸੇ ਦੇ ਮੂੰਹੋਂ ਨਿਕਲ ਹੀ ਜਾਂਦਾ ਏ !
ਅੱਜ 10 ਮਹੀਨੇ 2 ਦਿਨ ਬੀਤ ਗਏ ਨੇ ਤੈਨੂੰ ਇਸ ਦੁਨੀਆਂ ਤੋਂ ਗਈ ਨੂੰ ਏਦਾਂ ਲੱਗਦਾ ਜਿਵੇਂ ਘਰ ਬੈਠੀ ਹੋਵੇਗੀ ਸਭ ਦਾ ਖ਼ਿਆਲ ਕਰਦੀ ਹੋਵੇਗੀ ! ਜਦੋ ਵੀ ਘਰ ਜਾਈਦਾ ਏਦਾਂ ਹੁੰਦਾ ਜਿਵੇ ਘਰ ਚ ਬੈਠੀ ਹੋਵੇਗੀ ਪਰ ਜਾਕੇ ਸਿਰਫ ਤੇਰੀ ਤਸਵੀਰ ਹੀ ਨਜਰ ਆਉਂਦੀ ਹੈ ਤੇਰੀਆਂ ਅਵਾਜਾਂ ਕੰਨਾਂ ਚ ਗੁੰਝਦੀਆਂ ਨੇ ਪਰ ਤੂੰ ਉਸ ਘਰ ‘ਚ ਨਜ਼ਰ ਨਹੀ ਆਉਂਦੀ ਕਦੇ ਵੀ ਨਾ ਕਦੇ ਨਜ਼ਰ ਆਏਗੀ ਇਹ ਕਹਿ ਕੇ ਮਨ ਨੂੰ ਸਮਝਾ ਲਈਦਾ ਏ !
ਨਾ ਕਿਸੇ ਨਾਲ ਇਸ ਦੁੱਖ ਨੂੰ ਬਟੋਰਿਆ ਜਾ ਸਕਦਾ ਏ ਇਸ ਲਈ ਲਫ਼ਜ਼ਾਂ ‘ਚ ਪ੍ਰੋ ਲਿਆ ਸੋਚਿਆ ਕੇ ਸ਼ਾਇਦ ਦਿਲ ਦਾ ਦਰਦ ਘੱਟ ਜਾਵੇ ਪਰ ਇਹ ਸਾਰੀ ਉਮਰ ਦਾ ਦੁਖੜਾ ਏ ਇਹ ਘਟਦਾ ਨਹੀਂ ਬਲਕਿ ਹਰ ਉਹ ਤਰੀਕ ਨੂੰ ਵਧਦਾ ਜਾਂਦਾ ਏ ਜਦੋਂ ਅਸੀਂ ਭੈਣਾਂ ਨੇ ਇਕੱਠੀਆਂ ਨੇ ਬਹੁਤ ਸੋਹਣੇ ਪਲ ਬਿਤਾਏ ਸੀ
miss you sister
ਰੀਤ ਕੌਰ
sisterly love